ਕੈਪਟਨ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰ, ਪ੍ਰਸ਼ਾਂਤ ਕਿਸ਼ੋਰ ਵੀ ਮਦਦ ਲਈ ਆਉਣਗੇ

ਏਬੀਪੀ ਸਾਂਝਾ   |  05 Jun 2020 07:17 PM (IST)

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਰਾਜ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਲੜਨ ਦੇ ਆਪਣੇ ਇਰਾਦੇ ਨੂੰ ਦੁਹਰਾਇਆ।

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਰਾਜ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਲੜਨ ਦੇ ਆਪਣੇ ਇਰਾਦੇ ਨੂੰ ਦੁਹਰਾਇਆ, ਪਰ ਕਿਹਾ ਕਿ ਪਾਰਟੀ ਦੀ ਅਗਵਾਈ ਕਰਨ ਦਾ ਫੈਸਲਾ ਕਾਂਗਰਸ ਪ੍ਰਧਾਨ ਕੋਲ ਹੈ। ਪੰਜਾਬ 'ਚ 56 ਨਵੇਂ ਕੋਰੋਨਾ ਕੇਸਾਂ ਨੇ ਵਧਾਇਆ ਫਿਕਰ, ਕੁੱਲ ਗਿਣਤੀ 2500 ਤੋਂ ਪਾਰ ਇੱਕ ਵੀਡੀਓ ਪ੍ਰੈਸ ਕਾਨਫਰੰਸ ਵਿੱਚ, ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਨੇ ਸ਼ੁਰੂ ਵਿੱਚ 2017 ਦੀਆਂ ਚੋਣਾਂ ਨੂੰ ਆਪਣੀ ਆਖਰੀ ਚੋਣ ਕਰਾਰ ਦਿੱਤਾ ਸੀ, ਪਰ ਬਾਅਦ ਵਿੱਚ ਉਨ੍ਹਾਂ ਨੇ ਆਪਣੀ ਪਾਰਟੀ ਦੇ ਸਾਥੀਆਂ ਦੀ ਰਾਜ਼ੀਨਾਮੇ ਤੇ, 2022 ਦੀਆਂ ਚੋਣਾਂ ਲੜਨ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ, ਅਤੇ ਇਸ ਵਿੱਚ ਕੋਈ ਤਬਦੀਲੀ ਨਹੀਂ ਹੈ। ਸਾਵਧਾਨ! ਮੌਸਮ ਵਿਭਾਗ ਦੀ ਚੇਤਾਵਨੀ, ਅੱਜ ਭਾਰੀ ਮੀਂਹ ਤੇ ਤੂਫਾਨ ਦਾ ਖ਼ਤਰਾ ਸੰਨ 2022 ਵਿੱਚ ਪ੍ਰਸ਼ਾਂਤ ਕਿਸ਼ੋਰ ਦੀ ਕਾਂਗਰਸ ਚੋਣ ਮੁਹਿੰਮ ਦੀ ਰੂਪ ਰੇਖਾ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ 
ਕਿਸ਼ੋਰ ਨੇ ਉਨ੍ਹਾਂ ਦੀ ਬੇਨਤੀ ਨੂੰ ਹਾਂ-ਪੱਖੀ ਹੁੰਗਾਰਾ ਦਿੱਤਾ ਹੈ। ਕਿਸ਼ੋਰ ਨੇ ਕਿਹਾ ਹੈ ਕਿ ਉਹ ਆ ਕੇ ਮਦਦ ਕਰਨ ਵਿੱਚ ਬਹੁਤ ਖੁਸ਼ ਹੋਏਗਾ।-
ਭਾਰਤ 'ਚ ਕੋਰੋਨਾ ਨੇ ਤੋੜਿਆ ਰਿਕਾਰਡ, ਇੱਕੋ ਦਿਨ 10,000 ਨਵੇਂ ਕੇਸ, 273 ਲੋਕਾਂ ਦੀ ਮੌਤ ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 
© Copyright@2026.ABP Network Private Limited. All rights reserved.