CM Bhagwant Mann Press Confrence: ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ਤੋਂ ਮੀਡੀਆ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਤੋਂ ਨਿਪਟਣ ਲਈ ਹੁਣ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾ ਨੂੰ ਨਸ਼ੇਂ 'ਚੋ ਕਢਣਾ ਸਾਡਾ ਟਾਰਗੇਟ ਹੈ।

ਪੂਰੇ ਪੰਜਾਬ ਵਿੱਚ 13 ਹਜ਼ਾਰ ਪਿੰਡ ਹਨ। ਜਿਸ ਦੇ ਪਹਿਲੇ ਪੜਾਅ ਵਿੱਚ 3083 ਪਿੰਡਾਂ ਵਿੱਚ ਹਾਈ ਵੈਲਿਊ ਗ੍ਰਾਊਂਡ ਬਣਾਏ ਜਾਣਗੇ। ਇਨ੍ਹਾਂ ਸਾਰੇ ਮੈਦਾਨਾਂ ਲਈ ਗਰਾਊਂਡ ਮੈਨੇਜਰ ਨਿਯੁਕਤ ਕੀਤੇ ਜਾਣਗੇ ਤਾਂ ਜੋ ਖੇਡ ਮੈਦਾਨਾਂ ਦੀ ਚੰਗੀ ਤਰ੍ਹਾਂ ਦੇਖਭਾਲ ਹੋ ਸਕੇ।

ਸੀਐਮ ਮਾਨ ਨੇ ਕਿਹਾ ਕਿ ਸਾਡੀ ਕੋਸ਼ਿਸ਼ ਨੌਜਵਾਨਾਂ ਨੂੰ ਵਿਅਸਤ ਰੱਖਣ ਦੀ ਹੈ। ਸਾਡੇ ਇੱਥੇ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ। ਅੱਜ ਕ੍ਰਿਕਟ ਦੇ ਕਪਤਾਨ ਸ਼ੁਭਮਨ ਗਿੱਲ, ਹਾਕੀ ਦੇ ਕਪਤਾਨ ਹਰਮਨ ਅਤੇ ਫੁੱਟਬਾਲ ਦੇ ਕਪਤਾਨ ਵੀ ਪੰਜਾਬੀ ਹਨ। ਸ਼ੁਭਮਨ ਗਿਲ, ਹਰਭਜਨ ਸਿੰਘ , ਅਰਸ਼ਦੀਪ ਵਰਗੇ ਖਿਡਾਰੀ ਸਾਡੇ ਪੰਜਾਬ ਨੇ ਪੈਦਾ ਕੀਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਖਿਡਾਰੀਆ ਨੂੰ ਸਹੁਲਤਾਂ ਵੀ ਨਹੀਂ ਮਿਲੀਆਂ ਪਰ ਫਿਰ ਸਾਡੇ ਪੰਜਾਬ ਤੋ ਨੈਸ਼ਨਲ ਟੀਮਾਂ ਵਿੱਚ ਖਿਡਾਰੀ ਹਨ। 

ਮਜੀਠੀਆ ਨੂੰ ਲੈਕੇ ਪੁੱਛਿਆ ਸਵਾਲ ਤਾਂ ਕਹਿ ਦਿੱਤੀ ਵੱਡੀ ਗੱਲ

ਜਦੋਂ ਮੀਡੀਆ ਨੇ ਬਿਕਰਮ ਸਿੰਘ ਮਜੀਠੀਆ ਨਾਲ ਸਬੰਧਤ ਸਵਾਲ ਪੁੱਛਿਆ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਕਬੱਡੀ ਜਾਂ ਖੇਡਾਂ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਤੋਂ ਬਚਾਉਣ ਲਈ ਤਾਂ ਖੇਡਾਂ ਸ਼ੁਰੂ ਕਰ ਰਹੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਮੀਡੀਆ ਨੂੰ ਸਲਾਹ ਦਿੱਤੀ ਕਿ ਉਹ ਆਗੂਆਂ ਨਾਲ ਸਬੰਧਤ ਸਵਾਲਾਂ ਦੀ ਬਜਾਏ ਪੰਜਾਬ ਦੀ ਤਰੱਕੀ ਨਾਲ ਸਬੰਧਤ ਸਵਾਲ ਪੁੱਛਣ। ਉਨ੍ਹਾਂ ਕਿਸੇ ਹੋਰ ਸਵਾਲ ਦਾ ਜਵਾਬ ਨਹੀਂ ਦਿੱਤਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।