ਸੁਖਨਾ ਝੀਲ ਅਗਲੇ ਆਦੇਸ਼ਾਂ ਤੱਕ ਵੀਕਐਂਡ ਤੇ ਰਹੇਗੀ ਬੰਦ
ਏਬੀਪੀ ਸਾਂਝਾ | 14 Aug 2020 06:42 PM (IST)
Sukhna Lake Closed: ਕੋਰੋਨਾ ਮਹਾਮਾਰੀ ਦੇ ਵੱਧਦੇ ਪ੍ਰਸਾਰ ਦੇ ਮੱਦੇਨਜ਼ਰ ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਕੀਤੀ ਗਈ ਸੁਖਨਾ ਝੀਲ ਹੁਣ ਅਗਲੇ ਆਦੇਸ਼ਾਂ ਤੱਕ ਵੀਕਐਂਡ ਤੇ ਬੰਦ ਰਹੇਗੀ।
ਚੰਡੀਗੜ੍ਹ: ਕੋਰੋਨਾ ਮਹਾਮਾਰੀ ਦੇ ਵੱਧਦੇ ਪ੍ਰਸਾਰ ਦੇ ਮੱਦੇਨਜ਼ਰ ਸ਼ਨੀਵਾਰ ਅਤੇ ਐਤਵਾਰ ਨੂੰ ਬੰਦ ਕੀਤੀ ਗਈ ਸੁਖਨਾ ਝੀਲ ਹੁਣ ਅਗਲੇ ਆਦੇਸ਼ਾਂ ਤੱਕ ਵੀਕਐਂਡ ਤੇ ਬੰਦ ਰਹੇਗੀ।ਸ਼ਨੀਵਾਰ ਅਤੇ ਐਤਵਾਰ ਨੂੰ ਝੀਲ ਨਹੀਂ ਖੁੱਲ੍ਹੇਗੀ ਅਤੇ ਲੋਕਾਂ ਨੂੰ ਵੀ ਇੱਥੇ ਆਉਣ ਦੀ ਇਜਾਜ਼ਤ ਨਹੀਂ ਹੋਏਗੀ। ਇਸ ਦੇ ਨਾਲ ਹੀ ਚੁਣੇ ਗਏ ਭੀੜ ਭਾੜ ਵਾਲੇ ਬਾਜ਼ਾਰਾਂ 'ਚ ਓਡ-ਈਵਨ ਸਿਸਟਮ ਜਾਰੀ ਰਹੇਗਾ ਅਤੇ ਇਸ ਸਿਸਟਮ ਦੇ ਅਨੁਸਾਰ ਹੀ ਦੁਕਾਨਾਂ ਖੁੱਲ੍ਹਣਗੀਆਂ।ਸੈਕਟਰ 22 ਮੋਬਾਇਲ ਮਾਰਕਿਟ ਦੀ ਬੇਸਮੈਂਟ 'ਚ ਕੁੱਝ ਦੁਕਾਨਾਂ ਬੰਦ ਰਹਿਣਗੀਆਂ।