ਗੁਰਦਾਸਪੁਰ : ਅੱਜ ਜਿਥੇ ਲੁਧਿਆਣਾ ਵਿਖੇ ਕਾਂਗਰਸ ਪਾਰਟੀ ਦੀ ਰੈਲੀ 'ਚ ਰਾਹੁਲ ਗਾਂਧੀ (Rahul Gandhi) ਵਲੋਂ ਮੁੱਖ ਮੰਤਰੀ ਦੇ ਚਿਹਰੇ ਵਜੋਂ ਚਰਨਜੀਤ ਸਿੰਘ ਚੰਨੀ (CM Charanjit Singh)  ਦੇ ਨਾਮ ਦਾ ਐਲਾਨ ਕੀਤਾ ਗਿਆ। ਉਥੇ ਹੀ ਇਸ ਰੈਲੀ ਨੂੰ ਲਾਈਵ ਦੇਖ ਰਹੇ ਡੇਰਾ ਬਾਬਾ ਨਾਨਕ 'ਚ ਕਾਂਗਰਸੀ ਯੂਥ ਅਤੇ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਚਰਨਜੀਤ ਚੰਨੀ ਦੇ ਨਾਂ ਦਾ ਐਲਾਨ ਹੁੰਦੇ ਹੀ ਭੰਗੜੇ ਅਤੇ ਆਤਿਸ਼ਬਾਜੀ ਕਰ ਖੁਸ਼ੀ ਦਾ ਇਜ਼ਹਾਰ ਕੀਤਾ।



ਰੈਲੀ 'ਚ ਮਜੂੌਦ ਉਪ ਮੁੱਖ ਮੰਤਰੀ ਅਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਜਿਥੇ ਇਸ ਫੈਸਲੇ ਤੇ ਵੱਡੀ ਖੁਸ਼ੀ ਦਾ ਇਜ਼ਹਾਰ ਕੀਤਾ ਉਥੇ ਉਹਨਾਂ ਕਿਹਾ ਕਿ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਾਂਝੀ ਵਾਲਤਾ ਦਾ ਉਪਦੇਸ਼ ਹੈ। ਉਸ 'ਤੇ ਚਲਦੇ ਹੋਏ ਅੱਜ ਰਾਹੁਲ ਗਾਂਧੀ ਨੇ ਇਕ ਵੱਡਾ ਫੈਸਲਾ ਲਿਆ ਹੈ ਅਤੇ ਜੋ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੀਤਾ ਹੈ।

ਉਸ ਤੋਂ ਇਹ ਸਾਬਤ ਕੀਤਾ ਹੈ ਕਿ ਇਕ ਗਰੀਬ ਘਰ ਦਾ ਕਿਸੇ ਰਾਜਨੇਤਾ ਦਾ ਬੇਟਾ ਨਹੀਂ ਬਲਕਿ ਇਕ ਆਮ ਆਦਮੀ ਵੀ ਮੁੱਖ ਮੰਤਰੀ ਹੋ ਸਕਦਾ ਹੈ ਜੋ ਪਿਛਲੇ ਤਿੰਨ ਮਹੀਨਿਆਂ ਚ ਚਰਨਜੀਤ ਚੰਨੀ ਨੇ ਪੰਜਾਬ ਲਈ ਕੰਮ ਕੀਤੇ ਹਨ ਉਸ ਨੂੰ ਲੈਕੇ ਹੀ ਕਾਂਗਰਸ ਪਾਰਟੀ ਦੋਬਾਰਾ  ਲੋਕਾਂ ਚ ਹੈ ਅਤੇ ਵੱਡੀ ਜਿੱਤ ਹਾਸਿਲ ਕਰੇਗੀ | 


ਲੰਬੇ ਸਮੇਂ ਤੋਂ ਲੋਕ ਤੇ ਪਾਰਟੀ ਵਰਕਰ ਕਾਂਗਰਸ ਦੇ ਸੀਐਮ ਚਿਹਰੇ ਦੀ ਮੰਗ ਕਰ ਰਹੇ ਸੀ। ਆਖਿਰਕਾਰ ਅੱਜ ਰਾਹੁਲ ਗਾਂਧੀ ਨੇ ਅੱਜ ਰੈਲੀ ਦੌਰਾਨ ਸੀਐਮ ਚਿਹਰੇ ਦਾ ਐਲਾਨ ਕਰ ਹੀ ਦਿੱਤਾ ਹੈ। ਹੁਣ ਕਾਂਗਰਸ ਸੀਐਮ ਫੇਸ ਨਾਲ ਚੋਣ ਲੜੇਗੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਚਿਹਰੇ ਵਜੋਂ ਚੋਣ ਮੈਦਾਨ 'ਚ ਉਤਾਰਿਆ ਹੈ। ਸੀਐਮ ਚੰਨੀ ਚਮਕੌਰ ਸਾਹਿਬ ਤੇ ਭਦੌੜ ਤੋਂ ਚੋਣ ਲੜਣਗੇ।  ਇਸ ਤੋਂ ਪਹਿਲਾਂ ਪਾਰਟੀ ਵੱਲੋਂ ਕਿਹਾ ਗਿਆ ਸੀ ਕਿ ਕਾਂਗਰਸ ਪਾਰਟੀ ਬਿਨਾਂ ਸੀਐਮ ਫੇਸ ਦੇ ਚੋਣ ਮੈਦਾਨ 'ਚ ਉਤਰੇਗੀ ਪਰ ਹੁਣ ਸੀਐਮ ਚਿਹਰੇ ਦਾ ਐਲਾਨ  ਕਰ ਦਿੱਤਾ ਗਿਆ ਹੈ। 


ਇਸ ਮੌਕੇ ਸੁਨੀਲ ਜਾਖੜ ਨੇ ਸੰਬੋਧਨ ਕਰਦਿਆਂ ਕਿਹਾ ਕਿ  ਅਕਾਲੀਆਂ, AAP ਤੇ ਭਾਜਪਾ ਦਾ ਮਕਸਦ ਪੰਜਾਬ ਨੂੰ ਲੁੱਟਣਾ ਤੇ ਸੱਤਾ ਹਾਸਲ ਕਰਨਾ ਹੈ। 700 ਕਿਸਾਨਾਂ ਦਾ ਬਲੀਦਾਨ ਦੇ ਜੇ ਪੰਜਾਬ ਦੇ ਲੋਕ ਇਹ ਨਹੀਂ ਸਮਝੇ ਕੇ ਇਹ ਸਭਾ ਇਕੋ ਥਾਲੀ ਦੇ ਹਨ ਤਾਂ 700 ਕਿਸਾਨਾਂ ਦਾ ਬਲੀਦਾਨ ਵਿਅਰਥ ਗਿਆ  ਹੈ। Bjp ਨੇ ਖੇਤੀ ਕਾਨੂੰਨ ਤਾਂ ਵਾਪਸ ਲੈ ਲਿਆ ਪਰ ਇਹ ਨਵਾਂ ਬਜਟ ਕਿਸਾਨਾਂ ਵਿਰੋਧੀ ਤਿਆਰ ਕੀਤਾ ਗਿਆ ਹੈ। ਆਪਣੇ ਸੰਬੋਧਨ 'ਚ ਉਨ੍ਹਾਂ ਨੇ ਕਿਹਾ ਕਿ ਬਜਟ 'ਚ ਕਿਸਾਨਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ ਗਿਆ ਹੈ। 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin


https://apps.apple.com/in/app/abp-live-news/id81111490