ਫਾਜ਼ਿਲਕਾ 'ਚ ਕੈਂਟਰ ਤੇ ਕਾਰ ਦੀ ਟੱਕਰ, ਪਿਓ-ਪੁੱਤਰ ਦੀ ਮੌਤ
ਏਬੀਪੀ ਸਾਂਝਾ | 21 Jul 2020 01:37 PM (IST)
ਫਾਜ਼ਿਲਕਾ ਦੇ ਅਬੋਹਰ ਗੰਗਾਨਗਰ ਰੋਡ 'ਤੇ ਪਿੰਡ ਉਸਮਾਨ ਖੇੜਾ ਨੇੜੇ ਇੱਕ ਕੈਂਟਰ ਤੇ ਆਲਟੋ ਕਾਰ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਹਾਦਸੇ 'ਚ 70 ਸਾਲਾ ਕਾਲੂਰਾਮ ਤੇ ਉਸ ਦੇ ਬੇਟੇ ਮਾਂਗਟਰਾਮ ਦੀ ਮੌਤ ਹੋ ਗਈ।
ਫਾਜ਼ਿਲਕਾ: ਜ਼ਿਲ੍ਹਾ ਫਾਜ਼ਿਲਕਾ ਦੇ ਅਬੋਹਰ ਗੰਗਾਨਗਰ ਰੋਡ 'ਤੇ ਪਿੰਡ ਉਸਮਾਨ ਖੇੜਾ ਨੇੜੇ ਇੱਕ ਕੈਂਟਰ ਤੇ ਆਲਟੋ ਕਾਰ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਹਾਦਸੇ 'ਚ 70 ਸਾਲਾ ਕਾਲੂਰਾਮ ਤੇ ਉਸ ਦੇ ਬੇਟੇ ਮਾਂਗਟਰਾਮ ਦੀ ਮੌਤ ਹੋ ਗਈ। ਦੱਸ ਦਈਏ ਕਿ ਦੋਵੇਂ ਮ੍ਰਿਤਕ ਫਾਜ਼ਿਲਕਾ ਦੇ ਪਿੰਡ ਟਾਲੀ ਵਾਲਾ ਬੋਦਲਾ ਦੇ ਰਹਿਣ ਵਾਲੇ ਸੀ। ਇਸ ਮਾਮਲੇ ਦੀ ਜਾਂਚ ਕਲਰ ਖੇੜਾ ਚੌਕੀ ਦੀ ਪੁਲਿਸ ਕਰ ਰਹੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904