ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ 'ਤੇ ਡਰੱਗ ਮਾਫੀਆ ਦੀ ਸਿੱਧੀ ਸਰਪ੍ਰਸਤੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਆਪ ਨੇ ਇਸੇ ਦੇ ਤਹਿਤ ਕੈਪਟਨ ਅਮਰਿੰਦਰ ਸਿੰਘ ਕੋਲੋਂ ਅਸਤੀਫਾ ਮੰਗਿਆ ਹੈ।ਉਥੇ ਮੁੱਖ ਮੰਤਰੀ ਦੇ ਸਲਾਹਕਾਰ ਸੰਦੀਪ ਸੰਧੂ, ਓਐਸਡੀ ਅੰਕਿਤ ਬਾਂਸਲ ਅਤੇ ਦਮਨ ਮੋਹੀ ਨੂੰ ਤੁਰੰਤ ਗ੍ਰਿਫਤਾਰ ਕਰਕੇ ਜਾਂਚ ਏਜੰਸੀ ਹਵਾਲੇ ਕਰਨ ਦੀ ਮੰਗ ਕੀਤੀ ਹੈ।
ਸੋਮਵਾਰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ "2007 ਤੋਂ ਲੈ ਕੇ 2017 ਤੱਕ ਬਾਦਲ ਸਰਕਾਰ ਨੇ ਜਿਸ ਡਰੱਗ ਮਾਫੀਆ ਨੂੰ ਪਾਲ-ਪੋਸ ਕੇ ਪੰਜਾਬ ਦੀ ਜਵਾਨੀ ਬਰਬਾਦ ਕੀਤੀ ਸੀ, ਅੱਜ ਉਸੇ ਡਰੱਗ ਮਾਫੀਆ ਨੂੰ ਕੈਪਟਨ ਅਮਰਿੰਦਰ ਸਿੰਘ ਖੁਦ ਚਲਾ ਰਹੇ ਹਨ। ਰਾਣੋ (ਖੰਨਾ) ਦੇ ਸਰਪੰਚ ਅਤੇ ਸਾਬਕਾ ਯੂਥ ਅਕਾਲੀ ਆਗੂ ਗੁਰਦੀਪ ਸਿੰਘ ਨਾਲ ਮੁੱਖ ਮੰਤਰੀ ਦੇ ਅਧਿਕਾਰਤ ਸਲਾਹਕਾਰ ਸੰਦੀਪ ਸੰਧੂ, ਓਐਸਡੀ ਅੰਕਿਤ ਬਾਂਸਲ ਅਤੇ ਦਮਨ ਮੋਹੀ ਦੀ ਗੂੜੀ ਸਾਂਝ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਕਰਦੀ ਹੈ।"
ਚੀਮਾ ਨੇ ਤਿੰਨਾਂ ਗੁਰਦੀਪ ਰਾਣੋ ਨਾਲ ਇਨ੍ਹਾਂ ਦੀਆਂ ਫੋਟੋਆਂ ਦੇ ਨਾਲ-ਨਾਲ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀਆਂ ਫੋਟੋਆਂ ਵੀ ਮੀਡੀਆ ਨੂੰ ਜਾਰੀ ਕੀਤੀਆਂ। ਚੀਮਾ ਮਾਤਾਬਿਕ, ''ਐਨਾ ਹੀ ਨਹੀਂ ਇਨ੍ਹਾਂ ਦੀਆਂ ਅਨੇਕਾਂ ਫੋਟੋਆਂ ਤੇ ਵੀਡੀਓਜ਼ ਸੋਸ਼ਲ ਮੀਡੀਆ ਰਾਹੀਂ ਜਨਤਕ (ਪਬਲਿਕ ਡੋਮੇਨ) ਵਿੱਚ ਹਨ। ਹਰਪਾਲ ਸਿੰਘ ਚੀਮਾ ਨੇ ਨਸ਼ਾ ਤਸਕਰ ਗੁਰਦੀਪ ਰਾਣੋ ਨੂੰ ਮਿਲੀ ਪੁਲਸ ਸਕਿਉਰਿਟੀ ਬਾਰੇ ਮੁੱਖ ਮੰਤਰੀ ਨੂੰ ਘੇਰਿਆ।
ਚੀਮਾ ਨੇ ਦੋਸ਼ ਲਾਏ ਕਿ, ''ਜਿਸ ਕੈਪਟਨ ਨੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ 4 ਹਫਤਿਆਂ 'ਚ ਨਸ਼ੇ ਅਤੇ ਨਸ਼ਾ ਤਸਕਰਾਂ ਨੂੰ ਖਤਮ ਕਰਨਾ ਸੀ, ਉਹ ਤਸਕਰਾਂ ਨੂੰ ਸਕਿਉਰਿਟੀ ਕਵਚ ਦੇ ਰਹੇ ਹਨ। ਪੰਜਾਬ ਅਤੇ ਪੰਜਾਬ ਦੀ ਜਵਾਨੀ ਲਈ ਇਸ ਤੋਂ ਖਤਰਨਾਕ ਕੀ ਹੋ ਸਕਦਾ ਹੈ। ਪੰਜਾਬ ਨੂੰ ਅਜਿਹੇ ਅਕ੍ਰਿਤਘਣ (ਬੈਕ ਸਟੈਬਰ) ਮੁੱਖ ਮੰਤਰੀ ਦੀ ਜਰੂਰਤ ਨਹੀਂ ਹੈ। ਇਸ ਲਈ ਕੈਪਟਨ ਤੁਰੰਤ ਗੱਦੀ ਛੱਡਣ।''
ਆਪ ਦੇ ਗੰਭੀਰ ਦੋਸ਼, ਕਿਹਾ ਅਕਾਲੀ-ਭਾਜਪਾ ਦੇ ਪੈਦਾ ਕੀਤੇ ਡਰੱਗ ਮਾਫੀਆ ਨੂੰ ਖੁਦ ਚਲਾਉਣ ਲੱਗੇ ਕੈਪਟਨ
ਏਬੀਪੀ ਸਾਂਝਾ
Updated at:
16 Nov 2020 07:44 PM (IST)
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ 'ਤੇ ਡਰੱਗ ਮਾਫੀਆ ਦੀ ਸਿੱਧੀ ਸਰਪ੍ਰਸਤੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।
- - - - - - - - - Advertisement - - - - - - - - -