Canada Immigration: ਕੈਨੇਡਾ (Canada) ਜਾਣ ਵਾਲੇ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਕਾਨਟਰੈਕਟ ਮੈਰਿਜ (Contract Marriage) ਅਤੇ ਸਪਾਊਜ਼ ਵੀਜ਼ੇ (Spouse Visa) ਦੇ ਸਹਾਰੇ ਕੈਨੇਡਾ ਜਾਣ ਵਾਲਿਆਂ ਨੂੰ ਵੱਡਾ ਝਟਕਾ ਲੱਗਿਆ ਹੈ। ਦੱਸ ਦਈਏ ਕਿ ਸਪਾਊਜ਼ ਵੀਜ਼ਾ (Spouse Visa) ਅਤੇ ਕਾਨਟ੍ਰੈਕਟ ਮੈਰਿਜ਼ (Contract Marriage) ਕਰਵਾ ਕੇ ਕੈਨੇਡਾ ਜਾਣ ਵਾਲਿਆਂ ਲਈ ਨਿਯਮ ਬਦਲ ਦਿੱਤੇ ਗਏ ਹਨ। ਕੈਨੇਡਾ ਨੇ ਨਿਯਮਾਂ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਸਖ਼ਤੀ ਕਰ ਦਿੱਤੀ ਹੈ।

Continues below advertisement

ਕੈਨੇਡਾ ਇਮੀਗ੍ਰੇਸ਼ਨ ਵਿਭਾਗ (IRCC) ਦੇ ਫਾਰਵਰਡ ਰੈਗੂਲੇਟਰੀ ਪਲਾਨ ਦੇ ਅਨੁਸਾਰ ਕੈਨੇਡਾ ਆਉਣ ਵਾਲੇ ਪਤੀ-ਪਤਨੀ ਨੂੰ ਹੁਣ ਭਾਸ਼ਾ (IELTS) ਟੈਸਟ ਪਾਸ ਕਰਨਾ ਪਵੇਗਾ।ਕੈਨੇਡਾ ਦੇ ਸਪਾਊਸ ਓਪਨ ਵਰਕ ਪਰਮਿਟ ਵਿੱਚ ਹੁਣ ਸਿਰਫ ਹਾਈ ਸਕਿਲਡ, ਮਾਸਟਰਸ ਜਾਂ PHD ਕਰਨ ਵਾਲਿਆਂ ਦੇ ਪਾਰਟਨਰ ਨੂੰ ਹੀ ਓਪਨ ਪਰਮਿਟ ਮਿਲ ਸਕੇਗਾ। ਕੈਨੇਡਾ ਦੇ ਇਸ ਨਿਯਮ ਦਾ ਸਭ ਤੋਂ ਵੱਧ ਅਸਰ ਪੰਜਾਬੀਆਂ 'ਤੇ ਪਵੇਗਾ।

Continues below advertisement

ਪੰਜਾਬ ਦੇ ਇਮੀਗ੍ਰੇਸ਼ਨ ਮਾਹਿਰਾਂ ਦੇ ਅਨੁਸਾਰ, ਹਰ ਸਾਲ ਪੰਜਾਬ ਤੋਂ ਔਸਤਨ 35,000 ਸਪਾਊਸ ਵੀਜ਼ਾ (Spouse Visa) ਅਰਜ਼ੀਆਂ ਪ੍ਰਾਪਤ ਹੁੰਦੀਆਂ ਹਨ। ਇਸ ਵੇਲੇ, ਦੂਤਾਵਾਸ ਵਿੱਚ ਲਗਭਗ 22,000 ਸਪਾਊਸ ਵੀਜ਼ਾ ਅਰਜ਼ੀਆਂ ਪ੍ਰਕਿਰਿਆ ਅਧੀਨ ਹਨ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।