Exclusive


ਚੰਡੀਗੜ੍ਹ: 'ਹਰੀਸ਼ ਚੌਧਰੀ ਨੇ ਪੰਜਾਬ 'ਚ ਕਾਂਗਰਸ ਨੂੰ ਡੋਬਿਆ' ਇਹ ਬਿਆਨ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਏਬੀਪੀ ਸਾਂਝ ਦੇ ਖਾਸ ਪ੍ਰੋਗਰਾਮ 'ਚ ਦਿੱਤਾ ਹੈ।ਬੀਜੇਪੀ 'ਚ ਸ਼ਾਮਲ ਹੋਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਏਬੀਪੀ ਸਾਂਝਾ ਦੇ ਖਾਸ ਪ੍ਰੋਗਰਾਮ ਮੁੱਕਦੀ ਗੱਲ 'ਚ ਪਹੁੰਚੇ। ਕੈਪਟਨ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਨੂੰ BJP ਦਾ ਪੰਜਾਬ 'ਚ ਕੀ ਭਵਿੱਖ ਲੱਗਦਾ ਹੈ ਤਾਂ ਉਨ੍ਹਾਂ ਕਿਹਾ ਕਿ 'BJP ਦਾ ਪੰਜਾਬ 'ਚ ਭਵਿੱਖ ਸੁਨਹਿਰਾ' ਹੈ।


ਕੈਪਟਨ ਨੇ ਕਿਹਾ ਕਿ 'ਪੰਜਾਬ ਦੇ ਵਿਕਾਸ ਲਈ BJP ਬਹੁਤ ਜ਼ਰੂਰੀ' ਹੈ।ਚੋਣ ਲੜਨ 'ਤੇ ਬੋਲਦੇ ਹੋਏ ਕੈਪਟਨ ਨੇ ਕਿਹਾ 'ਮੈਂ ਲੋਕ ਸਭਾ ਜਾਂ ਵਿਧਾਨ ਸਭਾ ਚੋਣ ਨਹੀਂ ਲੜਾਂਗਾ', ਪਰ 'ਹੋ ਸਕਦਾ ਪਤਨੀ ਅਤੇ ਬੱਚੇ ਚੋਣ ਲੜਨ'। BJP ਦੇ ਇੱਕ ਟਿਕਟ-ਇੱਕ ਪਰਿਵਾਰ ਦੇ ਰੂਲ 'ਤੇ ਬੋਲਦੇ ਕੈਪਟਨ ਨੇ ਕਿਹਾ 'ਮੈਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਗੱਲ ਕਰਾਂਗਾ'। 'ਮੈਂ ਪ੍ਰਨੀਤ ਕੌਰ ਨੂੰ BJP ਚੁਣਨ ਬਾਰੇ ਕਹਾਂਗਾ'। 


ਗਵਰਨਰ ਬਣਨ 'ਤੇ ਬੋਲਦੇ ਹੋਏ ਕੈਪਟਨ ਅਮਰਿੰਦਰ ਸਿੰਘ 'ਰਾਜਪਾਲ ਵਜੋਂ ਸੇਵਾਵਾਂ ਦੇਣ ਨੂੰ ਤਿਆਰ ਹਾਂ'।ਉਨ੍ਹਾਂ ਕਿਹਾ ਕਿ 'ਪੰਜਾਬ ਕਾਂਗਰਸ ਦੇ ਲੀਡਰ ਸੂਬੇ ਨੂੰ ਨਹੀਂ ਚਲਾ ਸਕਦੇ'। ਆਪਣੇ ਖ਼ਿਲਾਫ਼ ਰਾਜਾ ਵੜਿੰਗ ਦੇ ਬਿਆਨ 'ਤੇ ਬੋਲਦੇ ਹੋਏ ਕੈਪਟਨ ਨੇ ਕਿਹਾ, 'ਰਾਜਾ ਵੜਿੰਗ ਦੱਸੇ, ਮੈਂ ਉਸ ਨੂੰ ਕਿਵੇਂ ਬਚਾਇਆ।'ਕਈ ਸਾਬਕਾ ਮੰਤਰੀਆਂ ਨੂੰ ਨਜਾਇਜ਼ ਮਾਇਨਿੰਗ ਤੋਂ ਰੋਕਿਆ।


ਹਰੀਸ਼ ਚੌਧਰੀ 'ਤੇ ਹਮਲਾ ਬੋਲਦੇ ਹੋਏ ਕੈਪਟਨ ਨੇ ਕਿਹਾ ਕਿ 'ਹਰੀਸ਼ ਚੌਧਰੀ ਨੇ ਪੰਜਾਬ 'ਚ ਕਾਂਗਰਸ ਨੂੰ ਡੋਬਿਆ'। 'ਹਰੀਸ਼ ਚੌਧਰੀ ਨਾਲ ਪ੍ਰਸ਼ਾਂਤ ਕਿਸ਼ੋਰ ਵੀ ਮੈਨੂੰ ਹਟਾਉਣਾ ਚਾਹੁੰਦਾ ਸੀ'।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: