ਚੰਡੀਗੜ੍ਹ: ਚੀਨ ਖਿਲਾਫ਼ ਸਖ਼ਤ ਰਵੱਈਆ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੂੰ ਅਸਲ ਕੰਟਰੋਲ ਰੇਖਾ ‘ਤੇ ਕੋਈ ਝੜਪ (Indo-China Clash) ਤੋਂ ਪਹਿਲਾਂ ਚੀਨੀ ਕੰਪਨੀਆਂ ਕੋਲੋਂ ਪੀਐਮਕੇਅਰਜ਼ ਫੰਡ (PMCars Fund) ਲਈ ਮਿਲੇ ਦਾਨ ਨੂੰ ਵਾਪਸ ਕਰਨ ਦੀ ਅਪੀਲ ਕੀਤੀ ਹੈ।


ਹਾਸਲ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੀਐਮਕੇਅਰ ਫੰਡ ਲਈ 7 ਕਰੋੜ ਰੁਪਏ ਦਾ ਯੋਗਦਾਨ ਹਾਵਏ (huawei) ਪਾਸੋਂ ਲਿਆ ਗਿਆ। ਇਸ ਤੋਂ ਇਲਾਵਾ ਹੋਰ ਚੀਨੀ ਕੰਪਨੀ ਟਿੱਕ-ਟੌਕ ਵੱਲੋਂ 30 ਕਰੋੜ, ਜ਼ਿਓਮੀ ਵੱਲੋਂ 10 ਕਰੋੜ ਅਤੇ ਓਪੋ ਵੱਲੋਂ ਇੱਕ ਕਰੋੜ ਰੁਪਏ ਦਿੱਤੇ ਗਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਫੰਡ ਤੁਰੰਤ ਵਾਪਸ ਕਰਨੇ ਚਾਹੀਦੇ ਹਨ ਕਿਉਂਕਿ ਭਾਰਤ ਨੂੰ ਕੋਵਿਡ-19 ਨਾਲ ਲੜਨ ਲਈ ਚੀਨੀ ਫੰਡਾਂ ਦੀ ਜ਼ਰੂਰਤ ਨਹੀਂ ਅਤੇ ਭਾਰਤ ਇਸ ਚੁਣੌਤੀ ਭਰੇ ਸਮੇਂ ਦੌਰਾਨ ਸੰਕਟ ਦਾ ਮੁਕਾਬਲਾ ਖੁਦ ਕਰਨ ਦੀ ਸਥਿਤੀ ਵਿੱਚ ਹੈ।

ਚੀਨੀ ਹਮਲੇ ‘ਤੇ ਦੁੱਖ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਇਕ ਪਾਸੇ ਚੀਨੀ ਸਾਡੇ ਸੈਨਿਕਾਂ ਨੂੰ ਮਾਰ ਰਹੇ ਸੀ ਅਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਕੇਅਰਜ਼ ਫੰਡ ਵਿੱਚ ਯੋਗਦਾਨ ਪਾ ਰਹੇ ਸੀ ਜੋ ਅਣਉਚਿਤ ਹੈ ਅਤੇ ਇਸ ਲਈ ਇਹ ਫੰਡ ਵਾਪਸ ਕੀਤੇ ਜਾਣੇ ਚਾਹੀਦੇ ਹਨ।

ਇਹ ਵੀ ਪੜ੍ਹੋ:

ਸਿਹਤ ਵਿਭਾਗ ‘ਚ ਸਤੰਬਰ ਤੱਕ ਡਾਕਟਰਾਂ ਸਣੇ ਹੋਰ ਅਮਲੇ ਦੀਆਂ ਭਰੀਆਂ ਜਾਣਗੀਆਂ 4000 ਅਸਾਮੀਆਂ- ਸਿੱਧੂ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904