ਆਮ ਆਦਮੀ ਪਾਰਟੀ ਦੇ ਦਰਜਨਾਂ ਕਾਰਕਨਾਂ ਤੇ ਲੀਡਰਾਂ ਖਿਲਾਫ ਮਾਮਲਾ ਦਰਜ
ਏਬੀਪੀ ਸਾਂਝਾ | 02 Aug 2020 03:41 PM (IST)
'ਆਪ' ਲੀਡਰ ਨੇ ਇਹ ਧਰਨਾ ਬਗੈਰ ਕਿਸੇ ਦੀ ਇਜਾਜ਼ਤ ਦੇ ਲਾਇਆ ਸੀ। ਇਸ ਕਰਕੇ ਥਾਣਾ ਅਰਨੀਵਾਲਾ ਪੁਲਿਸ ਨੇ ਪਾਰਟੀ ਦੇ 16 ਪਛਾਤੇ ਤੇ 50 ਅਣਪਛਾਤੇ ਲੋਕਾਂ ਖਿਲਾਫ ਆਫ਼ਤ ਐਕਟ ਤਹਿਤ ਕੇਸ ਦਰਜ ਕੀਤੇ ਹਨ।
ਫਾਜ਼ਿਲਕਾ: ਪੰਜਾਬ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਦਰਜਨਾਂ ਲੀਡਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਨੇ ਜ਼ਿਲ੍ਹੇ ਦੇ ਅਰਨੀਵਾਲਾ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਮਹਿੰਦਰ ਸਿੰਘ ਕਚੂਰਾ ਦੀ ਅਗਵਾਈ ਹੇਠ ਬਿਜਲੀ ਬੋਰਡ ਬਾਹਰ ਧਰਨਾ ਲਾਇਆ ਸੀ। ਮਹਿੰਦਰ ਸਿੰਘ ਕਚੂਰਾ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਜਲਾਲਾਬਾਦ ਤੋਂ ਚੋਣ ਲੜ ਚੁੱਕੇ ਹਨ। ਉਨ੍ਹਾਂ ਨੇ ਬਗੈਰ ਮਨਜ਼ੂਰੀ ਤੋਂ ਬਿਜਲੀ ਬੋਰਡ ਦਫ਼ਤਰ ਬਾਹਰ ਬਿਜਲੀ ਦਰਾਂ ਵਿੱਚ ਵਾਧੇ ਤੇ ਘਰਾਂ ਵਿੱਚੋਂ ਮੀਟਰ ਬਾਹਰ ਕੱਢਣ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਸੀ। ਮਿਲੀ ਜਾਣਕਾਰੀ ਮੁਤਾਬਕ 'ਆਪ' ਲੀਡਰ ਨੇ ਇਹ ਧਰਨਾ ਬਗੈਰ ਕਿਸੇ ਦੀ ਇਜਾਜ਼ਤ ਦੇ ਲਾਇਆ ਸੀ। ਇਸ ਕਰਕੇ ਥਾਣਾ ਅਰਨੀਵਾਲਾ ਪੁਲਿਸ ਨੇ ਪਾਰਟੀ ਦੇ 16 ਪਛਾਤੇ ਤੇ 50 ਅਣਪਛਾਤੇ ਲੋਕਾਂ ਖਿਲਾਫ ਆਫ਼ਤ ਐਕਟ ਤਹਿਤ ਕੇਸ ਦਰਜ ਕੀਤੇ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904