ਜਲੰਧਰ  : ਜਲੰਧਰ ਦੇ ਪੇਪਰ ਆਰਟਿਸਟ ਵਰੁਣ ਟੰਡਨ ਵੱਲੋਂ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਉਨ੍ਹਾਂ ਵੱਲੋਂ ਕਾਰਗਿਲ ਵਿਜੇ ਦਿਵਸ ਦੇ ਮੌਕੇ 'ਤੇ ਕਾਰਗਿਲ ਯੁੱਧ ਦੇ ਹੀਰੋ ਕੈਪਟਨ   ਵਿਕਰਮ  ਬੱਤਰਾ ਦੀ ਇੱਕ ਤਸਵੀਰ ਤਿਆਰ ਕੀਤੀ ਗਈ। ਜਿਸ ਵਿੱਚ ਏਅਰ ਰਾਈਫਲ ਦੀਆਂ ਵਰਤੀਆਂ ਹੋਈਆਂ ਗੋਲੀਆਂ ਦੇ ਸਿੱਕੇ ਦੀ ਵਰਤੋਂ ਕੀਤੀ ਹੈ।
 
ਦੱਸ ਦੇਈਏ ਇਹ ਗੋਲੇ ਕੈਪਟਨ ਵਿਕਰਮ ਬੱਤਰਾ ਸ਼ੂਟਿੰਗ ਰੇਂਜ, ਜੋ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਹੈ ਤੋਂ ਇਕੱਠੇ ਕੀਤੇ ਗਏ ਸਨ। ਵਰੁਣ ਟੰਡਨ ਨੇ ਦੱਸਿਆ ਕਿ ਇਹ ਉਨ੍ਹਾਂ ਵੱਲੋਂ ਕਾਰਗਿਲ ਵਿਚ ਸ਼ਹੀਦ ਹੋਏ ਵਿਕਰਮ ਬੱਤਰਾ ਨੂੰ ਸ਼ਰਧਾਂਜਲੀ ਹੈ। ਕੈਪਟਨ ਬਿਕਰਮ ਬੱਤਰਾ ਦੀ ਅਗਵਾਈ ਵਿੱਚ ਸੈਨਾ ਨੇ ਦੁਸ਼ਮਣ ਦੀ ਨੱਕ ਦੇ ਹੇਠਿਓਂ 5140 ਖੋਹ ਲਿਆ ਸੀ। ਉਨ੍ਹਾਂ ਨੇ ਇਕੱਲਿਆਂ ਹੀ 3 ਘੁਸਪੈਠੀਆਂ ਨੂੰ ਮਾਰ ਸੁੱਟਿਆ ਸੀ। ਉਨ੍ਹਾਂ ਦੀ ਬਹਾਦਰੀ ਨੇ ਯੂਨਿਟ ਦੇ ਜਵਾਨਾਂ ਵਿੱਚ ਜੋਸ਼ ਭਰ ਦਿੱਤਾ ਸੀ।
 
ਕੈਪਟਨ  ਵਿਕਰਮ ਬੱਤਰਾ ਕਾਰਗਿਲ ਜੰਗ ਵਿੱਚ 7 ਜੁਲਾਈ ਨੂੰ ਸ਼ਹੀਦ ਹੋਏ ਸਨ। ਇਸ ਮੌਕੇ 'ਤੇ ਦੇਸ਼ ਲਈ ਆਪਣੀ ਜਿੰਦਗੀ ਨੂੰ ਕੁਰਬਾਨ ਕਰਨ ਵਾਲੇ ਬਹਾਦਰ ਨੂੰ ਅੱਜ ਫ਼ਿਰ ਯਾਦ ਕੀਤਾ ਜਾ ਰਿਹਾ ਹੈ। ਕਾਰਗਿਲ ਜੰਗ ਦੇ ਹੀਰੋ ਰਹੇ ਕੈਪਟਨ ਬਿਕਰਮ ਬੱਤਰਾ ਦੀ ਬਹਾਦਰੀ ਕਾਰਨ ਹੀ ਉਨ੍ਹਾਂ ਨੂੰ ਭਾਰਤੀ ਫ਼ੌਜ ਨੇ ਸ਼ੇਰਸ਼ਾਹ ਅਤੇ ਪਾਕਿਸਤਾਨੀ ਫ਼ੌਜ ਨੇ ਸ਼ੇਰਖ਼ਾਨ ਦਾ ਨਾਂਅ ਦਿੱਤਾ ਸੀ।
 
ਕੇਵਲ 24 ਸਾਲਾ ਦੀ ਉਮਰ ਵਿੱਚ ਦੇਸ਼ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਨਾਲ ਇਸ ਬਹਾਦਰ ਫ਼ੌਜੀ ਦੇ ਕਿੱਸੇ ਅੱਜ ਵੀ ਯਾਦ ਕੀਤੇ ਜਾਂਦੇ ਹਨ। ਉਨ੍ਹਾਂ ਦੀ ਬਹਾਦਰੀ ਨੂੰ ਦੇਖਦੇ ਹੋਏ ਕੈਪਟਨ ਬਿਕਰਮ ਬੱਤਰਾ ਨੂੰ ਭਾਰਤ ਸਰਕਾਰ ਨੇ ਪਰਮਵੀਰ ਚੱਕਰ ਨਾਲ ਨਿਵਾਜਿਆ ਸੀ। ਸ਼ਹੀਦ ਕੈਪਟਨ ਬੱਤਰਾ ਦੇ ਕਹੇ ਗਏ ਇਹ ਸ਼ਬਦ ਅੱਜ ਵੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਨੂੰ ਕਾਰਗਿਲ ਦਾ ਸ਼ੇਰ ਵੀ ਕਿਹਾ ਜਾਂਦਾ ਹੈ।
 
ਦੱਸ ਦੇਈਏ ਕਿ ਕੈਪਟਨ ਬਿਕਰਮ ਬੱਤਰਾ ਦਾ ਜਨਮ 9 ਸਤੰਬਰ 1974 ਨੂੰ ਅਧਿਆਪਕ ਗਿਰਧਾਰੀ ਲਾਲ ਬੱਤਰਾ ਅਤੇ ਮਾਤਾ ਕਮਲਾ ਦੇ ਘਰ ਹੋਇਆ ਸੀ। ਕੈਪਟਨ ਬੱਤਰਾ ਜੋੜੇ ਪੈਦਾ ਹੋਏ ਸਨ। ਦੋ ਬੇਟੀਆਂ ਤੋਂ ਬਾਅਦ ਜੋੜੇ ਬੱਚਿਆਂ ਦੇ ਜਨਮ ਤੇ ਦੋਵਾਂ ਦੇ ਨਾਂ ਲਵ-ਕੁਸ਼ ਰੱਖੇ ਗਏ ਸਨ।