Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਹੁਣ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਨੂੰ ਮੋਗਾ ਪਹੁੰਚੇ। ਇੱਥੇ ਉਨ੍ਹਾਂ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਅਤੇ ਵਿਕਾਸ ਲਈ ਭਾਜਪਾ ਦਾ ਮਜ਼ਬੂਤ ​​ਹੋਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਰੋਧੀ ਧਿਰ ‘ਤੇ ਜੰਮ ਕੇ ਨਿਸ਼ਾਨਾ ਸਾਧਿਆ।

Continues below advertisement

ਰਾਹੁਲ ਗਾਂਧੀ 'ਤੇ ਵਰ੍ਹੇ ਕੈਪਟਨ ਅਮਰਿੰਦਰ ਸਿੰਘ

Continues below advertisement

ਰਾਹੁਲ ਗਾਂਧੀ ਵਲੋਂ ਪ੍ਰਧਾਨ ਮੰਤਰੀ ਮੋਦੀ ਦੇ ਨੱਚਣ ਵਾਲੇ ਬਿਆਨ 'ਤੇ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਕੋਈ ਸਮਝ ਨਹੀਂ ਹੈ। ਉਹ ਕੀ ਬੋਲਦੇ ਹਨ, ਉਨ੍ਹਾਂ ਨੂੰ ਨਹੀਂ ਪਤਾ ਲੱਗਦਾ। ਤੁਸੀਂ ਭਾਰਤ ਦੇ ਕਿਸੇ ਵੀ ਪ੍ਰਧਾਨ ਮੰਤਰੀ ਨੂੰ ਨੱਚਦਿਆਂ ਦੇਖਿਆ ਹੈ। ਡਾਂਸ ਤਾਂ ਟਰੰਪ ਕਰਦਾ ਹੈ।

ਸੱਤ-ਸੱਤ ਦਿਨ ਇੱਕ ਫਾਈਲ ਨਹੀਂ ਹੁੰਦੀ ਸੀ ਕਲੀਅਰ - ਕੈਪਟਨ

ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਬਾਰੇ ਉਨ੍ਹਾਂ ਕਿਹਾ ਕਿ ਉਹ ਮੇਰੀ ਸਰਕਾਰ ਵਿੱਚ ਮੰਤਰੀ ਸਨ। ਉਨ੍ਹਾਂ ਨੇ ਤਿੰਨ ਵਿਭਾਗ ਸੰਭਾਲੇ, ਪਰ 7-7 ਦਿਨਾਂ ਤੱਕ ਉਨ੍ਹਾਂ ਕੋਲੋਂ ਫਾਈਲਾਂ ਕਲੀਅਰ ਨਹੀਂ ਹੁੰਦੀਆਂ ਸਨ। ਰਾਜਾ ਵੜਿੰਗ ਬਾਰੇ ਉਨ੍ਹਾਂ ਕਿਹਾ ਕਿ ਉਹ ਕੀ ਕਰਤੂਤ ਕਰਦਾ ਹੈ, ਉਸ ਨੂੰ ਦੇਖਣਾ ਚਾਹੀਦਾ ਹੈ।

ਮੈਂ ਚੋਣ ਮੈਦਾਨ 'ਚ ਵਾਪਸ ਆਇਆ ਹਾਂ, ਫਤਿਹ ਕਰਕੇ ਹੀ ਛੱਡਾਂਗਾ - ਕੈਪਟਨ

ਅੱਜ ਅਸੀਂ ਫਰੀਦਕੋਟ ਜਾ ਰਹੇ ਸੀ। ਜਾਂਦੇ-ਜਾਂਦੇ ਰਸਤੇ ਵਿੱਚ ਅਸੀਂ ਮੋਗਾ ਰੁੱਕ ਗਏ। ਅੱਜ ਮੈਂ ਕਾਫ਼ੀ ਸਮੇਂ ਬਾਅਦ ਬਾਹਰ ਆਇਆ ਹਾਂ। ਮੈਨੂੰ ਸਰੀਰਕ ਸਮੱਸਿਆਵਾਂ ਆ ਰਹੀਆਂ ਸਨ। ਫੌਜ ਦੀ ਨੌਕਰੀ ਵੇਲੇ ਮੇਰੀ ਰੀੜ੍ਹ ਦੀ ਹੱਡੀ ਵਿੱਚ ਸੱਟ ਲੱਗ ਗਈ ਸੀ ਅਤੇ ਮੈਂ ਇਸਦਾ ਇਲਾਜ ਕਰਵਾ ਰਿਹਾ ਸੀ। ਹੁਣ ਮੈਂ ਚੋਣ ਮੈਦਾਨ ਵਿੱਚ ਵਾਪਸ ਆਇਆ ਹਾਂ। ਮੈਂ ਫਤਿਹ ਕਰਕੇ ਹੀ ਛੱਡਾਂਗਾ।

2027 ਵਿੱਚ ਖੁੱਲ੍ਹ ਕੇ ਪਾਰਟੀ ਦਾ ਸਮਰਥਨ ਕਰਾਂਗਾ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਮੈਂ ਠੀਕ ਹਾਂ ਅਤੇ ਚੋਣ ਮੈਦਾਨ ਵਿੱਚ ਵਾਪਸ ਆ ਗਿਆ ਹਾਂ। 2027 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਤਾਂ ਬਹੁਤ ਦੂਰ ਹਨ। ਉਸ ਤੋਂ ਪਹਿਲਾਂ ਵੀ ਮਾਹੌਲ ਭੱਖ ਜਾਵੇਗਾ। ਅਸੀਂ ਖੁੱਲ੍ਹ ਕੇ ਭਾਜਪਾ ਦਾ ਸਮਰਥਨ ਕਰਾਂਗੇ। ਭਾਜਪਾ ਪ੍ਰਤੀ ਲੋਕਾਂ ਦਾ ਰਵੱਈਆ ਬਦਲ ਗਿਆ ਹੈ। ਇਸ ਦਾ ਭਵਿੱਖ ਵਿੱਚ ਸਾਨੂੰ ਫਾਇਦਾ ਹੋਵੇਗਾ।

ਭਾਜਪਾ-ਅਕਾਲੀ ਸਮਝੌਤੇ ‘ਤੇ ਆਖੀ ਆਹ ਗੱਲ

2027 ਦੀਆਂ ਵਿਧਾਨ ਸਭਾ ਚੋਣਾਂ ਲਈ ਦੂਜੀਆਂ ਪਾਰਟੀਆਂ ਨਾਲ ਗੱਠਜੋੜ ਦੇ ਸਵਾਲ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਲਈ ਕੰਮ ਕੀਤਾ ਹੈ। ਲੋਕ ਪਾਰਟੀ ਪ੍ਰਤੀ ਸਕਾਰਾਤਮਕ ਹਨ। ਤੁਸੀਂ ਦੇਖ ਰਹੇ ਹੋ ਕਿ ਲੋਕ ਸਾਡੇ ਨਾਲ ਕਿਵੇਂ ਜੁੜ ਰਹੇ ਹਨ, ਇਹ ਦੇਖ ਕੇ ਮੈਨੂੰ ਲੱਗਦਾ ਹੈ ਕਿ ਸਾਨੂੰ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਭਾਜਪਾ ਪੰਜਾਬ ਵਿੱਚ ਆਪਣੇ ਦਮ 'ਤੇ ਚੋਣਾਂ ਲੜ ਸਕਦੀ ਹੈ। ਹਾਲਾਂਕਿ, ਅਜੇ ਵੀ ਸਮਾਂ ਹੈ, ਅਤੇ ਇਹ ਚੋਣਾਂ ਦੇ ਨੇੜੇ ਹੀ ਪਤਾ ਲੱਗੇਗਾ। ਕਿਸੇ ਵੀ ਹਾਲਤ ਵਿੱਚ, ਗੱਠਜੋੜ ਕਰਨਾ ਹੈ ਜਾਂ ਨਹੀਂ, ਇਸ ਬਾਰੇ ਫੈਸਲਾ ਸੂਬਾ ਪੱਧਰ 'ਤੇ ਨਹੀਂ ਲਿਆ ਜਾਂਦਾ; ਇਸ ‘ਤੇ ਪਾਰਟੀ ਹਾਈ ਕਮਾਂਡ ਹੀ ਫੈਸਲਾ ਲੈਂਦੀ ਹੈ।