ਇਸ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਇਸ ਪਿੰਡ ਵਿੱਚ ਇਸਾਈ ਭਾਈਚਾਰੇ ਦੇ ਸਿਰਫ 2 ਪਰਿਵਾਰ ਹਨ ਪਰ ਜੇਕਰ ਗੁਰਦੁਆਰਾ ਸਾਹਿਬ ਨਜ਼ਦੀਕ ਨਵੀਂ ਚਰਚ ਦੀ ਉਸਾਰੀ ਹੁੰਦੀ ਹੈ ਤਾਂ ਕਈ ਵਿਵਾਦਤ ਮਾਮਲੇ ਖੜ੍ਹੇ ਹੋ ਜਾਣਗੇ। ਜਿਸ ਦੇ ਡਰੋਂ ਉਹ ਇਸ ਦਾ ਸਖਤ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਇਹ ਜਗ੍ਹਾ ਖਾਲੀ ਪਿੰਡ ਦੇ ਵਿਚਕਾਰ ਪਈ ਹੋਈ ਹੈ ਪਰ ਉਹ ਸਾਰੇ ਪਿੰਡ ਵਾਸੀ ਇਕਜੁੱਟਤਾ ਨਾਲ ਇਥੇ ਚਰਚ ਬਣਾਉਣ ਲਈ ਸਹਿਮਤ ਨਹੀਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉੱਥੇ ਚਰਚ ਬਣਾਉਣ ਦੀ ਗੱਲ ਦੁਬਾਰਾ ਸ਼ੁਰੂ ਕੀਤੀ ਗਈ ਤਾਂ ਸਖਤ ਵਿਰੋਧ ਕਰਨਗੇ।
ਇਸ ਸਬੰਧੀ ਜਦੋਂ ਦੂਜੀ ਧਿਰ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਸਾਡਾ ਪਿੰਡ ਨਜ਼ਦੀਕ ਮੋਹਲੋਵਾਲੀ ਹੈ, ਪਿੰਡ ਨਿਕੋਸਰਾ ਵਿਖੇ ਸਾਡੇ ਨਾਨਕਿਆਂ ਦੀ ਜਗ੍ਹਾ ਸੀ ,ਜਿੱਥੇ ਆਪਣੀ ਨਿੱਜੀ ਚਰਚ ਬਣਾਉਣ ਲਈ ਸੋਚਿਆ ਸੀ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ ਪਰ ਪ੍ਰਸ਼ਾਸਨ ਵੱਲੋਂ ਇਨਸਾਫ ਦੀ ਮੰਗ ਕਰਦੇ ਹਾਂ, ਜੋ ਵੀ ਹੋਏਗਾ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਕੀਤਾ ਜਾਵੇਗਾ। ਇਸ ਜਗ੍ਹਾ ਉਪਰ ਅਸੀਂ ਆਪਣੇ ਮਕਾਨ ਦੀ ਉਸਾਰੀ ਕਰਾਂਗੇ, ਜਦਕਿ ਚਰਚ ਲਈ ਹੋਰ ਕਿਸੇ ਪਾਸੇ ਵੱਲ ਜਗ੍ਹਾ ਦੇਖਾਂਗੇ।
ਇਹ ਵੀ ਪੜ੍ਹੋ : ਫ਼ਤਹਿਗੜ੍ਹ ਸਾਹਿਬ ਵਿਖੇ ਮਜ਼ਦੂਰ ਪਰਿਵਾਰ ਦੀ 14 ਸਾਲਾ ਨਾਬਾਲਿਗ ਲੜਕੀ ਨੇ ਦਿੱਤਾ ਬੱਚੇ ਨੂੰ ਜਨਮ
ਸਥਿਤੀ ਤਣਾਅਪੂਰਣ ਹੁੰਦੀ ਵੇਖ ਮੌਕੇ 'ਤੇ ਭਾਰੀ ਪੁਲਿਸ ਬਲ ਨਾਲ ਪਹੁੰਚੇ ਡੀਐਸਪੀ ਰਸ਼ਪਾਲ ਸਿੰਘ ਨੇ ਮਾਮਲੇ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਦੋਹਾ ਧਿਰਾਂ ਨੂੰ ਸਮਝਾ ਦਿੱਤਾ ਗਿਆ ਹੈ ,ਸਥਿਤੀ ਸ਼ਾਂਤ ਹੈ ਅਤੇ ਕੰਟਰੋਲ ਹੇਠ ਹੈ। ਚਰਚ ਬਣਾਉਣ ਵਾਲੀ ਜਗ੍ਹਾ ਗਲੀ ਤੰਗ ਹੋਣ ਕਾਰਨ ਚਰਚ ਇਥੇ ਨਹੀਂ ਬਣੇਗੀ। ਇਸ ਉਤੇ ਦੋਹਾ ਧਿਰਾਂ ਦੀ ਸਹਿਮਤੀ ਬਣ ਗਈ ਹੈ ਅਤੇ ਹੁਣ ਚਰਚ ਦੂਸਰੀ ਜਗ੍ਹਾ ਉਤੇ ਬਣਾਏ ਜਾਣ ਵਿੱਚ ਸਹਮਤੀ ਹੋ ਗਈ ਹੈ।
ਬੇਸ਼ਕ ਪੁਲਿਸ ਦੇ ਮੁਤਾਬਿਕ ਸਥਿਤੀ ਅੰਡਰ ਕੰਟਰੋਲ ਹੈ ਪਰ ਮਜ਼ੂਦਾ ਸਥਿਤੀ ਇਹ ਹੈ ਕਿ ਨਿਹੰਗ ਜਥੇਬੰਦੀਆਂ ਵੱਲੋਂ ਧਰਨਾ ਖ਼ਬਰ ਲਿਖੇ ਜਾਣ ਤੱਕ ਨਹੀਂ ਚੁੱਕਿਆ ਗਿਆ ਸੀ ਅਤੇ ਸੂਤਰਾਂ ਮੁਤਾਬਿਕ ਅਜੇ ਵੀ ਧਰਨਾ ਜਾਰੀ ਹੈ।