ਜੱਗੂ ਭਗਵਾਨਪੁਰੀਆ ਗੈਂਗ ਨਾਲ ਪੁਲਿਸ ਦੀ ਝੜਪ, ਇੱਕ ਪੁਲਿਸ ਮੁਲਾਜ਼ਮ ਨੂੰ ਲੱਗੀ ਗੋਲੀ
ਏਬੀਪੀ ਸਾਂਝਾ | 30 Oct 2020 10:55 PM (IST)
ਸ਼ੁਕਰਵਾਰ ਦੇਰ ਰਾਤ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਪੁਲਿਸ ਅਤੇ ਜੱਗੂ ਭਗਵਾਨਪੁਰੀਆ ਗੈਂਗ ਵਿਚਾਲੇ ਝੜਪ ਹੋ ਗਈ। ਗੈਂਗਸਟਰਾਂ ਵਲੋਂ ਪੁਲਿਸ ਤੇ ਗੋਲੀ ਵੀ ਚਲਾਈ ਗਈ। ਜਿਸ 'ਚ ਇੱਕ ਕਾਂਸਟੇਬਲ ਜ਼ਖਮੀ ਹੋ ਗਿਆ।
ਸੰਕੇਤਕ ਤਸਵੀਰ
ਅੰਮ੍ਰਿਤਸਰ: ਸ਼ੁਕਰਵਾਰ ਦੇਰ ਰਾਤ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਪੁਲਿਸ ਅਤੇ ਜੱਗੂ ਭਗਵਾਨਪੁਰੀਆ ਗੈਂਗ ਵਿਚਾਲੇ ਝੜਪ ਹੋ ਗਈ। ਗੈਂਗਸਟਰਾਂ ਵਲੋਂ ਪੁਲਿਸ ਤੇ ਗੋਲੀ ਵੀ ਚਲਾਈ ਗਈ। ਜਿਸ 'ਚ ਇੱਕ ਕਾਂਸਟੇਬਲ ਜ਼ਖਮੀ ਹੋ ਗਿਆ।ਉਸਨੂੰ ਫੌਰਟਿਸ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਜਿਸ ਦੇ ਆਧਾਰ ਤੇ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ।ਜਦੋਂ ਪੁਲਿਸ ਨੇ ਗੈਂਗਸਟਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪੁਲਿਸ ਤੇ ਗੋਲੀ ਚਲਾ ਦਿੱਤੀ। ਜਿਸ ਦੌਰਾਨ ਇੱਕ ਕਾਂਸਟੇਬਲ ਦੇ ਢਿੱਡ 'ਚ ਗੋਲੀ ਲੱਗ ਗਈ ਅਤੇ ਉਹ ਜ਼ਖਮੀ ਹੋ ਗਿਆ।ਦੋਨੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਹਨ।ਉਨ੍ਹਾਂ ਦੀ ਪਛਾਣ ਪ੍ਰਿੰਸ ਉਰਫ ਜਹਾਜ਼ ਅਤੇ ਰਾਜਬੀਰ ਅਮਬਾਲਾ ਵਜੋਂ ਹੋਈ ਹੈ। ਦਸ ਦੇਈਏ ਕਿ ਪ੍ਰਿੰਸ ਤੇ 10 ਨਾਲੋਂ ਵੱਧ ਮੁਕੱਦਮੇ ਦਰਜ ਹਨ।ਕੋਰੋਨਾ ਕਾਲ ਦੌਰਾਨ ਪੇਰੋਲ ਤੇ ਆਉਣ ਬਾਅਦ ਉਹ ਵਾਪਸ ਜੇਲ 'ਚ ਪੇਸ਼ ਨਹੀਂ ਹੋਇਆ।ਉਸ ਨੇ ਪਿਛਲੇ ਕੁਝ ਮਹੀਨਿਆਂ 'ਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।ਪੁਲਿਸ ਅਤੇ ਗੈਂਗਸਟਰਾਂ ਦੀ ਪੂਰੀ ਝੜਪ CCTV ਕੈਮਰੇ 'ਚ ਵੀ ਕੈਦ ਹੋ ਗਈ ਹੈ।