CM ਭਗਵੰਤ ਮਾਨ ਨੇ ਪੰਜਾਬ ਉਦਯੋਗਿਕ ਨੀਤੀ ਕੀਤੀ ਲਾਂਚ , ਕਿਹਾ -"ਅਸੀਂ ਹਿੱਸਾ ਨਹੀਂ ਮੰਗਾਂਗੇ ,ਸਿਰਫ਼ ਪੰਜਾਬੀਆਂ ਨੂੰ ਨੌਕਰੀਆਂ ਮਿਲਣ
Punjab Industrial Policy : ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿੱਚ ਪੰਜਾਬ ਉਦਯੋਗਿਕ ਨੀਤੀ ਲਾਂਚ ਕੀਤੀ ਹੈ। ਇਸ ਦੇ ਲਈ ਉਨ੍ਹਾਂ ਲੁਧਿਆਣਾ 'ਚ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ।

Punjab Industrial Policy : ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿੱਚ ਪੰਜਾਬ ਉਦਯੋਗਿਕ ਨੀਤੀ ਲਾਂਚ ਕੀਤੀ ਹੈ। ਇਸ ਦੇ ਲਈ ਉਨ੍ਹਾਂ ਲੁਧਿਆਣਾ 'ਚ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ। ਲਾਂਚ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, "ਅਸੀਂ ਹਿੱਸਾ ਜਾਂ ਲਾਲ ਥੈਲੀ ਨਹੀਂ ਮੰਗਾਂਗੇ। ਸਾਡੀ ਇੱਕੋ ਇੱਕ ਇੱਛਾ ਹੈ ਕਿ ਤੁਹਾਡੇ ਕਾਰੋਬਾਰ ਵਧਣ ਅਤੇ ਇੱਥੋਂ ਦੇ ਨੌਜਵਾਨਾਂ ਨੂੰ ਨੌਕਰੀ ਮਿਲ ਸਕੇ।
ਮੁੱਖ ਮੰਤਰੀ ਨੇ ਕਿਹਾ, "ਮੈਂ ਕਾਮਰਸ ਦਾ ਵਿਦਿਆਰਥੀ ਰਿਹਾ ਹਾਂ ,ਇਸ ਲਈ ਥੋੜ੍ਹਾ ਬਹੁਤਾ ਜਾਣਦਾ ਹਾਂ।" ਉਨ੍ਹਾਂ ਅੱਗੇ ਕਿਹਾ, "ਜੇਕਰ ਪੰਜਾਬ ਨੂੰ ਰੰਗੀਨ ਪੰਜਾਬ ਬਣਾਉਣਾ ਹੈ ਤਾਂ ਇੰਡਸਟਰੀ ਦਾ ਰੰਗ ਜ਼ਰੂਰੀ ਹੈ। ਤੁਹਾਡੇ ਕਾਰਨ ਬਹੁਤ ਸਾਰੇ ਘਰਾਂ ਦੇ ਚੁੱਲ੍ਹੇ ਚੱਲਦੇ ਹਨ। ਤੁਸੀਂ ਵੀ ਅੰਨਦਾਤਾ ਹੋ। ਅੱਜ ਅਸੀਂ ਤੁਹਾਨੂੰ ਤੋਹਫ਼ਾ ਦੇ ਰਹੇ ਹਾਂ, ਕੱਲ੍ਹ ਅਸੀਂ ਔਰਤਾਂ ਨੂੰ ਇੱਕ ਵੱਡਾ ਤੋਹਫ਼ਾ ਦੇਵਾਂਗੇ।
ਇਸ ਤੋਂ ਪਹਿਲਾਂ ਰਾਜ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਅਜਿਹੀ ਨੀਤੀ ਦੇਸ਼ ਵਿੱਚ ਕਿਤੇ ਨਹੀਂ ਹੈ। ਇਹ ਨੀਤੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੂੰ ਉਦਯੋਗ ਨਾਲ ਬਹੁਤ ਪਿਆਰ ਹੈ। ਇਸਨੂੰ ਕੈਬਨਿਟ ਵਿੱਚ 10 ਮਿੰਟਾਂ ਵਿੱਚ ਪਾਸ ਕਰ ਦਿੱਤਾ ਸੀ ।
ਉਨ੍ਹਾਂ ਕਿਹਾ ਕਿ ਇਸ ਦੇ ਲਈ 24 ਕਮੇਟੀਆਂ ਬਣੀਆਂ ਸਨ ,ਜਿਨ੍ਹਾਂ ਨੇ ਇਸ ਲਈ ਆਪਣੀ ਰਾਏ ਦਿੱਤੀ ਸੀ। ਨੀਤੀ ਬਣਾਉਣ ਵਿੱਚ ਵਿਭਾਗ ਦੇ ਅਧਿਕਾਰੀਆਂ, ਪੰਜਾਬ ਵਿਕਾਸ ਕਮਿਸ਼ਨ ਅਤੇ ਏਆਈ ਦੀ ਵਰਤੋਂ ਕੀਤੀ ਗਈ ਸੀ। ਪ੍ਰਾਪਤ ਫੀਡਬੈਕ ਵਿੱਚੋਂ 77 ਪ੍ਰਤੀਸ਼ਤ ਨੂੰ ਸਵੀਕਾਰ ਕੀਤਾ ਗਿਆ। ਇੱਕ ਪ੍ਰਤੀਸ਼ਤ ਕੇਂਦਰ ਸਰਕਾਰ ਨਾਲ ਸਬੰਧਤ ਸੀ, 22 ਪ੍ਰਤੀਸ਼ਤ ਬਾਕੀ ਰਹਿ ਗਿਆ। ਇਨ੍ਹਾਂ 'ਤੇ ਵੀ ਚਰਚਾ ਕੀਤੀ ਗਈ।
ਟ੍ਰੈਂਡਿੰਗ ਟੌਪਿਕ






















