ਚੰਡੀਗੜ੍ਹ: ‘ਅਨਲੌਕ 2’ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਨਵੀਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੇਂਦਰੀ ਸ਼ਾਸਤ ਪ੍ਰਦੇਸ਼ ਵਿੱਚ ਵਿਆਹ ਸਮਾਰੋਹ ਦੌਰਾਨ ਸ਼ਰਾਬ ਪੀਣ ਦੀ ਇਜਾਜ਼ਤ ਦਿੱਤੀ ਜਾਏਗੀ, ਪਰ ਬਾਰ ਨਹੀਂ ਖੁੱਲ੍ਹਣਗੇ।

ਸਲਾਹਕਾਰ ਮਨੋਜ ਪਰੀਦਾ ਨੇ ਕਿਹਾ, "ਵਿਆਹ ਸਮਾਰੋਹ ਵਿਚ ਸ਼ਰਾਬ ਪਰੋਸਣ ਦੀ ਇਜਾਜ਼ਤ ਦਿੱਤੀ ਜਾਏਗੀ। ਇਸ ਲਈ ਆਬਕਾਰੀ ਵਿਭਾਗ ਤੋਂ ਖਾਸ ਇਜਾਜ਼ਤ ਲਈ ਗਈ ਹੈ। ਹਾਲਾਂਕਿ, ਅਨਲੌਕ-2 ਦੌਰਾਨ ਬਾਰ ਬੰਦ ਰਹਿਣਗੇ।" ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਲਾਗੂ ਕੀਤੇ ਗਏ ‘ਅਨਲੌਕ 2’ ਦੇ ਆਦੇਸ਼ ਚੰਡੀਗੜ੍ਹ ਵਿੱਚ ਲਾਗੂ ਕੀਤੇ ਗਏ ਹਨ। ਦੂਜੇ ਪਾਸੇ, ਸਥਾਨਕ ਲੋਕਾਂ ਦੀ ਮੰਗ 'ਤੇ ਟ੍ਰੈਫਿਕ ਨਿਯਮਾਂ ਲਈ ਕੁਝ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।

ਚੰਡੀਗੜ੍ਹ ਵਿਚ 'ਅਨਲੌਕ 2' ਦੇ ਆਦੇਸ਼ ਲਾਗੂ:

ਪ੍ਰਸ਼ਾਸਨ ਨੇ ਦੋ ਲੋਕਾਂ ਨੂੰ ਦੋਪਹੀਆ ਵਾਹਨ ਚਲਾਉਣ ਅਤੇ ਕਾਰ ਵਿਚ ਸਵਾਰ ਚਾਰ ਲੋਕਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਹੈ। ਪ੍ਰੈਸ ਰਿਲੀਜ਼ ਮੁਤਾਬਕ ਡਰਾਈਵਰ ਸਣੇ ਤਿੰਨ ਲੋਕਾਂ ਨੂੰ ਆਟੋ ਰਿਕਸ਼ਾ ਵਿੱਚ ਬੈਠਣ ਦੀ ਇਜਾਜ਼ਤ ਰਹੇਗੀ। ਹਾਲਾਂਕਿ, ਡਰਾਈਵਰ ਅਤੇ ਸਾਰੇ ਸਵਾਰਾਂ ਨੂੰ ਮਾਸਕ ਪਹਿਨਣੇ ਜ਼ਰੂਰੀ ਹੋਣਗੇ ਅਤੇ ਵਾਹਨ ਮਾਲਕ ਨੂੰ ਨਿਯਮਤ ਤੌਰ ‘ਤੇ ਆਪਣੇ ਵਾਹਨ ਨੂੰ ਸੈਨੇਟਾਊਜ਼ ਕਰਨਾ ਹੋਏਗਾ। ਇਸ ਤੋਂ ਇਲਾਵਾ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਚੋਣਵੇਂ ਬਾਜ਼ਾਰਾਂ ਨੂੰ ਖੋਲ੍ਹਣ ਲਈ ਨਿਰਧਾਰਤ ਓਡ-ਈਵਨ ਨੂੰ ਖਤਮ ਕਰ ਦਿੱਤਾ ਜਾਵੇਗਾ।

ਦੁਕਾਨਾਂ ਅਤੇ ਰੈਸਟੋਰੈਂਟਾਂ ਦੇ ਖੁੱਲਣ ਦਾ ਸਮਾਂ ਹੁਣ ਸਵੇਰੇ 10 ਵਜੇ ਤੋਂ ਰਾਤ 9 ਵਜੇ ਤੱਕ ਵਧਾ ਦਿੱਤਾ ਗਿਆ ਹੈ। ਉਸ ਤੋਂ ਬਾਅਦ ਰਾਤ ਦਾ ਕਰਫਿਈ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਸਵੀਮਿੰਗ ਪੂਲ, ਸਪਾ, ਜਿੰਮ, ਥੀਏਟਰ, ਔਡੀਟੋਰੀਅਮ ਅਤੇ ਸਿਨੇਮਾ ਨੂੰ ਅਜੇ ਖੁੱਲ੍ਹਣ ਦੀ ਇਜਾਜ਼ਤ ਨਹੀਂ ਹੋਵੇਗੀ।

ਇਸ ਦੇ ਨਾਲ ਜਨਤਕ ਥਾਂਵਾਂ ‘ਤੇ ਬਗੈਰ ਮਾਸਕ ਅਤੇ ਸਮਾਜਿਕ ਦੂਰੀਆਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਕੀਤਾ ਜਾਵੇਗਾ। ਨਾਲ ਹੀ ਕਿਸੇ ਵੀ ਕਿਸਮ ਦੀ ਭੀੜ ਭੜਕਦੀ ਗਤੀਵਿਧੀ 'ਤੇ ਪਾਬੰਦੀ ਬਰਕਰਾਰ ਰਹੇਗੀ।

ਇਹ ਵੀ ਪੜ੍ਹੋ:

ਕੁਵੈਤ ਤੋਂ 177 ਭਾਰਤੀਆਂ ਨੂੰ ਲੈ ਕੇ ਚੰਡੀਗੜ੍ਹ ਪਹੁੰਚੀ ਸਪੈਸ਼ਲ ਫਲੈਟਸ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904