ਚੰਡੀਗੜ੍ਹ: ਕੋਰੋਨਾਵਾਇਰਸ ਦੇ ਵਧ ਰਹੇ ਪ੍ਰਸਾਰ ਕਾਰਨ ਚੰਡੀਗੜ੍ਹ 'ਚ ਵੀਕਐਂਡ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹਫ਼ਤਾਵਾਰੀ ਲੌਕਡਾਊਨ ਖ਼ਤਮ ਕਰਨ ਦਾ ਫੈਸਲਾ ਲਿਆ ਗਿਆ ਹੈ।

ਲੌਕਡਾਊਨ ਖ਼ਤਮ ਹੋਣ ਦੇ ਨਾਲ ਹੁਣ ਸ਼ਨੀਵਾਰ ਚੰਡੀਗੜ੍ਹ 'ਚ ਸਾਰੀਆਂ ਦੁਕਾਨਾਂ ਖੁੱਲ੍ਹ ਸਕਣਗੀਆਂ। ਪਰ ਰਾਜਧਾਨੀ ਚੰਡੀਗੜ੍ਹ ਦੇ ਤੰਗ ਬਾਜ਼ਾਰਾਂ 'ਚ ਔਡ-ਈਵਨ ਫਾਰਮੂਲੇ ਤਹਿਤ ਦੁਕਾਨਾਂ ਖੁੱਲ੍ਹ ਸਕਣਗੀਆਂ। ਦੁਕਾਨਦਾਰਾਂ ਤੇ ਗਾਹਕਾਂ ਲਈ ਮਾਸਕ ਪਹਿਣਨਾ ਲਾਜ਼ਮੀ ਹੋਵੇਗਾ।

ਇਸ ਤੋਂ ਇਲਾਵਾ ਚੰਡੀਗੜ੍ਹ ਵਾਸੀਆਂ ਨੂੰ ਹਫ਼ਤੇ ਦਾ ਆਖੀਰ ਸੁਖ਼ਨਾ ਲੇਕ ਤੋਂ ਬਿਨਾਂ ਹੀ ਬਿਤਾਉਣਾ ਪਵੇਗਾ। ਯਾਨੀ ਕਿ ਨਵੇਂ ਫੈਸਲੇ ਮੁਤਾਬਕ ਸੁਖਨਾ ਲੇਕ ਹਫ਼ਤੇ ਦੇ ਆਖੀਰ 'ਚ ਬੰਦ ਰਿਹਾ ਕਰੇਗੀ।



ਪੰਜਾਬ ਦੇ ਅੰਗ-ਸੰਗ: ਪਾਓ ਸੱਭਿਆਚਾਰ ਨਾਲ ਸਾਂਝ 'ਏਬੀਪੀ ਸਾਂਝਾ' ਦੀ ਵਿਸ਼ੇਸ਼ ਸੀਰੀਜ਼ ਨਾਲ

ਯੂਨੀਵਰਸਿਟੀਆਂ 'ਚ ਫਾਈਨਲ ਦੀ ਪ੍ਰੀਖਿਆ ਹੋਵੇਗੀ, ਸੁਪਰੀਮ ਕੋਰਟ ਨੇ ਦਿੱਤੀ ਹਰੀ ਝੰਡੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ