Punjab News: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਨਵਜੋਤ ਕੌਰ ਸਿੱਧੂ (Navjot Kaur Sidhu) ਦੇ 500 ਕਰੋੜ ਮੁੱਖ ਮੰਤਰੀ ਵਾਲੇ ਬਿਆਨ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਡਾ. ਨਵਜੋਤ ਕੌਰ ਦਾ ਬਿਆਨ ਬਕਵਾਸ ਹੈ। ਉਹ ਕਹਿੰਦੇ ਹਨ, ਸਾਨੂੰ ਮੁੱਖ ਮੰਤਰੀ ਬਣਾ ਦਿਓ, ਤਾਂ ਅਸੀਂ ਸਿਆਸਤ ਵਿੱਚ ਐਕਟਿਵ ਹੋਣ ਲਈ ਤਿਆਰ ਹਾਂ। ਦੋਵੇਂ ਹਸਬੈਂਡ-ਵਾਈਫ ਅਨਸਟੇਬਲ ਲੱਗਦੇ ਹਨ।

Continues below advertisement

ਇੱਕ ਚੈਨਲ ਨਾਲ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਇਹ ਲੋਕ ਕੁਝ ਵੀ ਬੋਲ ਜਾਂਦੇ ਹਨ। ਇਨ੍ਹਾਂ ਦਾ ਕੋਈ ਸਟੈਂਡ ਨਹੀਂ ਹੈ। ਕੀ ਇਨ੍ਹਾਂ ਤੋਂ ਵਗੈਰ ਪੰਜਾਬ ਨਹੀਂ ਚੱਲ ਸਕਦਾ?" ਕਾਂਗਰਸ ਪਾਰਟੀ ਛੱਡਣ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਪਾਰਟੀ ਨੇ ਕਈ ਕੰਮ ਮੇਰੇ ਨਾਲ ਗਲਤ ਕੀਤੇ ਸੀ, ਜਿਸ ਕਰਕੇ ਮੈਂ ਇਹ ਕਦਮ ਚੁੱਕਿਆ। ਹਾਲਾਂਕਿ, ਮੈ ਹਾਲੇ ਵੀ ਕਾਂਗਰਸ ਨੂੰ ਮਿਸ ਕਰਦਾ ਹਾਂ।"

Continues below advertisement

ਭਾਜਪਾ ਆਗੂ ਨੇ ਅਰੂਸਾ ਆਲਮ ਨਾਲ ਆਪਣੀ ਦੋਸਤੀ ਨੂੰ ਲੈਕੇ ਵੀ ਖੁੱਲ੍ਹ ਕੇ ਜਵਾਬ ਦਿੱਤਾ। ਉਨ੍ਹਾਂ ਕਿਹਾ, "ਇੱਥੇ ਲੋਕ ਕੁਝ ਦਾ ਕੁਝ ਬਣਾ ਲੈਂਦੇ ਹਨ। ਉਹ ਬੋਲਦੇ ਰਹਿਣ, ਮੈਨੂੰ ਫਰਕ ਨਹੀਂ ਪੈਂਦਾ।" ਆਉਣ ਵਾਲੀਆਂ ਪੰਜਾਬ ਚੋਣਾਂ ਬਾਰੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਅਕਾਲੀ ਦਲ ਨਾਲ ਗੱਠਜੋੜ ਤੋਂ ਬਿਨਾਂ ਪੰਜਾਬ ਵਿੱਚ ਭਾਜਪਾ ਦਾ ਕੋਈ ਵਜੂਦ ਨਹੀਂ ਹੈ। ਭਾਜਪਾ ਇਕੱਲੀ ਨਹੀਂ ਜਿੱਤ ਸਕਦੀ।"

2027 ਦੀਆਂ ਚੋਣਾਂ ਵਿੱਚ ਕਾਂਗਰਸ ਦੇ ਭਵਿੱਖ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਕਾਂਗਰਸ ਕੋਲ ਇਸ ਸਮੇਂ 8-9 ਮੁੱਖ ਮੰਤਰੀ ਹਨ। ਉਹ ਕਾਂਗਰਸ ਨੂੰ ਜਿੱਤਣ ਨਹੀਂ ਦੇਣਗੇ। ਮੈਂ ਇਨ੍ਹਾਂ ਨੂੰ ਅੱਜ ਤੋਂ ਨਹੀਂ ਜਾਣਦਾ। ਮੇਰੇ ਨਾਲ ਇਨ੍ਹਾਂ ਨੇ ਕੰਮ ਕੀਤਾ ਹੈ। ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਉਹ ਇੱਕ ਦੂਜੇ ਨੂੰ ਖਾ ਜਾਣਗੇ।"

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।