CBI Raids AAP Mla: ਦਿੱਲੀ ਵਿੱਚ ਭਾਜਪਾ ਆਗੂ ਤੇਜਿੰਦਰ ਪਾਲ ਬੱਗਾ ਖ਼ਿਲਾਫ਼ ਪੰਜਾਬ ਪੁਲੀਸ ਦੀ ਕਾਰਵਾਈ ਤੋਂ ਬਾਅਦ ਹੁਣ ਸੀਬੀਆਈ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਹੈ। ਦੱਸਿਆ ਗਿਆ ਹੈ ਕਿ ਸੀਬੀਆਈ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ। ਜਿਸ ਤੋਂ ਬਾਅਦ ਵਿਧਾਇਕ ਖਿਲਾਫ ਕਾਰਵਾਈ ਹੋ ਸਕਦੀ ਹੈ।



ਬੈਂਕ ਘੁਟਾਲੇ ਦੇ ਮਾਮਲੇ 'ਚ ਛਾਪੇਮਾਰੀ
ਦਰਅਸਲ, ਸੀਬੀਆਈ ਦੀ ਇਹ ਛਾਪੇਮਾਰੀ ਬੈਂਕ ਫਰਾਡ ਮਾਮਲੇ ਵਿੱਚ ਹੋਈ ਹੈ। ਕਰੀਬ 41 ਕਰੋੜ ਰੁਪਏ ਦਾ ਇਹ ਬੈਂਕ ਘੋਟਾਲਾ ਦੱਸਿਆ ਜਾ ਰਿਹਾ ਹੈ। ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ 'ਤੇ ਇਸ ਛਾਪੇਮਾਰੀ ਨੂੰ ਲੈ ਕੇ ਪੰਜਾਬ 'ਚ ਇਕ ਵਾਰ ਫਿਰ ਸਿਆਸੀ ਹਲਚਲ ਸ਼ੁਰੂ ਹੋ ਸਕਦੀ ਹੈ। ਕਿਉਂਕਿ ਭਾਜਪਾ ਆਗੂ ਬੱਗਾ ਨੂੰ ਲੈ ਕੇ ਪੰਜਾਬ ਅਤੇ ਦਿੱਲੀ ਵਿੱਚ ਪਹਿਲਾਂ ਹੀ ਹੰਗਾਮਾ ਚੱਲ ਰਿਹਾ ਹੈ। ਭਾਜਪਾ ਨੇਤਾ ਲਗਾਤਾਰ ਕੇਜਰੀਵਾਲ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਅਤੇ ਦੋਸ਼ ਲਗਾ ਰਹੇ ਹਨ ਕਿ ਉਹ ਸੱਤਾ ਦੀ ਦੁਰਵਰਤੋਂ ਕਰ ਰਹੀ ਹੈ।


 






ਇਹ ਵੀ ਪੜ੍ਹੋ:ਤਜਿੰਦਰਪਾਲ ਬੱਗਾ ਖਿਲਾਫ ਇੱਕ ਹੋਰ ਗ੍ਰਿਫ਼ਤਾਰੀ ਵਾਰੰਟ ਜਾਰੀ


ਦਸ ਦਈਏ ਕਿ ਭਾਜਪਾ ਨੇਤਾ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਲੈ ਕੇ ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚਾਲੇ ਤਕਰਾਰ ਚੱਲ ਰਹੀ ਹੈ।


ਸ਼ੁੱਕਰਵਾਰ ਨੂੰ ਬੱਗਾ ਦੀ ਗ੍ਰਿਫਤਾਰੀ ਤੋਂ ਬਾਅਦ ਤਿੰਨ ਰਾਜਾਂ ਦੀ ਪੁਲਿਸ ਵਿਚਾਲੇ ਤਣਾਅ ਅਤੇ ਸਿਆਸੀ ਡਰਾਮਾ ਚੱਲ ਰਿਹਾ ਸੀ। ਉਧਰ, ਦੇਰ ਰਾਤ ਭਾਜਪਾ ਆਗੂ ਤੇਜਿੰਦਰ ਪਾਲ ਬੱਗਾ ਆਪਣੇ ਘਰ ਪੁੱਜੇ। ਤੇਜਿੰਦਰ ਬੱਗਾ ਨੂੰ ਦੇਰ ਰਾਤ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਬੱਗਾ ਦੇ ਵਕੀਲਾਂ ਨੇ ਮੀਡੀਆ ਨੂੰ ਦੱਸਿਆ ਕਿ ਮੈਜਿਸਟਰੇਟ ਨੇ ਦਿੱਲੀ ਪੁਲੀਸ ਨੂੰ ਤੇਜਿੰਦਰ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਦੇਣ ਦੇ ਹੁਕਮ ਦਿੱਤੇ ਹਨ। ਸੋਮਵਾਰ ਨੂੰ ਅਦਾਲਤ ਵਿੱਚ ਬੱਗਾ ਦੇ ਬਿਆਨ ਵੀ ਦਰਜ ਕੀਤੇ ਜਾਣਗੇ। ਦੱਸ ਦੇਈਏ ਕਿ ਭਾਜਪਾ ਨੇਤਾ ਤੇਜਿੰਦਰ ਪਾਲ ਬੱਗਾ ਨੂੰ ਲੈ ਕੇ ਡਰਾਮਾ ਸ਼ੁੱਕਰਵਾਰ ਸਵੇਰੇ ਉਸ ਸਮੇਂ ਸ਼ੁਰੂ ਹੋਇਆ ਜਦੋਂ ਪੰਜਾਬ ਪੁਲਸ ਬੱਗਾ ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੀ। ਪੁਲਸ ਬੱਗਾ ਨਾਲ ਮੋਹਾਲੀ ਜਾ ਰਹੀ ਸੀ, ਜਿਸ ਦੌਰਾਨ ਹਰਿਆਣਾ ਪੁਲਸ ਨੇ ਪੰਜਾਬ ਪੁਲਸ ਦੇ ਕਾਫਲੇ ਨੂੰ ਕੁਰੂਕਸ਼ੇਤਰ 'ਚ ਰੋਕ ਲਿਆ ਅਤੇ ਫਿਰ ਬੱਗਾ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ। ਦਿੱਲੀ ਪੁਲਿਸ ਬੱਗਾ ਨੂੰ ਵਾਪਸ ਦਿੱਲੀ ਲੈ ਆਈ। ਫਿਰ ਦੇਰ ਰਾਤ ਬੱਗਾ ਨੂੰ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ।


ਬੱਗਾ 'ਤੇ ਕੀ ਹੈ ਦੋਸ਼?