ਨਵੀਂ ਦਿੱਲੀ: ਦਿੱਲੀ 'ਚ ਹੋਈ ਹਿੰਸਾ ਨੂੰ ਲੈ ਕੇ ਕਿਸਾਨਾਂ ਤੇ ਹੋਈ FIR ਮਗਰੋਂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕੋਈ ਗੱਲ ਨਹੀਂ ਪਹਿਲਾਂ ਵੀ ਕਈ ਐਫਆਈਆਰ ਦਰਜ ਹੋਈਆਂ ਹਨ। ਉਨ੍ਹਾਂ ਕਿਹਾ ਸਾਡਾ ਲਾਲਾ ਕਿਲ੍ਹੇ ਤੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਇਸ ਵਿੱਚ ਲੋਕਾਂ ਦਾ ਕੋਈ ਕਸੂਰ ਨਹੀਂ।
ਦੀਪ ਸਿੱਧੂ ਤੇ ਦੋਸ਼ ਲਾਉਂਦੇ ਹੋਏ ਚੜੂਨੀ ਨੇ ਕਿਹਾ, "ਦੀਪ ਸਿੱਧੂ ਨੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ ਹੈ। ਸਰਕਾਰ ਨੇ ਕੁਝ ਨਾ ਕੁਝ ਦੇ ਦਿੱਤਾ ਹੋਣਾ ਉਸ ਨੂੰ (ਦੀਪ ਸਿੱਧੂ)। ਉਸ ਦਾ ਤਾਂ ਕੋਈ ਸੰਗਠਨ ਹੀ ਨਹੀਂ ਤਾਂ ਉਹ ਕਿਵੇਂ ਸਾਡਾ ਵਿੱਚ ਵੜਿਆ ਹੈ।"
ਕਿਸਾਨ ਪਰੇਡ ਦੌਰਾਨ ਹੋਈ ਹਿੰਸਾ ਲਈ ਦਿੱਲੀ ਪੁਲਿਸ ਨੇ ਕਈ ਕਿਸਾਨ ਲੀਡਰਾਂ ਖਿਲਾਫ ਕੇਸ ਦਰਜ ਕੀਤਾ ਹੈ। ਕਿਸਾਨ ਲੀਡਰ ਦਰਸ਼ਨਪਾਲ, ਰਾਜਿੰਦਰ ਸਿੰਘ, ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜਗਿੱਲ ਤੇ ਜੋਗਿੰਦਰ ਯਾਦਵ ਸਮੇਤ 22 ਕਿਸਾਨ ਲੀਡਰਾਂ ਤੇ ਵਾਅਦਾਖਿਲਾਫ ਕਰਨ ਦੇ ਦੋਸ਼ ਹਨ।
ਚੜੂਨੀ ਨੇ ਦੀਪ ਸਿੱਧੂ 'ਤੇ ਲਾਏ ਗੰਭੀਰ ਦੋਸ਼, ਕਿਹਾ ਸਰਕਾਰ ਤੋਂ ਮਿਲ ਗਿਆ ਹੋਣਾ ਕੁੱਝ
ਏਬੀਪੀ ਸਾਂਝਾ
Updated at:
27 Jan 2021 05:29 PM (IST)
ਦਿੱਲੀ 'ਚ ਹੋਈ ਹਿੰਸਾ ਨੂੰ ਲੈ ਕੇ ਕਿਸਾਨਾਂ ਤੇ ਹੋਈ FIR ਮਗਰੋਂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕੋਈ ਗੱਲ ਨਹੀਂ ਪਹਿਲਾਂ ਵੀ ਕਈ ਐਫਆਈਆਰ ਦਰਜ ਹੋਈਆਂ ਹਨ।
- - - - - - - - - Advertisement - - - - - - - - -