ਚੰਡੀਗੜ੍ਹ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਸੰਤ ਕਬੀਰ ਜਯੰਤੀ ਦੇ ਮੌਕੇ ‘ਤੇ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਤਹਿਤ 24 ਜੂਨ ਨੂੰ ਜਨਤਕ ਛੁੱਟੀ ਵਜੋਂ ਐਲਾਨ ਕੀਤਾ ਹੈ। ਇਸ ਲਈ ਚੰਡੀਗੜ੍ਹ ਵਿੱਚ ਬੈਂਕ ਵੀ 24 ਜੂਨ ਨੂੰ ਬੰਦ ਰਹਿਣਗੇ।
ਚੰਡੀਗੜ੍ਹ ਪ੍ਰਸ਼ਾਸਨ ਦੇ ਗ੍ਰਹਿ ਵਿਭਾਗ ਨੇ ਦੱਸਿਆ ਹੈ ਕਿ 24 ਜੂਨ ਨੂੰ ਸੰਤ ਕਬੀਰ ਜੈਯੰਤੀ ਕਾਰਨ ਸਾਰੇ ਸਰਕਾਰੀ ਦਫਤਰਾਂ, ਬੋਰਡਾਂ, ਕਾਰਪੋਰੇਸ਼ਨਾਂ, ਚੰਡੀਗੜ੍ਹ ਪ੍ਰਸ਼ਾਸਨ ਅਧੀਨ ਉਦਯੋਗਿਕ ਅਦਾਰਿਆਂ ਸਮੇਤ ਅਦਾਰਿਆਂ ਵਿੱਚ ਤੇ ਜਨਤਕ ਛੁੱਟੀ ਵਾਲੇ ਐਕਟ, 1881 ਦੀ ਧਾਰਾ 25 ਤਹਿਤ ਜਨਤਕ ਛੁੱਟੀ ਰਹੇਗੀ।
ਕਬੀਰ ਜੈਯੰਤੀ ਨੂੰ ਕਬੀਰ ਪ੍ਰਗਟ ਦਿਵਸ ਵਜੋਂ ਵੀ ਜਾਣੀਆ ਜਾਂਦਾ ਹੈ। ਸੰਤ ਕਬੀਰ ਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਦੇਸ਼ ਭਰ ਵਿੱਚ ਮਨਾਈ ਜਾਂਦੀ ਹੈ।
ਦੱਸ ਦਈਏ ਕਿ ਕਬੀਰ ਜੀ ਭਾਰਤ ਵਿਚ ਪ੍ਰਸਿੱਧ ਕਵੀ ਅਤੇ ਰਹੱਸਵਾਦੀ ਸੰਤ ਸੀ। ਇਹ ਦਿਨ ਸਾਲ ਵਿਚ ਇੱਕ ਵਾਰ ਹਿੰਦੂ ਮਹੀਨੇ ਜੈਸ਼ਠਾ ਵਿਚ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ, ਜੋ ਗ੍ਰੈਗੋਰੀਅਨ ਕੈਲੰਡਰ ਮੁਤਾਬਕ ਮਈ ਜਾਂ ਜੂਨ ਦਾ ਮਹੀਨਾ ਹੁੰਦਾ ਹੈ।
ਇਹ ਵੀ ਪੜ੍ਹੋ: ਕਿਸਾਨਾਂ ਦੀ ਸੇਵਾ 'ਚ ਲੱਗੇ ਹੋਟਲ Golden Hut ਦੇ ਰਸਤੇ 'ਤੇ ਸਰਕਾਰ ਵੱਲੋਂ ਬੈਰੀਕੇਡਿੰਗ, Ranjit Bawa ਨੇ ਕੀਤੀ ਅਪੀਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin