ਚੰਡੀਗੜ੍ਹ: ਸ਼ਹਿਰ 'ਚ ਕੋਰੋਨਾ ਵਾਇਰਸ ਦੇ ਅੰਕੜਿਆਂ 'ਚ ਆਏ ਦਿਨ ਇਜ਼ਾਫਾ ਹੋ ਰਿਹਾ ਹੈ। ਐਤਵਾਰ ਸਭ ਤੋਂ ਜ਼ਿਆਦਾ 89 ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਕਾਰਨ ਇਕ ਮੌਤ ਹੋਈ ਹੈ।


ਚੰਡੀਗੜ੍ਹ 'ਚ ਅੱਜ ਇਕ ਹੋਰ ਮੌਤ ਹੋਣ ਮਗਰੋਂ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 25 ਹੋ ਗਿਆ ਹੈ। ਇਸ ਦੇ ਨਾਲ ਹੀ ਸ਼ਹਿਰ 'ਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ 1515 ਤਕ ਪਹੁੰਚ ਗਈ ਹੈ।


ਚੰਡੀਗੜ੍ਹ 'ਚ ਹੁਣ ਤਕ 904 ਲੋਕ ਕੋਰੋਨਾ ਵਾਇਰਸ ਤੋਂ ਠੀਕ ਹੋ ਚੁੱਕੇ ਹਨ। ਜਦਕਿ ਮੌਜੂਦਾ ਸਮੇਂ 585 ਐਕਟਿਵ ਕੇਸ ਹਨ।


ਪੰਜਾਬ 'ਚ ਕੋਰੋਨਾ ਬੇਲਗਾਮ, ਟੈਸਟ ਸਮਰੱਥਾ ਵਧਾਉਣ ਲਈ ਚਾਰ ਨਵੀਆਂ ਲੈਬਜ਼ ਸਥਾਪਤ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ