ਫ਼ਿਰੋਜ਼ਪੁਰ: ਪੰਚਾਇਤੀ ਚੋਣਾਂ ਦੇ ਚੱਲਦਿਆਂ ਪੰਜਾਬ ਭਰ ਵਿੱਚ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਅੱਜ ਨਾਮਜ਼ਦਗੀਆਂ ਦੇ ਤੀਸਰੇ ਦਿਨ ਕਸਬਾ ਮਮਦੋਟ ਵਿੱਚ ਦੋ ਗੁੱਟ ਆਪਸ ਵਿੱਚ ਭਿੜ ਗਏ। ਭਾਵੇਂ ਜ਼ਿਲ੍ਹੇ ਦੇ ਬਹੁਤੇ ਪਿੰਡਾਂ ਵਿੱਚ ਅੱਜ ਨਾਮਜ਼ਦਗੀਆਂ ਦੀ ਰਫ਼ਤਾਰ ਕਾਫੀ ਢਿੱਲੀ ਸੀ, ਪਰ ਇਸ ਦੇ ਬਾਵਜੂਦ ਹੋਇਆ ਝਗੜਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰਦਾ ਹੈ।

ਹੈਰਾਨੀ ਵਾਲੀ ਗੱਲ ਇਹ ਸੀ ਕਿ ਨਾਮਜ਼ਦਗੀ ਵੇਲੇ ਹੋਈ ਝੜਪ ਦੌਰਾਨ ਬੇਕਾਬੂ ਹੋਈ ਭੀੜ ਨਾਲ ਨਜਿੱਠਣ ਲਈ ਕੋਈ ਸਾਹਮਣੇ ਨਹੀਂ ਆਇਆ। ਇਸ ਪਹਿਲੀ ਲੜਾਈ ਨਾਲ ਜ਼ਿਲ੍ਹੇ ਵਿੱਚ ਝਗੜਿਆਂ ਦਾ ਆਗਾਜ਼ ਹੋ ਗਿਆ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਚੋਣਾਂ ਦੌਰਾਨ ਸੱਤਾਧਾਰੀ ਕਿਸੇ ਦੇ ਕੰਟਰੋਲ ਹੇਠ ਨਹੀਂ।

ਤਕਰਾਰ ਬਾਅਦ ਇਸ ਸਬੰਧੀ ਗੱਲਬਾਤ ਕਰਦਿਆਂ ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਫਾਈਲਾਂ ਲੈਣ ਲੱਗਿਆਂ ਰਿਟਰਨਿੰਗ ਅਫ਼ਸਰ ਕਈ ਤਰ੍ਹਾਂ ਦੀਆਂ ਉਲਝਣਾਂ ਵਿੱਚ ਫਸਾ ਰਹੇ ਹਨ ਤੇ ਸੱਤਾਧਾਰੀਆਂ ਵੀ ਸੱਤਾ ਦਾ ਗ਼ਲਤ ਇਸਤੇਮਾਲ ਕਰ ਰਹੇ ਹਨ।