Punjab News: ਮੁੱਖ ਮੰਤਰੀ ਭਗਵੰਤ ਮਾਨ ਕੌਮਾਂਤਰੀ ਮਹਿਲਾ ਦਿਵਸ ‘ਤੇ ਅੰਮ੍ਰਿਤਸਰ ਦੇ ਖਾਲਸਾ ਕਾਲਜ ਫਾਰ ਵੂਮੈਨ ਵਿਚ ਆਯੋਜਿਤ ਕੌਮਾਂਤਰੀ ਮਹਿਲਾ ਦਿਵਸ ਦੇ ਵਿਸ਼ੇਸ਼ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਨ। ਇਸ ਮੌਕੇ ਉਨ੍ਹਾਂ ਨੇ ਮਹਿਲਾਵਾਂ ਨੂੰ ਵੱਡਾ ਤੋਹਫਾ ਦਿੱਤਾ। CM ਮਾਨ ਨੇ ਵੱਡਾ ਐਲਾਨ ਕਰਦਿਆਂ ਹੋਇਆਂ ਕਿਹਾ ਕਿ ਛੇਤੀ ਹੀ ਫਾਇਰ ਵਿਭਾਗ ਵਿਚ ਕੁੜੀਆਂ ਦੀ ਭਰਤੀ ਵੀ ਕੀਤੀ ਜਾਵੇਗੀ। ਇਸ ਵਿਭਾਗ ਵਿਚ ਪਹਿਲਾਂ ਲੜਕਿਆਂ ਨੂੰ ਹੀ ਭਰਤੀ ਕੀਤਾ ਜਾਂਦਾ ਸੀ ਤੇ ਸ਼ਰਤਾਂ ਵੀ ਸਿਰਫ ਲੜਕਿਆਂ ਦੇ ਹੱਕ ਵਿਚ ਸਨ ਪਰ ਹੁਣ ਅਜਿਹਾ ਨਹੀਂ ਹੋਵੇਗਾ। ਪੰਜਾਬ ਵਿਧਾਨ ਸਭਾ ਵਿਚ ਪਾਸ ਕਰਵਾ ਕੇ ਇਨ੍ਹਾਂ ਨਿਯਮਾਂ ਵਿਚ ਬਦਲਾਅ ਕਰ ਦਿੱਤਾ ਗਿਆ ਹੈ।

ਫਿਜ਼ੀਕਲ ਟੈਸਟ ਦੇ ਇਨ੍ਹਾਂ ਨਿਯਮਾਂ 'ਚ ਕੀਤਾ ਬਦਲਾਅ

ਪਹਿਲਾਂ ਫਿਜ਼ੀਕਲ ਟੈਸਟ ਲਈ ਲੜਕੇ ਤੇ ਲੜਕੀਆਂ ਨੂੰ 60 ਕਿਲੋ ਦਾ ਭਾਰ ਚੁੱਕਣਾ ਹੁੰਦਾ ਸੀ ਪਰ ਹੁਣ ਲੜਕੀਆਂ ਲਈ 40 ਕਿਲੋ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਲੜਕੀਆਂ ਲਈ ਲੰਬਾਈ ਪੰਜ ਫੁੱਟ 7 ਇੰਚ ਹੁੰਦੀ ਸੀ ਪਰ ਹੁਣ ਪੰਜ ਫੁੱਟ 3 ਇੰਚ ਦੀ ਲੰਬਾਈ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੋਵੇਗਾ ਜਿਥੇ ਫਾਇਰ ਬ੍ਰਿਗੇਡ ਵਿਚ ਲੜਕੀਆਂ ਦੀ ਭਰਤੀ ਹੋਵੇਗੀ। ਉਨ੍ਹਾਂ ਕਿਹਾ ਕਿ ਹੋਰ ਕਿਸੇ ਸੂਬੇ ਵਿਚ ਇਸ ਵਿਭਾਗ ਵਿਚ ਲੜਕੀਆਂ ਨਹੀਂ ਹਨ ਕਿਉਂਕਿ ਕਾਨੂੰਨ ਹੀ ਅਜਿਹੇ ਬਣਾਏ ਗਏ ਸਨ ਜੋ ਲੜਕੀਆਂ ਦੇ ਹੱਕ ਵਿਚ ਨਹੀਂ ਸਨ।

ਔਰਤਾਂ ਨੇ ਹਰ ਖੇਤਰ 'ਚ ਮੁਕਾਮ ਕੀਤਾ ਹਾਸਲ

CM ਮਾਨ ਨੇ ਕਿਹਾ ਕਿ ਮਹਿਲਾਵਾਂ ਨੇ ਹਰ ਖੇਤਰ ਵਿਚ ਮੁਕਾਮ ਹਾਸਲ ਕੀਤਾ ਹੈ। ਦੇ ਬਿਨਾਂ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਲੜਕੀਆਂ ਅੱਜ ਖੇਡ ਵਿਚ ਵੀ ਅੱਗੇ ਹਨ। ਕਈ ਲੜਕੀਆਂ ਤਾਂ ਮਹਿਲਾ ਕ੍ਰਿਕਟ ਟੀਮ ਦੀ ਅਗਵਾਈ ਵੀ ਕਰ ਰਹੀਆਂ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।