ਚੰਡੀਗੜ੍ਹ: ਪੰਜਾਬ ਲੋਕ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣਾ ਸਟੈਂਡ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਉੱਪਰ ਵੀਡੀਓ ਸ਼ੇਅਰ ਕਰਕੇ ਕਿਹਾ ਹੈ ਕਿ ਮੇਰਾ ਜ਼ਿੰਦਗੀ ਵਿੱਚ ਸਟੈਂਡ ਹਮੇਸ਼ਾ ਬਹੁਤ ਸਾਫ ਰਿਹਾ ਤੇ ਸਭ ਤੋਂ ਪਹਿਲਾਂ ਪੰਜਾਬ।
ਕੈਪਟਨ ਨੇ ਕਿਹਾ ਹੈ ਕਿ ਮੈਂ ਹਮੇਸ਼ਾ ਪੰਜਾਬ ਤੇ ਪੰਜਾਬ ਦੇ ਲੋਕਾਂ ਲਈ ਖੜ੍ਹਾ ਹਾਂ। ਜਦ ਵੀ ਸੂਬੇ ਦੇ ਲੋਕਾਂ ਦੇ ਹੱਕਾਂ ਦੀ ਗੱਲ ਆਈ ਹੈ, ਮੈਂ ਹਮੇਸ਼ਾ ਹੀ ਪੰਜਾਬ ਦੇ ਪੱਖ ਦੀ ਗੱਲ ਕੀਤੀ ਹੈ। ਚਾਹੇ ਸਾਕਾ ਨੀਲਾ ਤਾਰਾ ਹੋਵੇ, ਚਾਹੇ ਪੰਜਾਬ ਦੇ ਪਾਣੀਆ ਦੇ ਮਸਲੇ ਹੋਣ ਜਾਂ ਫਿਰ ਕਿਸਾਨੀ ਕਾਨੂੰਨ ਹੋਣ: ਮੈਂ ਹਮੇਸ਼ਾ ਆਪਣੇ ਸੂਬੇ ਤੇ ਸੂਬੇ ਦੇ ਲੋਕਾਂ ਨਾਲ ਖੜ੍ਹਿਆ ਰਿਹਾ।
ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਅੱਜ ਦੀ ਰਾਜਨੀਤੀ ਵਿੱਚ ਚਾਹੇ ਵਿਰੋਧੀ ਸਿਆਸੀ ਲਾਹੇ ਲਈ ਤੇ ਕੁਰਸੀ ਦੇ ਲਾਲਚ ਵਿੱਚ ਜੋ ਮਰਜ਼ੀ ਕਹਿ ਲੈਣ, ਮੇਰੇ ਪੰਜਾਬ ਪ੍ਰਤੀ ਪਿਆਰ ਨੂੰ ਕਦੇ ਮੇਰੇ ਲੋਕਾਂ ਤੋਂ ਛੁਪਾ ਨਹੀਂ ਸਕਦੇ।
ਨਵਜੋਤ ਸਿੱਧੂ ਦੀ ਮਜੀਠੀਆ ਨੂੰ ਚੇਤਾਵਨੀ, 'ਕਿਸੇ ਕਾਂਗਰਸੀ ਵਰਕਰ ਵੱਲ ਅੱਖ ਚੁੱਕ ਕੇ ਦੇਖਿਆ ਤਾਂ ਗੱਡ ਕੇ ਰੱਖ ਦੂੰਗਾ', ਹੁਣ ਮੁੱਛ ਦਾ ਸਵਾਲ
ਦੱਸ ਦਈਏ ਕਿ ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਇਸ ਵਾਰ ਬੀਜੇਪੀ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਲੜ ਰਹੀ ਹੈ। ਅਜਿਹੇ ਵਿੱਚ ਕੈਪਟਨ ਅਮਰਿੰਦਰ ਸਿੰਘ ਉੱਪਰ ਕਈ ਸਵਾਲ ਉੱਠ ਰਹੇ ਹਨ। ਉਨ੍ਹਾਂ ਵੱਲੋਂ ਵਾਰ-ਵਾਰ ਸਰਹੱਦ ਪਾਰੋਂ ਖਤਰੇ ਦੀ ਗੱਲ ਕਰਨ 'ਤੇ ਵੀ ਵਿਰੋਧੀਆਂ ਵੱਲੋਂ ਕੈਪਟਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਲਈ ਕੈਪਟਨ ਨੇ ਅੱਜ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਲਈ ਪੰਜਾਬ ਦੇ ਹਿੱਤ ਸਭ ਤੋਂ ਪਹਿਲਾਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904