ਚੰਡੀਗੜ੍ਹ: ਲੋੜ ਕਾਢ ਦੀ ਮਾਂ ਹੈ ਅਤੇ ਕੋਰੋਨਾ ਮਹਾਮਾਰੀ ਦੌਰਾਨ ਸਭ ਤੋਂ ਜ਼ਰੂਰਤ ਅਹਿਮ ਹੈ ਕਿ ਸੁਰੱਖਿਆ ਦਸਤੇ ਅਤੇ ਮੈਡੀਕਲ ਅਮਲਾ ਵੱਧ ਤੋਂ ਵੱਧ ਸੁਰੱਖਿਅਤ ਰਹੇ। ਆਪਣੀ ਇਸ ਲੋੜ ਨੂੰ ਪੰਜਾਬ ਦੀ ਰਾਜਧਾਨੀ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਪੁਲਿਸ ਦੇ ਵੀਆਈਪੀ ਸੁਰੱਖਿਆ ਵਿੰਗ ਨੇ ਨਵੀਂ ਕਾਢ ਨਾਲ ਪੂਰਾ ਕਰ ਲਿਆ ਹੈ। ਪੁਲਿਸ ਨੇ ਲੌਕਡਾਊਨ ਤੋੜਨ ਵਾਲਿਆਂ ਨੂੰ ਬਿਨਾ ਹੱਥ ਲਾਏ ਹਿਰਾਸਤ ਵਿੱਚ ਲੈਣ ਦਾ ਅਨੋਖਾ ਤਰੀਕਾ ਲੱਭ ਲਿਆ ਹੈ। ਇਸ ਉਪਕਰਨ ਰਾਹੀਂ ਲੌਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਮਾਜਿਕ ਦੂਰੀ ਬਣਾ ਕੇ ਵੀ ਫੜਿਆ ਜਾ ਸਕਦਾ ਹੈ। ਪੁਲਿਸ ਨੇ ਇਸ ਨੂੰ ਲੌਕਡਾਊਨ ਬ੍ਰੇਕਰ ਦਾ ਨਾਂਅ ਦਿੱਤਾ ਹੈ।


ਇਸ ਲੌਕਡਾਊਨ ਬ੍ਰੇਕਰ ਦੇ ਇੱਕ ਪਾਸੇ ਛੇ ਫੁੱਟ ਦੀ ਧਾਤੂ ਦੀ ਸੋਟੀ ਹੈ, ਜਿਸ ਦਾ ਦੂਜਾ ਸਿਰਾ ਪੁਲਿਸ ਮੁਲਾਜ਼ਮ ਦੇ ਹੱਥ ਵਿੱਚ ਹੁੰਦਾ ਹੈ। ਜਦ ਇਸ ਨੂੰ ਉਲੰਘਣਾ ਕਰਨ ਵਾਲੇ 'ਤੇ ਪਾਇਆ ਜਾਂਦਾ ਹੈ ਤਾਂ ਇਹ ਯੰਤਰ ਉਸ ਦੀ ਕਮਰ ਨੂੰ ਵੀ ਜਕੜ ਲੈਂਦਾ ਹੈ। ਪੁਲਿਸ ਨੇ ਇਸ ਨੂੰ ਚਲਾਉਂਦੇ ਸਮੇਂ ਦਾ ਵੀਡੀਓ ਵੀ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ।

ਚੰਡੀਗੜ੍ਹ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋ-ਦਿਨ ਵੱਧ ਰਹੇ ਹਨ ਅਤੇ ਲੌਕਡਾਊਨ ਕਾਰਨ ਅੱਕੇ ਲੋਕ ਵੀ ਆਪਣੇ ਘਰਾਂ ਤੋਂ ਬਾਹਰ ਨਿੱਕਲਣ ਤੋਂ ਨਹੀਂ ਹਟ ਰਹੇ। ਅਜਿਹੇ ਵਿੱਚ ਪੁਲਿਸ ਨੇ ਆਪਣੇ ਆਪ ਨੂੰ ਕੋਰੋਨਾ ਲਾਗ ਤੋਂ ਬਚਾਉਣ ਲਈ ਨਵੀਂ ਕਾਢ ਕੱਢ ਲਈ ਹੈ।

ਦੇਖੋ ਵੀਡੀਓ-