ਗੁਰਦਾਸਪੁਰ: ਅਕਸਰ ਹੀ ਪਿੱਟਬੁੱਲ ਕੁਤੇ ਦੇ ਕਹਿਰ ਨੂੰ ਲੈਕੇ ਕਈਂ ਮਾਮਲੇ ਸਾਹਮਣੇ ਆਉਂਦੇ ਹਨ। ਹੁਣ ਇੱਕ ਵਾਰ ਫਿਰ ਅਜਿਹਾ ਹੀ ਮਾਮਲਾ ਬਟਾਲਾ ‘ਚ ਦੇਰ ਰਾਤ ਸਾਹਮਣੇ ਆਇਆ। ਜਦੋਂ ਇੱਕ ਘਰ ‘ਚ ਸਤਸੰਗ ਚ ਸ਼ਾਮਿਲ ਹੋਏ ਬੱਚੇ ਨੂੰ ਪਿੱਟ ਬੁਲ ਨਸਲ ਦੇ ਕੁੱਤੇ ਵਲੋਂ ਬੁਰੀ ਤਰ੍ਹਾਂ ਜ਼ਖ਼ਮੀ ਕਰ ਕੀਤਾ ਗਿਆ। ਜਿਸ ਮਗਰੋਂ ਬੱਚੇ ਨੂੰ ਗੰਭੀਰ ਹਾਲਤ ‘ਚ ਬਟਾਲਾ ਤੋਂ ਅੰਮ੍ਰਿਤਸਰ ਹਸਪਤਾਲ ਰੈਫਰ ਕੀਤਾ ਗਿਆ। ਉਧਰ ਪੁਲਿਸ ਵਲੋਂ ਮੌਕੇ ‘ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।


ਹਾਸਲ ਜਾਣਕਾਰੀ ਮੁਤਾਬਕ ਬਟਾਲਾ ਦੇ ਗ੍ਰੀਨ ਐਵੇਨਿਊ ‘ਚ ਦੇਰ ਸ਼ਾਮ ਇੱਕ ਕੋਠੀ ‘ਚ ਹੋ ਰਹੇ ਸਤਸੰਗ ਦੌਰਾਨ ਇੱਕ ਬੱਚੇ ਨੂੰ ਅਚਾਨਕ ਗੁਆਂਢੀਆਂ ਦੇ ਪਾਲਤੂ ਪਿੱਟਬੁੱਲ ਕੁੱਤੇ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਬੱਚਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜ਼ਖ਼ਮੀ ਬੱਚੇ ਦੇ ਪਰਿਵਾਰ ਅਤੇ ਉੱਥੇ ਮੌਜੂਦ ਲੋਕਾਂ ਨੇ ਕੁੱਤੇ ਤੋਂ ਬੱਚੇ ਨੂੰ ਵੱਡੀ ਮੁਸ਼ਕਤ ਤੋਂ ਬਚਾਇਆ ‘ਤੇ ਬੱਚੇ ਨੂੰ ਬਟਾਲਾ ਦੇ ਹਸਪਤਾਲ ਦਾਖਲ ਕਰਵਾਇਆ। ਬੱਚੇ ਹੀ ਹਾਲਤ ਗੰਭੀਰ ਹੋਣ ਦੇ ਚਲਦੇ ਉਸਨੂੰ ਅੰਮ੍ਰਿਤਸਰ ਹਸਪਤਾਲ ਚ ਰੈਫਰ ਕੀਤਾ ਗਿਆ।


ਉਧਰ ਇਸ ਘਟਨਾ ਮਗਰੋਂ ਪੂਰੇ ਇਲਾਕੇ ‘ਚ ਡਰ ਦੇ ਨਾਲ-ਨਾਲ ਲੋਕਾਂ ‘ਚ ਗੁੱਸਾ ਹੈ। ਜਿਸ ਦੇ ਨਾਲ ਹੀ ਪਾਲਤੂ ਕੁਤੇ ਵਲੋਂ ਬੱਚੇ ਨੂੰ ਜਖਮੀ ਕਰਨ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਥਾਣਾ ਸਿਟੀ ਦੀ ਪੁਲਿਸ ਫੋਰਸ ਵੀ ਮੌਕੇ ‘ਤੇ ਪਹੁਚੀ ਪਰ ਵਾਰ-ਵਾਰ ਪੁਲਿਸ ਵਲੋਂ ਪਾਲਤੂ ਕੁਤੇ ਦੇ ਮਲਿਕ ਦੇ ਘਰ ਬਾਹਰ ਖੜ੍ਹੀ ਪੁਲਿਸ ਨੇ ਕਈ ਵਾਰ ਦਰਵਾਜ਼ਾ ਖੜਕਾਇਆ ਪਰ ਕੋਈ ਬਾਹਰ ਨਹੀਂ ਆਇਆ।


ਇਸ ਮਗਰੋਂ ਪੁਲਿਸ ਨੇ ਕੋਠੀ ਦੇ ਬਾਹਰ ਗਾਰਡ ਤਾਇਨਾਤ ਕੀਤਾ ਹੈ ਅਤੇ ਮੌਕੇ ‘ਤੇ ਪਹੁਚੇ ਜਾਂਚ ਅਧਕਾਰੀ ਵਲੋਂ ਕਿਹਾ ਗਿਆ ਕਿ ਪੀੜਤ ਬੱਚੇ ਦੇ ਪਰਿਵਾਰ ਮੈਂਬਰਾਂ ਦੇ ਬਿਆਨ ਲੈਕੇ ਬਣਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਲੋਕਾਂ ਨੇ ਮੰਗ ਕੀਤੀ ਕਿ ਅਜਿਹੇ ਖ਼ਤਰਨਾਕ ਬੱਰਿਡ ਦੇ ਕੁੱਤੇ ਪਾਲਣ ਵਾਲੇ ਲੋਕਾਂ ਖਿਲਾਫ ਮਾਮਲਾ ਦਰਜ਼ ਹੋਣਾ ਚਾਹੀਦਾ ਹੈ।


ਇਹ ਵੀ ਪੜ੍ਹੋ: ਪੁਤਰ ਦੀ ਨਾਲਾਇਕੀ ਤੋਂ ਦੁਖੀ ਪਿਓ ਨੇ ਕਰੋੜਾਂ ਦੀ ਜਾਇਦਾਦ ਕੀਤੀ ਹਾਥੀਆਂ ਦੇ ਨਾਂ, ਜਾਣੋ ਪੂਰੀ ਕਹਾਣੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904