ਹਸਪਤਾਲ 'ਚ ਪਹੁੰਚਿਆ ਕੈਸ਼
ਏਬੀਪੀ ਸਾਂਝਾ | 18 Nov 2016 02:27 PM (IST)
ਬਠਿੰਡਾ: ਹਸਪਤਾਲ 'ਚ ਦਾਖਲ ਮਰੀਜ਼ਾਂ ਨੂੰ ਖੁੱਲ੍ਹੇ ਰੁਪਈਆਂ ਦੀ ਆ ਰਹੀ ਮੁਸ਼ਕਲ ਨੂੰ ਦੂਰ ਕਰਨ ਲਈ ਸਰਕਾਰ ਸਰਗਰਮ ਹੋ ਗਈ ਹੈ। ਸਟੇਟ ਬੈਂਕ ਆਫ ਪਟਿਆਲਾ ਦੇ ਬਠਿੰਡਾ ਜ਼ੋਨ ਵੱਲੋਂ ਪਹਿਲ ਕਰਦਿਆਂ ਅੱਜ ਸਥਾਨਕ ਸਿਵਲ ਹਸਪਤਾਲ 'ਚ ਕੈਸ਼ ਵੈਨ ਦਾ ਇਤੰਜਾਮ ਕੀਤਾ ਗਿਆ ਹੈ। ਇਸ ਵੈਨ ਰਾਹੀਂ ਹਸਪਤਾਲ 'ਚ ਦਾਖਲ ਮਰੀਜ਼ ਜਾਂ ਉਨ੍ਹਾਂ ਦੇ ਵਾਰਸ ਨੂੰ 2000 ਰੁਪਏ ਤੱਕ 500 ਤੇ 1000 ਦੇ ਨੋਟ ਬਦਲਾਅ ਸਕਦੇ ਹਨ। ਇਸ ਸੁਵਿਧਾ ਦਾ ਫਾਇਦਾ ਉਠਾਉਣ ਵਾਲੇ ਮਰੀਜ਼ਾਂ ਨੇ ਇਸ ਨੂੰ ਸ਼ਲਾਘਾਯੋਗ ਕਦਮ ਦੱਸਿਆ ਹੈ। ਇਸ ਬਾਰੇ ਸਟੇਟ ਬੈਂਕ ਆਫ ਪਟਿਆਲਾ ਦੇ ਬਠਿੰਡਾ ਜ਼ੋਨ ਦੇ ਡਿਪਟੀ ਜਨਰਲ ਮੈਨੇਜਰ ਐਨ.ਕੇ. ਪਾਲੀਵਾਲ ਨੇ ਦੱਸਿਆ ਕਿ ਮਰੀਜ਼ ਜਾਂ ਮਰੀਜ਼ਾਂ ਦੇ ਵਾਰਸ ਬੈਂਕ ਜਾ ਏ.ਟੀ.ਐਮ. ਮਸ਼ੀਨਾਂ 'ਤੇ ਲਾਈਨਾਂ 'ਚ ਨਹੀ ਲੱਗ ਸਕਦੇ। ਇਸ ਲਈ ਬੈਂਕ ਵੱਲੋਂ ਉਨ੍ਹਾਂ ਲਈ ਇਹ ਕੈਸ਼ ਵੈਨ ਕਾਊਂਟਰ ਖੋਲ੍ਹਿਆ ਗਿਆ ਹੈ।