Rebellion in the Akali Dal: ਸ਼੍ਰੋਮਣੀ ਅਕਾਲੀ ਦਲ ਅੰਦਰ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਹਾਲੇ ਤੱਕ ਵੀ ਨਹੀਂ ਸੁਲਝਿਆ। ਬਾਗੀ ਧੜੇ ਨੇ ਇੱਕ ਵਾਰ ਮੁੜ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਖੜ੍ਹੇ ਕਰ ਦਿੱਤੇ ਹਨ। ਅਕਾਲੀ ਦਲ ਦੇ ਲੀਡਰਾਂ ਵੱਲੋਂ ਬਾਗੀ ਧੜੇ ਨੂੰ ਭਾਜਪਾ ਦੀ ਟੀਮ ਕਰਾਰ ਦਿੱਤੇ ਜਾਣ 'ਤੇ ਅੱਜ ਬਾਗੀ ਧੜੇ ਦੇ ਲੀਡਰ ਚਰਨਜੀਤ ਸਿੰਘ ਬਰਾੜ ਨੇ ਕਈ ਮੁੱਦਿਆਂ ਨੂੰ ਉਜਾਗਰ ਕੀਤਾ ਹੈ ਜਿਹਨਾਂ ਦੇ ਉਹ ਜਵਾਬ ਮੰਗ ਰਹੇ ਹਨ। 



ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ - ''ਬੀਜੇਪੀ ਦੀ ਟੀਮ ਦਾ ਇਲਜ਼ਾਮ ਲਾ ਕੇ ਸੁਖਬੀਰ ਸਿੰਘ ਬਾਦਲ ਧੜਾ ਅਸਲ ਮੁੱਦੇ ਤੋਂ ਭੜਕਾ ਰਿਹਾ ਹੈ ਅਸਲ ਸਵਾਲਾਂ ਦੇ ਜਵਾਬ ਦਿਉ!


1. ਝੂੰਦਾ ਕਮੇਟੀ ਕਿਸ ਨੇ ਬਣਾਈ ?


2. ਝੂੰਦਾ ਕਮੇਟੀ ਦੀ ਰਿਪੋਰਟ ਲਾਗੂ ਕਿਉਂ ਨਹੀਂ ਕੀਤੀ ?


3. ਸ੍ਰੀ ਅਕਾਲ ਤਖ਼ਤ ਸਾਹਿਬ ਤੋ ਛੇਕੇ ਡੇਰੇ ਨਾਲ ਵੋਟਾਂ ਦਾ ਸੌਦਾ ਕਰਕੇ ਸਾਰੇ ਹਲਕਾ ਇੰਚਾਰਜਾਂ ਦੀਆਂ ਮੀਟਿੰਗਾ ਕਿਉਂ ਕਰਵਾਈਆਂ ?


4. ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਨੂੰ ਢਾਹ ਲਾ ਕੇ, ਵਰਤ ਕੇ ਵੋਟਾਂ ਲਈ ਡੇਰੇ ਨੂੰ ਮੁਆਫ਼ੀ ਕਿਉਂ ਦਿਵਾਈ ?


5. ਸ੍ਰੀ ਗੁਰੂ ਗੌਬਿੰਦ ਸਿੰਘ ਜੀ ਦੀ ਪੁਸ਼ਾਕ ਅਤੇ ਅੰਮ੍ਰਿਤ ਦੀ ਨਕਲ ਵਾਲਾ ਪਰਚਾ ਕਿਉਂ ਵਾਪਸ ਲਿਆ ? 


6. ਲਗਾਤਾਰ 2014 ਤੋਂ ਹਾਰਦੇ ਆ ਰਹੇ ਹਾਂ ਕਿਉਂ ?


7. ਵਿਵਾਦਤ ਡੀਜੀਪੀ ਸੈਣੀ ਨੂੰ ਲਾਉਣਾ ਕਿਉਂ ਜ਼ਰੂਰੀ ਸੀ ?


8. ਵਿਵਾਦਤ ਇਜ਼ਹਾਰ ਆਲਮ ਨੂੰ ਪਾਰਟੀ ਚ ਲਿਆ ਕੇ ਘਰ ਵਾਲੀ ਨੂੰ ਟਿਕਟ ਦੇਣੀ ਕੀ ਜ਼ਰੂਰੀ ਸੀ ?


9. ਸੰਨ 2015 ਵਿੱਚ ਪੰਜਾਬ ਵਿੱਚ ਕਿਸਾਨਾਂ ਦੇ ਧਰਨੇ ਲੱਗੇ ਸਨ ਤੇ ਨਾਲ ਹੀ ਡੇਰੇ ਸਰਸੇ ਦੇ ਪ੍ਰੇਮੀਆਂ ਵੱਲੋ ਫ਼ਿਲਮਾਂ ਚਲਾਉਣ ਲਈ ਧਰਨੇ ਲਾ ਕਈ ਦਿੱਨਾਂ ਤੱਕ ਰੇਲਾਂ ਰੋਕੀਆਂ ਸਨ ਕਿਸੇ ਤੇ ਲਾਠੀਚਾਰਜ ਜਾਂ ਗੋਲੀਬਾਰੀ ਵਰਗੀ ਸਖ਼ਤੀ ਨਹੀ ਸੀ ਵਰਤੀ ਤਾਂ ਸਿੱਖ ਸੰਗਤਾਂ ਤੇ ਅਜਿਹੀ ਸਖ਼ਤੀ ਕਿਉਂ ਵਰਤੀ ?


10. ਸੁਖਬੀਰ ਸਿੰਘ ਬਾਦਲ ਵੱਲੋ ਮੁਆਫ਼ੀ ਵਿੱਧੀ ਵਿਧਾਨ ਮੁਤਾਬਕ ਨਾਂ ਮੰਗ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦਾ ਮਲ਼ੀਆਮੇਟ ਕਿਉਂ ਕੀਤਾ ?


11. ਸਰਕਾਰ ਸਮੇਂ ਪੰਜਾਬੀ ਸੂਬਾ, ਐਮਰਜੈਸੀ ਜਾਂ ਹੋਰ ਅਕਾਲੀ ਸੰਘਰਸ਼ਾਂ ਚ ਮਾਰੇ ਗਏ ਪਰਿਵਾਰਾਂ ਲਈ ਜਾਂ ਜੇਲਾਂ ਕੱਟਣ ਵਾਲੇ ਪਰਿਵਾਰਾਂ ਲਈ ਕਿਉਂ ਨਹੀਂ ਕੁਝ ਵੀ ਕਰ ਸਕੇ ?


 “'ਪੰਥ ਵਸੈ ਮੈਂ ਉਜੜਾਂ ਮਨ ਚਾਓ ਘਨੇਰਾ” ਵਾਲਾ ਸਿਧਾਂਤ ਪਾਰਟੀ ਚ ਆਏ ਵਪਾਰੀਕਰਨ ਨੇ ਛਿੱਕੇ ਟੰਗ ਦਿੱਤਾ! ਆਓ ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਹਿੱਸਾ ਬਣੀਏ ਤੇ ਸ੍ਰੋਮਣੀ ਅਕਾਲੀ ਦਲ ਨੂੰ ਪਰਿਵਾਰ ਤੋਂ ਅਜ਼ਾਦ ਕਰਵਾਈਏ!''