ਲੁਧਿਆਣਾ: ਪੰਜਾਬ ਦੇ ਬਹੁਤੇ ਨੌਜਵਾਨਾਂ ਦਾ ਕੈਨੇਡਾ-ਅਮਰੀਕਾ ਵਿੱਚ ਪੱਕੇ ਹੋਣ ਦਾ ਸੁਪਨਾ ਹੈ। ਇਸ ਲਈ ਉਹ ਕੁਝ ਵੀ ਕਰਨ ਲਈ ਤਿਆਰ ਹਨ। ਬੇਸ਼ਕ ਸਮਝੌਤੇ ਵਰਗਾ ਵਿਆਹ ਕਿਉਂ ਨਾ ਕਰਨਾ ਪੈ ਜਾਵੇ। ਅਸਕਰ ਪੰਜਾਬ ਵਿੱਚ ਬਹੁਤ ਲੋਕ ਬਾਹਰਲੀ ਕੁੜੀ ਜਾਂ ਮੁੰਡੇ ਨਾਲ ਇਸ ਲਈ ਵਿਆਹ ਕਰ ਦਿੰਦੇ ਹਨ ਕਿ ਵਿਆਹ ਮਗਰੋਂ ਉਹ ਵੀ ਵਿਦੇਸ਼ ਚਲੇ ਜਾਣ, ਪਰ ਇਸ ਸਭ ਵਿਚਾਲੇ ਬਹੁਤੇ ਲੋਕ ਠੱਗੇ ਵੀ ਜਾਂਦੇ ਹਨ।
ਕੁਝ ਐਸਾ ਹੀ ਵਿਆਹ ਤੋਂ ਬਾਅਦ ਕੈਨੇਡਾ 'ਚ ਸੈਟਲ ਹੋਣ ਦਾ ਸਪਨਾ ਸੰਜੋਏ ਮੁੰਡੀਆਂ ਕਲਾਂ ਇਲਾਕੇ ਵਿਚ ਰਹਿਣ ਵਾਲੇ ਜਸਵਿੰਦਰ ਸਿੰਘ ਨਾਲ ਹੋਇਆ। ਵਿਦੇਸ਼ ਜਾਣ ਦੇ ਸੁਪਨੇ ਉਸ ਵੇਲੇ ਚੂਰ ਹੋ ਗਏ ਜਦੋਂ ਉਸ ਨੇ ਵਿਦੇਸ਼ ਜਾਣ ਦੇ ਲਈ ਆਈਲੈਟਸ ਪਾਸ ਲੜਕੀ ਨਾਲ ਵਿਆਹ ਕਰ ਲਿਆ ਤੇ 35 ਲੱਖ ਰੁਪਏ ਖ਼ਰਚ ਕਰਕੇ ਉਸ ਨੂੰ ਕੈਨੇਡਾ ਭੇਜ ਦਿੱਤਾ। ਲੇਕਿਨ ਪਤਨੀ ਨੇ ਉਥੇ ਜਾ ਕੇ ਉਸ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੱਤਾ।
ਪਹਿਲਾਂ ਤਿੰਨ ਸਾਲ ਤੱਕ ਉਹ ਟਾਲਮਟੋਲ ਕਰਦੀ ਰਹੀ ਤੇ ਬਾਅਦ ਵਿੱਚ ਸਾਫ ਇਨਕਾਰ ਕਰ ਦਿੱਤਾ।ਪੀੜਤ ਜਸਵਿੰਦਰ ਨੇ ਇਸ ਦੀ ਸ਼ਿਕਾਇਤ ਪੁਲਿਸ ਅਧਿਕਾਰੀਆਂ ਦੇ ਕੋਲ ਦਿੱਤੀ। ਅਧਿਕਾਰੀਆਂ ਨੇ ਜਾਂਚ ਤੋਂ ਬਾਅਦ ਮਾਮਲੇ 'ਚ ਮਾਲੇਰਕੋਟਲਾ ਦੇ ਪਿੰਡ ਭੋਗੀਵਾਲ ਨਿਵਾਸੀ ਸੁਖਬੀਰ ਕੋਰ ਚੱਠਾ ਖ਼ਿਲਾਫ਼ ਧੋਖਾਧੜੀ ਸਣੇ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ।
ਪੁਲਿਸ ਨੇ ਮੁਲਜ਼ਮ ਦਾ ਪਤਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਜਸਵਿੰਦਰ ਕੈਨੇਡਾ ਵਿੱਚ ਸੈਟਲ ਹੋਣਾ ਚਾਹੁੰਦਾ ਸੀ। ਉਹ ਅਜਿਹੀ ਲੜਕੀ ਲੱਭ ਰਿਹਾ ਸੀ ਕਿ ਜੋ ਆਈਲੈਟਸ ਪਾਸ ਹੋਵੇ ਤੇ ਉਹ ਉਸ ਦੇ ਨਾਲ ਵਿਦੇਸ਼ ਜਾ ਕੇ ਸੈਟਲ ਹੋ ਜਾਵੇ। ਸੁਖਬੀਰ ਕੌਰ ਆਈਲੈਟਸ ਪਾਸ ਸੀ। ਦੋਵਾਂ ਦੇ ਰਿਸ਼ਤੇ ਦੀ ਗੱਲ ਹੋਈ। ਇਸ ਦੌਰਾਨ ਤੈਅ ਹੋਇਆ ਕਿ ਸੁਖਬੀਰ ਕੌਰ ਦੇ ਵਿਦੇਸ਼ ਜਾਣ ਦਾ ਖ਼ਰਚ ਜਸਵਿੰਦਰ ਸਿੰਘ ਚੁੱਕੇਗਾ। ਉਥੇ ਜਾ ਕੇ ਜਸਵਿੰਦਰ ਉਸ ਨੂੰ ਬੁਲਾ ਲਵੇਗੀ।
23 ਅਗਸਤ, 2017 ਨੂੰ ਪਿੰਡ ਕੁੱਪ ਕਲਾਂ ਸਥਿਤ ਮਾਲਵਾ ਰਿਜ਼ੌਰਟ ਵਿਚ ਦੋਵਾਂ ਦਾ ਵਿਆਹ ਹੋਇਆ। ਸੁਖਬੀਰ ਕੌਰ ਵਿਆਹ ਦੇ ਇੱਕ ਹਫ਼ਤੇ ਬਾਅਦ ਹੀ ਕੈਨੇਡਾ ਚਲੀ ਗਈ ਜਿਸ ਵਿਚ ਜਸਵਿੰਦਰ ਸਿੰਘ ਦਾ 35 ਲੱਖ ਖ਼ਰਚਾ ਹੋਇਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਵਿਆਹ ਦੇ ਚਾਰ ਸਾਲ ਬਾਅਦ ਵੀ ਜਸਵਿੰਦਰ ਨੂੰ ਪਤਨੀ ਨੇ ਕੈਨੇਡਾ ਨਹੀਂ ਬੁਲਾਇਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ