ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੀ ਮੋਦੀ ਸਰਕਾਰ ਤੋਂ ਗਰੀਬ ਤੇ ਗਰੀਬੀ ਰੇਖਾ ਤੋਂ ਹੇਠਾਂ ਆਉਂਦੇ ਪਰਿਵਾਰਾਂ ਲਈ 10-10 ਹਜ਼ਾਰ ਰੁਪਏ ਮੰਗੇ ਹਨ। ਕੈਪਟਨ ਨੇ ਕਿਹਾ ਕਿ ਮੁਸ਼ਕਲ ਹਾਲਾਤ 'ਚ ਸਰਕਾਰ ਇੰਨਾ ਕਰ ਸਕਦੀ ਹੈ ਪਰ ਇੱਥੇ ਵੱਡਾ ਸਵਾਲ ਇਹ ਉੱਠਦਾ ਹੈ ਕਿ ਲੌਕਡਾਊਨ ਜਾਰੀ ਹੋਣ ਤੋਂ ਹੁਣ ਤੱਕ ਕਪੈਟਨ ਸਰਕਾਰ ਨੇ ਇੰਨਾ ਗਰੀਬਾਂ ਤੇ ਪੰਜਾਬ 'ਚੋਂ ਪਲਾਇਨ ਕਰਨ ਵਾਲਾ ਮਜ਼ਦੂਰਾਂ ਨੂੰ ਕੀ ਦਿੱਤਾ ਹੈ।


ਕਪੈਟਨ ਨੇ ਟਵੀਟ ਕਰ ਸਾਰੇ ਪ੍ਰਵਾਸੀ ਮਜ਼ਦੂਰਾਂ ਤੇ ਗਰੀਬਾਂ ਦੇ ਖਾਤੇ 'ਚ ਪੈਸੇ ਟ੍ਰਾਂਸਫਰ ਕਰਨ ਲਈ ਭਾਰਤ ਸਰਕਾਰ ਦੇ ਫੌਰੀ ਦਖਲ ਦੀ ਮੰਗ ਕੀਤੀ ਹੈ। ਮਨਰੇਗਾ ਅਧੀਨ ਪੇਂਡੂ ਗਰੀਬਾਂ ਨੂੰ ਵਧੇਰੇ ਰੁਜ਼ਗਾਰ ਪ੍ਰਦਾਨ ਕਰਨਾ ਤੇ ਐਮਐਸਐਮਈਜ਼ ਲਈ ਕਰਜ਼ਿਆਂ ਤੋਂ ਇਲਾਵਾ ਵਿੱਤੀ ਸਹਾਇਤਾ ਦੀ ਵੀ ਮੰਗ ਉਨ੍ਹਾਂ ਮੋਦੀ ਸਰਕਾਰ ਅੱਗੇ ਰੱਖੀ ਹੈ।



ਕੈਪਟਨ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਪਿੰਡ-ਪਿੰਡ ਆਪਣੇ ਵਰਕਰਾਂ ਰਾਹੀਂ ਪੂਰੇ ਦੇਸ਼ 'ਚ ਇਹ ਸੰਦੇਸ਼ ਪਹੁੰਚਾਏਗੀ ਕਿ ਕੇਂਦਰ ਸਰਕਾਰ ਇੰਨਾ ਗਰੀਬ, ਪਰਵਾਸੀ ਮਜ਼ਦੂਰਾਂ ਤੇ ਛੋਟੇ ਕਾਰੋਬਾਰੀਆਂ ਲਈ ਵਿੱਤ ਮਦਦ ਜਾਰੀ ਕਰੇ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ