Smuggling network from Australia, USA - ਸਰਹੱਦ ਪਾਰੋਂ ਹੋ ਰਹੇ ਨਸ਼ੇ ਦੀ ਸਪਲਾਈ ਪੰਜਾਬ ਲਈ ਸਭ ਤੋਂ ਵੱਧ ਚਿੰਤਾ ਬਣੀ ਹੋਈ ਹੈ। ਪੰਜਾਬ ਵਿੱਚ ਪੁਲਿਸ ਲਗਾਤਾਰ ਕਾਰਵਾਈਆਂ ਕਰ ਰਹੀ ਹੈ। ਓਧਰ ਬੀਐਸਐਫ ਵੀ ਸਰਹੱਦ 'ਤੇ ਡੋਰਨ ਤਸਕਰੀ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਤਾਂ ਅਜਿਹੇ ਵਿੱਚ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ 32 ਅੰਤਰਰਾਸ਼ਟਰੀ ਸਮੱਗਲਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜੋ ਪਾਕਿਸਤਾਨ ਅਤੇ ਹੋਰ ਦੇਸ਼ਾਂ ਤੋਂ ਸਰਹੱਦ ਰਾਹੀਂ ਹੈਰੋਇਨ ਭੇਜ ਕੇ ਪੰਜਾਬ ਵਿੱਚ ਨਸ਼ਾ ਤਸਕਰੀ ਦਾ ਰੈਕੇਟ ਚਲਾ ਰਹੇ ਸਨ। ਇਨ੍ਹਾਂ ਵਿੱਚੋਂ 18 ਤਸਕਰ ਪਾਕਿਸਤਾਨੀ ਅਤੇ 14 ਭਾਰਤੀ ਪੰਜਾਬ ਦੇ ਹਨ।


ਪੰਜਾਬ ਦੇ 14 ਤਸਕਰਾਂ ਵਿੱਚੋਂ 11 ਦੂਜੇ ਦੇਸ਼ਾਂ ਤੋਂ ਪੰਜਾਬ ਵਿੱਚ ਹੈਰੋਇਨ ਸਪਲਾਈ ਕਰਨ ਦਾ ਕੰਮ ਚਲਾ ਰਹੇ ਹਨ। ਇਹ 11 ਤਸਕਰ ਤਰਨਤਾਰਨ, ਅੰਮ੍ਰਿਤਸਰ, ਬਟਾਲਾ, ਲੁਧਿਆਣਾ, ਐਸਬੀਐਸ ਨਗਰ ਅਤੇ ਹੁਸ਼ਿਆਰਪੁਰ ਨਾਲ ਸਬੰਧਤ ਹਨ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਹੈ।


ਐਸਐਸਓਸੀ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲੀ ਹੈ ਕਿ ਪਾਕਿਸਤਾਨ ਦੇ ਬਦਨਾਮ ਸਮੱਗਲਰ ਆਰਿਫ਼, ਆਸਿਫ਼, ਸਾਦਿਕ, ਚੌਧਰੀ ਅਕਰਮ, ਹੈਦਰ, ਰੁਸਤਮ, ਮਿਰਜ਼ਾ, ਨਾਸਿਰ, ਇਮਰਾਨ ਸ਼ਾਹ, ਇਮਤਿਆਜ਼, ਮੀਆਂ, ਬਿਲਾਲ, ਮਾਨੂਸ਼ਾਹ, ਭੋਲਾ ਸੰਧੂ, ਅਬਦੁਲ ਹਮੀਦ ਬੱਗਾ, ਜਾਵੇਦ ਅਸਲਮ। ਅਤੇ ਸ਼ੇਰਾ, ਪਾਕਿਸਤਾਨੀ ਸੁਰੱਖਿਆ ਏਜੰਸੀਆਂ ਦੇ ਸਹਿਯੋਗ ਨਾਲ, ਭਾਰਤ-ਪਾਕਿਸਤਾਨ ਸਰਹੱਦ 'ਤੇ ਵੱਡੇ ਪੱਧਰ 'ਤੇ ਹੈਰੋਇਨ ਦੀ ਤਸਕਰੀ ਦਾ ਨੈੱਟਵਰਕ ਚਲਾ ਰਿਹਾ ਹੈ।


ਅਮਰੀਕਾ ਬੈਠੇ ਤਸਕਰ ਕਿੰਦਰਬੀਰ ਸਿੰਘ ਤਰਨਤਾਰਨ, ਗੁਰਜੰਟ ਸਿੰਘ ਉਰਫ ਭੋਲੂ ਵਾਸੀ ਹਵੇਲੀਆਂ ਤਰਨਤਾਰਨ, ਰਾਜੇਸ਼ ਕੁਮਾਰ ਸੋਨੂੰ ਵਾਸੀ ਰੱਕੜਾ ਢਾਹਾਂ ਨਵਾਂਸ਼ਹਿਰ,  ਦੁਬਈ ਬੈਠੇ ਸਤਨਾਮ ਸਿੰਘ ਸੱਤਾ ਵਾਸੀ ਨਾਰਲੀ ਤਰਨਤਾਰਨ, ਗੁਰਲਾਲ ਸਿੰਘ ਵਾਸੀ ਪਿੰਡ ਰੱਤੋਕੇ ਤਰਨਤਾਰਨ, ਤਨਵੀਰ ਬੇਦੀ ਵਾਸੀ ਸਮਾਧ ਰੋਡ ਬਟਾਲਾ, ਆਸਟ੍ਰੇਲੀਆ ਬੈਠੇ ਰਣਦੀਪ ਸਿੰਘ ਰੋਮੀ ਵਾਸੀ ਸ਼ਾਸਤਰੀ ਨਗਰ ਸਿਵਲ ਲਾਈਨ ਅੰਮ੍ਰਿਤਸਰ, ਫਰਾਂਸ ਤੋਂ ਵਿਨੋਦ ਕੁਮਾਰ ਲੱਕੀ ਵਾਸੀ ਨਿਊ ਸੁਖੀਆਬਾਦ ਹੁਸ਼ਿਆਰਪੁਰ, ਤੁਰਕੀ ਵਿੱਚ ਬੈਠੇ ਨਵਪ੍ਰੀਤ ਸਿੰਘ ਨਭ ਭੁੱਲਰ, ਵਾਸੀ ਨਿਊ ਸੁਖੀਆਬਾਦ  ਵਿਦੇਸ਼ਾਂ ਤੋਂ ਉਨ੍ਹਾਂ ਦੀ ਮਦਦ ਕਰ ਰਹੇ ਹਨ। 


ਇਸ ਦੇ ਨਾਲ ਹੀ ਭਾਰਤ ਵਿੱਚ ਬੈਠੇ ਆਪ੍ਰੇਟਰ ਅਕਸ਼ੈ ਛਾਬੜਾ ਵਾਸੀ ਲੁਧਿਆਣਾ, ਵਿਨੈ ਅਗਰਵਾਲ ਵਾਸੀ ਮਿਲਾਪ ਐਵੀਨਿਊ ਮਾਲ ਰੋਡ, ਨਵੀਨ ਭਾਟੀਆ ਉਰਫ਼ ਬੌਬੀ, ਲਵਜੀਤ ਸਿੰਘ ਤਰਨਤਾਰਨ, ਮਨਜੀਤ ਸਿੰਘ ਵਾਸੀ ਤਰਨਤਾਰਨ, ਇਹਨਾਂ ਤਸਕਰਾਂ ਦੀ ਸਪਲਾਈ ਸਾਂਭ ਰਹੇ ਹਨ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਭਾਰਤ ਵਿੱਚ ਲੁਕੇ ਸਮੱਗਲਰਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।