Chandigarh Mayor Election: ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਨਤੀਜਿਆਂ 'ਚ ਆਮ ਆਦਮੀ ਪਾਰਟੀ ਨੇ ਵੱਡੀ ਲੀਡ ਹਾਸਲ ਕੀਤੀ ਹੈ, ਇਸ ਨੂੰ ਜਿੱਤ ਕਿਹਾ ਜਾ ਸਕਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਨਗਰ ਨਿਗਮ ਚੋਣਾਂ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਇਸ ਜਿੱਤ ਨੇ 'ਆਪ' ਦੇ ਹੌਸਲੇ ਬੁਲੰਦ ਕੀਤੇ ਹਨ। ਆਮ ਆਦਮੀ ਪਾਰਟੀ ਇਸ ਨੂੰ ਵਿਧਾਨ ਸਭਾ ਚੋਣਾਂ ਦਾ ਟ੍ਰੇਲਰ ਦੱਸ ਰਹੀ ਹੈ। ਪਰ ਚੰਡੀਗੜ੍ਹ ਦੀਆਂ ਲੋਕ ਸਭਾ ਚੋਣਾਂ ਦੇ ਅੰਕੜਿਆਂ ਨੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਸਵਾਲ ਇਹ ਹੈ ਕਿ ਆਖ਼ਰ ਚੰਡੀਗੜ੍ਹ ਦਾ ਮੇਅਰ ਕੌਣ ਬਣੇਗਾ? ਨਗਰ ਨਿਗਮ 'ਚ ਕਿਸ ਨੂੰ ਮਿਲੇਗੀ ਕੁਰਸੀ?


'ਆਪ' ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ


ਚੰਡੀਗੜ੍ਹ ਨਗਰ ਨਿਗਮ ਦੀਆਂ ਕੁੱਲ 35 ਸੀਟਾਂ ਲਈ ਚੋਣਾਂ ਹੋਈਆਂ ਹਨ। 'ਆਪ' ਨੂੰ 14, ਭਾਜਪਾ ਨੂੰ 12, ਕਾਂਗਰਸ ਨੂੰ 8 ਅਤੇ ਅਕਾਲੀ ਨੂੰ ਇਕ ਸੀਟ ਮਿਲੀ ਹੈ। ਯਾਨੀ ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਕਿਸੇ ਨੂੰ ਵੀ ਬਹੁਮਤ ਨਹੀਂ ਮਿਲਿਆ ਹੈ। ਅਜਿਹੇ 'ਚ ਆਮ ਆਦਮੀ ਪਾਰਟੀ ਨੂੰ ਸੇਂਧ ਦਾ ਡਰ ਸਤਾ ਰਿਹਾ ਹੈ।


 


‘ਆਪ’ ਨੇ ਸਾਰੇ ਜੇਤੂ ਕੌਂਸਲਰਾਂ ਨੂੰ ਚੰਡੀਗੜ੍ਹ ਦੇ ਇੱਕ ਨਿੱਜੀ ਹੋਟਲ ਵਿੱਚ ਰੋਕ ਦਿੱਤਾ ਹੈ। ਮਨੀਸ਼ ਸਿਸੋਦੀਆ ਅਤੇ ਰਾਘਵ ਚੱਢਾ ਇਨ੍ਹਾਂ ਕੌਂਸਲਰਾਂ ਨਾਲ ਹੋਟਲ ਵਿੱਚ ਮੀਟਿੰਗ ਕਰ ਰਹੇ ਹਨ। ਮੇਅਰ ਦੀ ਕੁਰਸੀ ਲਈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।







'ਆਪ' ਉਮੀਦਵਾਰ ਨੇ ਮੌਜੂਦਾ ਮੇਅਰ ਅਤੇ ਭਾਜਪਾ ਉਮੀਦਵਾਰ ਨੂੰ ਹਰਾਇਆ


ਦੱਸ ਦੇਈਏ ਕਿ ਇਨ੍ਹਾਂ ਚੋਣ ਵਿੱਚ ਸਭ ਤੋਂ ਵੱਡਾ ਝਟਕਾ ਭਾਜਪਾ ਨੂੰ ਲੱਗਿਆ ਹੈ। 'ਆਪ' ਉਮੀਦਵਾਰ ਨੇ ਚੰਡੀਗੜ੍ਹ ਦੇ ਮੌਜੂਦਾ ਮੇਅਰ ਅਤੇ ਭਾਜਪਾ ਉਮੀਦਵਾਰ ਰਵੀਕਾਂਤ ਨੂੰ 828 ਵੋਟਾਂ ਨਾਲ ਹਰਾਇਆ ਹੈ। ਸਾਫ਼ ਹੈ ਕਿ 'ਆਪ' ਇਸ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸ਼ੁਭ ਸੰਕੇਤ ਮੰਨ ਰਹੀ ਹੈ। ਪਰ ਵਿਰੋਧੀ ਇਸ ਨੂੰ ਮੁੰਗੇਰੀ ਲਾਲ ਦੇ ਸੋਹਣੇ ਸੁਪਨੇ ਦੱਸ ਰਹੇ ਹਨ।


ਦੱਸ ਦਈਏ ਕਿ ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਲਈ ਇਹ ਪਹਿਲੀ ਸਥਾਨਕ ਚੋਣ ਹੈ। ਜੇਕਰ ਸਿਆਸੀ ਪਾਰਟੀਆਂ ਦੀ ਜਿੱਤ ਅਤੇ ਲੋਕਪ੍ਰਿਅਤਾ ਦਾ ਵਪਾਰ ਇਸੇ ਤਰ੍ਹਾਂ ਹੀ ਰਿਹਾ ਤਾਂ ਕੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਵੀ ਤੀਹਰੇ ਨਤੀਜੇ ਸਾਹਮਣੇ ਆਉਣਗੇ?



ਇਹ ਵੀ ਪੜ੍ਹੋ: Rail Roko Andolan: ਖ਼ਤਮ ਨਹੀਂ ਹੋਇਆਂ ਕਿਸਾਨਾਂ ਦਾ ਸੰਘਰਸ਼, ਮੰਗਾਂ ਨੂੰ ਲੈ ਕੇ ਪਟੜੀਆਂ 'ਤੇ ਬੈਠੇ ਸੈਂਕੜੇ ਕਿਸਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904