Punjab CM Wedding Today: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (48) ਦਾ ਅੱਜ ਦੂਜਾ ਵਿਆਹ ਹੋ ਰਿਹਾ ਹੈ। ਉਹ ਹਰਿਆਣਾ ਦੇ ਪਿਹੋਵਾ ਦੀ ਵਸਨੀਕ ਡਾ. ਗੁਰਪ੍ਰੀਤ ਕੌਰ (32) ਦੇ ਨਾਲ ਸ਼ਾਮ ਨੂੰ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਹਾਊਸ ਵਿੱਚ ਫੇਰੇ ਲੈਣਗੇ। ਮਾਨ ਅਤੇ ਗੁਰਪ੍ਰੀਤ (Gurpreet Kaur) ਦੇ ਪਰਿਵਾਰ ਤੋਂ ਇਲਾਵਾ ਅਰਵਿੰਦ ਕੇਜਰੀਵਾਲ (Arvind Kejriwal) ਦਾ ਪਰਿਵਾਰ ਵੀ ਵਿਆਹ 'ਚ ਸ਼ਾਮਿਲ ਹੋਵੇਗਾ। ਭਗਵੰਤ ਮਾਨ (Bhagwant Mann) ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲ ਉਨ੍ਹਾਂ ਦਾ 2015 ਵਿੱਚ ਤਲਾਕ ਹੋ ਗਿਆ ਸੀ। ਮਾਨ ਦੇ ਪਹਿਲੇ ਵਿਆਹ ਤੋਂ ਦੋ ਬੱਚੇ ਹਨ, ਦਿਲਸ਼ਾਨ (17) ਅਤੇ ਸੀਰਤ (21)। ਜੋ ਮਾਂ ਨਾਲ ਅਮਰੀਕਾ ਵਿੱਚ ਰਹਿੰਦੇ ਹਨ।
ਡਾ. ਗੁਰਪ੍ਰੀਤ ਕੌਰ (Gurpreet Kaur) ਮੂਲ ਰੂਪ ਤੋਂ ਹਰਿਆਣਾ ਦੇ ਪਿਹੋਵਾ ਦੇ ਵਾਰਡ 5 ਸਥਿਤ ਤਿਲਕ ਕਾਲੋਨੀ ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ ਅੰਬਾਲਾ ਦੇ ਮੁਲਾਣਾ ਮੈਡੀਕਲ ਕਾਲਜ ਤੋਂ ਐਮ.ਬੀ.ਬੀ.ਐਸ. ਦੀ ਪੜ੍ਹਾਈ ਕੀਤੀ ਹੈ। ਉਹ ਹੁਣ ਰਾਜਪੁਰਾ ਵਿੱਚ ਰਹਿੰਦੀ ਹੈ। ਪਰਿਵਾਰ ਮੁਤਾਬਕ ਭਗਵੰਤ (Bhagwant Mann) ਦੀ ਭੈਣ ਦੀ ਗੁਰਪ੍ਰੀਤ ਨਾਲ ਚੰਗੀ ਦੋਸਤੀ ਹੈ। ਇਸ ਕਾਰਨ ਮਾਨ ਦਾ ਪਰਿਵਾਰ ਗੁਰਪ੍ਰੀਤ (Gurpreet Kaur) ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਭਗਵੰਤ (Bhagwant Mann) ਤੇ ਗੁਰਪ੍ਰੀਤ ਪਹਿਲੀ ਵਾਰ 2019 ਵਿੱਚ ਮਿਲੇ ਸਨ। ਮਾਨ ਉਸ ਸਮੇਂ ਸੰਗਰੂਰ ਤੋਂ ਸੰਸਦ ਮੈਂਬਰ ਸਨ। ਉਹ ਮੁੱਖ ਮੰਤਰੀ ਵਜੋਂ ਮਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਵੀ ਨਜ਼ਰ ਆਈ ਸੀ।
ਸੀਐਮ ਮਾਨ ਦੀ ਪਤਨੀ ਬਣ ਰਹੀ ਡਾ. ਗੁਰਪ੍ਰੀਤ ਕੌਰ (Gurpreet Kaur) ਆਪਣੀਆਂ ਤਿੰਨ ਭੈਣਾਂ ਵਿੱਚੋਂ ਸਭ ਤੋਂ ਛੋਟੀ ਹੈ। ਉਸ ਦੀ ਵੱਡੀ ਭੈਣ ਨੀਰੂ ਅਮਰੀਕਾ ਵਿੱਚ ਵਿਆਹੀ ਹੋਈ ਹੈ ਜਦੋਂਕਿ ਦੂਜੀ ਭੈਣ ਜੱਗੂ ਆਪਣੇ ਪਰਿਵਾਰ ਨਾਲ ਆਸਟ੍ਰੇਲੀਆ ਵਿੱਚ ਰਹਿੰਦੀ ਹੈ। ਗੁਰਪ੍ਰੀਤ ਕੌਰ ਦੇ ਪਿਤਾ ਇੰਦਰਜੀਤ ਸਿੰਘ ਕੋਲ ਕੈਨੇਡਾ ਦੀ ਨਾਗਰਿਕਤਾ ਹੈ, ਜਦਕਿ ਉਸ ਦੀ ਮਾਤਾ ਰਾਜ ਹਰਜਿੰਦਰ ਕੌਰ ਘਰੇਲੂ ਔਰਤ ਹੈ।