Kangana Ranaut slapped: ਚੰਡੀਗੜ੍ਹ ਏਅਰਪੋਰਟ 'ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਨਵੀਂ ਚੁਣੀ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਜਵਾਨ ਕੁਲਵਿੰਦਰ ਕੌਰ ਦੇ ਸਮਰਥਨ 'ਚ ਲੋਕ ਵੀ ਘੱਟ ਨਹੀਂ ਹਨ। ਕਈ ਲੋਕ ਇਸ ਘਟਨਾ ਦੀ ਆਲੋਚਨਾ ਕਰ ਰਹੇ ਹਨ, ਜਦਕਿ ਕੁਲਵਿੰਦਰ ਨੂੰ ਪੁਲਿਸ ਹਿਰਾਸਤ 'ਚ ਲੈਣ ਤੋਂ ਬਾਅਦ ਉਸ ਦੀ ਰਿਹਾਈ ਲਈ ਮੋਰਚੇ ਕੱਢਣੇ ਸ਼ੁਰੂ ਹੋ ਗਏ। ਹੁਣ TPDK ਪਾਰਟੀ ਨੇ ਕੁਲਵਿੰਦਰ ਕੌਰ ਲਈ ਸੋਨੇ ਦੀ ਮੁੰਦਰੀ ਭੇਜਣ ਦਾ ਫੈਸਲਾ ਕੀਤਾ ਹੈ। ਇਸ ਰਿੰਗ ਨਾਲ ਪੇਰੀਆਰ ਦੀ ਫੋਟੋ ਵੀ ਲਗਾਈ ਜਾਵੇਗੀ।


ਟੀਪੀਡੀਕੇ ਦੇ ਜਨਰਲ ਸਕੱਤਰ ਕੇਯੂ ਰਾਮਾਕ੍ਰਿਸ਼ਨਨ ਨੇ ਸ਼ਨੀਵਾਰ ਨੂੰ ਕਿਹਾ ਕਿ ਅਸੀਂ 8 ਗ੍ਰਾਮ ਸੋਨੇ ਦੀ ਮੁੰਦਰੀ ਭੇਜਣ ਦੀ ਯੋਜਨਾ ਬਣਾ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਕਿਸਾਨਾਂ ਲਈ ਨਿਡਰ ਹੋ ਕੇ ਖੜ੍ਹਨ ਵਾਲੀ ਔਰਤ ਦਾ ਸਨਮਾਨ ਕੀਤਾ ਜਾਵੇ। 


ਦੱਸ ਦੇਈਏ ਕਿ ਥੱਪੜ ਮਾਰਨ ਤੋਂ ਬਾਅਦ ਕੁਲਵਿੰਦਰ ਕੌਰ ਨੇ ਖੁਦ ਕਿਹਾ ਸੀ ਕਿ ਕੰਗਨਾ ਨੇ ਹੜਤਾਲ 'ਤੇ ਬੈਠੇ ਕਿਸਾਨਾਂ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਸੀ। ਕੁਲਵਿੰਦਰ ਦੀ ਮਾਂ ਵੀ ਹੜਤਾਲ ’ਤੇ ਬੈਠੀ ਹੋਈ ਸੀ।


ਰਾਮਕ੍ਰਿਸ਼ਨਨ ਨੇ ਕਿਹਾ, ਅਸੀਂ ਕੁਲਵਿੰਦਰ ਕੌਰ ਦੇ ਘਰ ਦੇ ਪਤੇ 'ਤੇ ਮੁੰਦਰੀ ਭੇਜ ਦੇਵਾਂਗੇ। ਜੇ ਉਹ ਕੋਰੀਅਰ ਸਵੀਕਾਰ ਨਹੀਂ ਕਰਦੀ ਹੈ, ਤਾਂ ਅਸੀਂ ਆਪਣੇ ਇੱਕ ਮੈਂਬਰ ਨੂੰ ਉਸਦੇ ਘਰ ਭੇਜ ਦੇਵਾਂਗੇ। ਸਾਡਾ ਕੋਈ ਦੋਸਤ ਰੇਲ ਜਾਂ ਫਲਾਈਟ ਰਾਹੀਂ ਉਸ ਦੇ ਘਰ ਜਾਵੇਗਾ ਅਤੇ ਪੇਰੀਆਰ ਦੀਆਂ ਕੁਝ ਕਿਤਾਬਾਂ ਵੀ ਗਿਫਟ ਕਰੇਗਾ। 


ਐਤਵਾਰ ਨੂੰ ਮੋਹਾਲੀ ਵਿੱਚ ਕੁਲਵਿੰਦਰ ਕੌਰ ਦੇ ਹੱਕ ਵਿੱਚ ਕਿਸਾਨਾਂ ਵੱਲੋਂ ਰੈਲੀ ਵੀ ਕੱਢੀ ਗਈ। ਇਸ ਮੌਕੇ ਉਨ੍ਹਾਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤੇ ਕੌਰ ਖ਼ਿਲਾਫ਼ ਦਰਜ ਐਫਆਈਆਰ ਰੱਦ ਕੀਤੀ ਜਾਵੇ। 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।