ਜਲੰਧਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਜਲੰਧਰ ਵਿਚ ਲਗਪਗ 660 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਵਿਚ ਸਤਹ ਜਲ ਪ੍ਰਾਜੈਕਟ, ਸੀਵਰੇਜ ਟਰੀਟਮੈਂਟ ਪਲਾਂਟ, 120 ਫੁੱਟ ਰੋਡ 'ਤੇ ਬਰਸਾਤੀ ਸੀਵਰੇਜ ਅਤੇ ਸ਼ਹਿਰ ਵਿਚ 70000 ਐਲਈਡੀ ਲਾਈਟ ਪ੍ਰਾਜੈਕਟ ਸ਼ਾਮਲ ਹਨ। ਵਰਚੁਅਲ ਉਦਘਾਟਨ ਸਮੇਂ ਡਿਪਟੀ ਕਮਿਸ਼ਨਰ ਦੇ ਵੀਡੀਓ ਕਾਨਫਰੰਸ ਰੂਮ ਵਿੱਚ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਚੌਧਰੀ, ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਬਾਵਾ ਹੈਨਰੀ, ਮੇਅਰ ਜਗਦੀਸ਼ ਰਾਜ ਰਾਜਾ, ਸਣੇ ਯੂਥ ਕਾਂਗਰਸ ਦੇ ਪ੍ਰਧਾਨ ਅੰਗਦ ਦੱਤਾ ਮੌਜੂਦ ਰਹੇ।

ਦੱਸ ਦਈਏ ਕਿ ਮੁੱਖ ਮੰਤਰੀ ਦੇ ਸੰਬੋਧਨ ਦਾ ਸ਼ਹਿਰ ਦੇ 96 ਥਾਂਵਾਂ 'ਤੇ ਸਿੱਧਾ ਪ੍ਰਸਾਰਣ ਕੀਤਾ ਗਿਆ। ਸ਼ਹਿਰ ਦੇ 80 ਵਾਰਡਾਂ ਵਿਚ ਸਰਕਾਰੀ ਸਕੂਲ ਦੀਆਂ ਸਮਾਰਟ ਕਲਾਸਾਂ ਵਿਚ ਪ੍ਰਸਾਰਿਤ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਜਨਤਕ ਤੌਰ 'ਤੇ 16 ਸਕਰੀਨਾਂ ਲਾ ਕੇ ਵਰਚੁਅਲ ਉਦਘਾਟਨ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਇਸ ਦੇ ਲਈ ਸ਼ਹਿਰ ਵਿੱਚ ਸਕਰੀਨ ਲਗਾਏ ਗਏ।



ਜਾਣਕਾਰੀ ਮੁਤਾਬਕ ਜ਼ਿਲ੍ਹੇ ਵਿੱਚ ਸਰਫੇਸ ਵਾਟਰ ਪ੍ਰਾਜੈਕਟ ਤਹਿਤ 525 ਕਰੋੜ ਰੁਪਏ ਦੀ ਲਾਗਤ ਨਾਲ ਜਲ ਟ੍ਰੀਟਮੈਂਟ ਪਲਾਂਟ ਅਤੇ ਜਲ ਭੰਡਾਰ ਟੈਂਕ ਬਣਾਏ ਜਾਣੇ ਹਨ। ਜੈ ਪਲਾਂਟ ਆਦਮਪੁਰ ਦੇ ਪਿੰਡ ਜਗਰਾਵਾ ਵਿੱਚ ਹੋਵੇਗਾ ਜਿੱਥੇ ਸਤਲੁਜ ਦਰਿਆ ਦਾ ਪਾਣੀ ਨਹਿਰ ਰਾਹੀਂ ਲਿਆਂਦਾ ਜਾਵੇਗਾ। ਪਲਾਂਟ ਤੋਂ ਸ਼ਹਿਰ ਤੱਕ ਪਾਈਪ ਲਾਈਨਾਂ ਰੱਖੀਆਂ ਜਾਣਗੀਆਂ ਅਤੇ ਮੌਜੂਦਾ ਵੰਡ ਨੈਟਵਰਕ ਨੂੰ ਲੋਕਾਂ ਦੇ ਘਰਾਂ ਤੱਕ ਸਪਲਾਈ ਕੀਤਾ ਜਾਵੇਗਾ।

ਇਸੇ ਤਰ੍ਹਾਂ 120 ਫੁੱਟ ਰੋਡ 'ਤੇ ਪਾਣੀ ਭਰਣ ਦੀ ਸਥਿਤੀ ਨਾਲ ਨਜਿੱਠਣ ਲਈ 21 ਕਰੋੜ ਰੁਪਏ ਦਾ ਬਰਸਾਤੀ ਸੀਵਰੇਜ ਪਾਇਆ ਜਾਏਗਾ, ਇਸ ਨਾਲ ਪੱਛਮੀ ਚਾਨਣ ਦੀਆਂ 50 ਤੋਂ ਵਧੇਰੇ ਕਲੋਨੀਆਂ ਨੂੰ ਲਾਭ ਮਿਲੇਗਾ। ਫੋਲਡੀਵਾਲ ਵਿੱਚ 50 ਐਮਐਲਡੀ ਸੀਵਰੇਜ ਟਰੀਟਮੈਂਟ ਪਲਾਂਟ ਸਥਾਪਤ ਕੀਤਾ ਜਾਵੇਗਾ ਅਤੇ ਪੁਰਾਣੇ 100 ਐਮਐਲਡੀ ਪਲਾਂਟ ਨੂੰ ਅਪਗ੍ਰੇਡ ਕੀਤਾ ਜਾਵੇਗਾ। ਇਸ ਸਮੇਂ ਸ਼ਹਿਰ ਲਈ ਸਭ ਤੋਂ ਅਹਿਮ ਪ੍ਰਾਜੈਕਟ ਐਲਈਡੀ ਸਟ੍ਰੀਟ ਲਾਈਟ ਹੈ। ਪੁਰਾਣੀ ਸੋਡੀਅਮ ਲਾਈਟ ਨੂੰ ਲਗਪਗ 44 ਕਰੋੜ ਰੁਪਏ ਦੇ ਪ੍ਰਾਜੈਕਟ ਨਾਲ ਐਲਈਡੀ ਲਾਈਟ ਵਿੱਚ ਬਦਲਿਆ ਜਾਵੇਗਾ।

PM ਮੋਦੀ ਨੂੰ ਕਿਸਾਨਾਂ ਨੇ ਦਿੱਤਾ ਜਵਾਬ

ED ਦਾ ਸੰਮਨ ਕੈਪਟਨ ਦੀ ਆਵਾਜ਼ ਨਹੀਂ ਦਬਾ ਸਕਦਾ: ਹਰੀਸ਼ ਰਾਵਤ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904