NHM and NAS staff salary: ਚੰਡੀਗੜ੍ਹ ਵਿੱਚ ਸਿਹਤ ਕਰਮਚਾਰੀਆਂ ਦੀ ਤਨਖਾਹ ਵਧਾਉਣ ਦੀ ਮੰਗ ਮੰਨ ਲਈ ਗਈ ਹੈ। ਹੁਣ ਰਾਸ਼ਟਰੀ ਸਿਹਤ ਮਿਸ਼ਨ (NHM) ਅਤੇ ਰਾਸ਼ਟਰੀ ਐਂਬੂਲੈਂਸ ਸੇਵਾ (NAS) ਦੇ ਕਰਮਚਾਰੀਆਂ ਦੀ ਤਨਖਾਹ 1 ਜਨਵਰੀ, 2022 ਤੋਂ ਵਧਾਈ ਜਾਵੇਗੀ। ਇਹ ਫੈਸਲਾ ਸਿਹਤ ਸਕੱਤਰ ਚੰਡੀਗੜ੍ਹ ਦੀ ਪ੍ਰਧਾਨਗੀ ਹੇਠ ਹੋਈ ਐੱਨਐੱਚਐੱਮ ਕਾਰਜਕਾਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਇਹ ਮੀਟਿੰਗ ਪਿਛਲੇ ਸਾਲ 31 ਦਸੰਬਰ ਨੂੰ ਹੋਈ ਸੀ।



ਤਨਖ਼ਾਹ ਵਿੱਚ ਕਿੰਨਾ ਵਾਧਾ
ਚੰਡੀਗੜ੍ਹ ਵਿੱਚ ਪਹਿਲੀ ਜਨਵਰੀ ਤੋਂ ਐੱਨਐੱਚਐੱਮ ਅਤੇ ਐੱਨਏਐੱਸ ਮੁਲਾਜ਼ਮਾਂ ਦੀ ਤਨਖਾਹ ਵਿੱਚ ਵਾਧਾ ਕੀਤਾ ਗਿਆ ਹੈ। ਇਸ ਤੋਂ ਬਾਅਦ ਡੀਸੀ ਰੇਟ ’ਤੇ ਕੰਮ ਕਰਨ ਵਾਲੇ ਐੱਨਐੱਚਐੱਮ ਵਰਕਰਾਂ ਦੀ ਤਨਖਾਹ ਵਿੱਚ 10 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਉਨ੍ਹਾਂ ਦੀ ਤਨਖਾਹ ਡੀਸੀ ਰੇਟ ਦੇ 90 ਫੀਸਦੀ ਤੋਂ ਵੱਧ ਨਾ ਹੋ ਸਕੇ। ਜਦੋਂ ਕਿ ਤਨਖ਼ਾਹ ਵਧਣ ਤੋਂ ਬਾਅਦ ਵੀ ਜਿਹਨਾਂ ਮੁਲਾਜ਼ਮਾਂ ਦੀ ਤਨਖ਼ਾਹ ਡੀਸੀ ਰੇਟ ਨਾਲੋਂ 70 ਫ਼ੀਸਦੀ ਘੱਟ ਰਹਿ ਜਾਵੇਗੀ, ਉਹਨਾਂ ਦੀ ਤਨਖਾਹ 70 ਫੀਸਦੀ ਕਰ ਦਿੱਤੀ ਜਾਵੇਗੀ।
ਤਨਖਾਹ 'ਚ ਵਾਧੇ ਤੋਂ ਬਾਅਦ ਵਾਧੂ ਖਰਚਾ ਕੇਂਦਰ ਸ਼ਾਸਤ ਪ੍ਰਦੇਸ਼ ਰਾਜ ਦੇ ਸਾਲਾਨਾ ਬਜਟ ਵਿੱਚੋਂ ਦੇਵੇਗਾ। ਇਸ ਨਾਲ ਚੰਡੀਗੜ੍ਹ ਦੇ 81 ਫੀਸਦੀ NAS ਅਤੇ NHS ਕਰਮਚਾਰੀਆਂ ਨੂੰ ਫਾਇਦਾ ਹੋਣ ਦੀ ਉਮੀਦ ਹੈ। ਦੂਜੇ ਪਾਸੇ 19 ਫੀਸਦੀ ਮੁਲਾਜ਼ਮ ਜਿਨ੍ਹਾਂ ਨੂੰ ਇਸ ਦਾ ਲਾਭ ਨਹੀਂ ਮਿਲ ਰਿਹਾ, ਉਹ ਜਾਂ ਤਾਂ ਪਹਿਲਾਂ ਹੀ ਇਸ ਦਾ ਲਾਭ ਲੈ ਰਹੇ ਹਨ ਜਾਂ ਉਨ੍ਹਾਂ ਦੀ ਤਨਖਾਹ ਡੀਸੀ ਰੇਟ ਤੋਂ ਵੱਧ ਹੈ।



ਕਿੰਨੇ ਹਨ ਕਰਮਚਾਰੀ - 
ਹੁਣ NHM ਕਰਮਚਾਰੀਆਂ ਦੀ ਤਨਖਾਹ ਕੇਂਦਰ ਸਰਕਾਰ ਦੇ ਸਾਲਾਨਾ ਵਾਧੇ ਦੇ ਹਿਸਾਬ ਨਾਲ ਵਧੇਗੀ। ਇਸ ਦੇ ਨਾਲ ਹੀ, ਡੀਸੀ ਦਰਾਂ ਵਿੱਚ ਤਬਦੀਲੀ ਦੀ ਸਥਿਤੀ ਵਿੱਚ ਕੋਈ ਆਟੋਮੈਟਿਕ ਸੋਧ ਨਹੀਂ ਹੋਵੇਗੀ। ਚੰਡੀਗੜ੍ਹ ਵਿੱਚ ਸਿਹਤ ਵਿਭਾਗ ਅਧੀਨ ਐੱਨਐੱਚਐੱਮ ਦੇ ਕਰੀਬ ਪੰਜ ਸੌ ਮੁਲਾਜ਼ਮ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚ ਡਾਕਟਰ, ਪੈਰਾ ਮੈਡੀਕਲ ਸਟਾਫ਼, ਪ੍ਰਬੰਧਕੀ ਸਟਾਫ਼, ਨਰਸਿੰਗ ਅਫ਼ਸਰ, ਫਾਰਮੇਸੀ ਅਫ਼ਸਰ, ਸਹਾਇਕ ਨਰਸ ਦਾਈਆਂ, ਲੈਬ ਟੈਕਨੀਸ਼ੀਅਨ, ਡੈਂਟਲ ਟੈਕਨੀਸ਼ੀਅਨ ਅਤੇ ਗਰੁੱਪ-4 ਦੇ ਕਰਮਚਾਰੀ ਕੰਮ ਕਰ ਰਹੇ ਹਨ। ਦੱਸ ਦਈਏ ਕਿ ਇਹਨਾਂ ਕਰਮਚਾਰੀਆਂ ਦੀ ਤਨਖਾਹ 2013 ਵਿੱਚ ਪ੍ਰਵਾਨਿਤ ਘੱਟੋ-ਘੱਟ ਤਨਖਾਹ ਤੋਂ ਘੱਟ ਹੈ।


ਇਹ ਵੀ ਪੜ੍ਹੋ: Budget 2022: ਬਜਟ 'ਚ ਅਟਲ ਪੈਨਸ਼ਨ ਯੋਜਨਾ 'ਚ ਸੀਮਾ 10,000 ਰੁਪਏ ਹੋ ਸਕਦੀ, ਵਧ ਸਕਦੀ ਉਮਰ ਲਿਮਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904