Amritsar news: ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਗੁਰੂ ਸਾਹਿਬ ਵੱਲੋਂ ਦਿੱਤੇ ਦਸਵੰਧ ਦੇ ਸਿਧਾਂਤ, ਭਾਵ ਕਿ ਗੁਰੂ ਦੀ ਗੋਲਕ ਨੂੰ ਲੈਕੇ ਬਿਆਨ ਦਿੱਤਾ ਹੈ।

Continues below advertisement

ਉਨ੍ਹਾਂ ਵਿਰੁੱਧ ਪੰਥਕ ਮਰਿਆਦਾ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ। ਇਹ ਉਨ੍ਹਾਂ ਦੇ ਸੱਤਾ ਦੇ ਹੰਕਾਰ ਨੂੰ ਦਰਸਾਉਂਦਾ ਹੈ। ਉਹ ਇੱਕ ਪਤਿਤ ਸਿੱਖ ਹਨ, ਇਸ ਲਈ ਉਨ੍ਹਾਂ ਨੂੰ 15 ਜਨਵਰੀ ਨੂੰ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੇਸ਼ ਹੋਣਾ ਪਵੇਗਾ, ਨਾ ਕਿ ਅਕਾਲ ਤਖ਼ਤ ਸਾਹਿਬ ਫਾਸੀਲ ਵਿਖੇ।

Continues below advertisement

ਇਸ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, "ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਇਆ ਹੁਕਮ ਸਿਰ ਮੱਥੇ। ਦਾਸ ਮੁੱਖ ਮੰਤਰੀ ਨਹੀਂ, ਸਗੋਂ ਇੱਕ ਨਿਮਾਣੇ ਸਿੱਖ ਵਾਂਗ ਨੰਗੇ ਪੈਰੀਂ ਹਾਜ਼ਰ ਹੋਣਗੇ। 15 ਜਨਵਰੀ ਨੂੰ, ਰਾਸ਼ਟਰਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਇੱਕ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ। ਮੈਂ ਉਸ ਦਿਨ ਲਈ ਮੁਆਫ਼ੀ ਮੰਗਦਾ ਹਾਂ। ਮੇਰੇ ਲਈ ਸਭ ਤੋਂ ਉੱਚੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪਵਿੱਤਰ ਤਖ਼ਤ ਸਾਹਿਬ ਤੋਂ ਹੁਕਮ ਆਇਆ ਹੈ। ਇਹ ਹੁਕਮ ਸਿਰ ਮੱਥੇ ਹੈ ਅਤੇ ਰਹੇਗਾ।"

ਦੱਸ ਦਈਏ ਕਿ ਗਾਇਕ ਜਸਬੀਰ ਜੱਸੀ ਦੇ ਸ਼ਬਦ ਗਾਇਨ ਨੂੰ ਲੈਕੇ ਵਿਵਾਦ ਹੋਇਆ ਸੀ। ਕਿਉਂਕਿ ਜੱਸੀ ਦੇ ਇੱਕ ਪਤੀਤ ਸਿੱਖ ਹੋਣ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਸੀ ਕਿ ਸਿਰਫ਼ ਇੱਕ ਪੂਰਨ ਸਿੱਖ ਹੀ ਗੁਰਬਾਣੀ ਦਾ ਪਾਠ ਅਤੇ ਗਾਇਨ ਕਰ ਸਕਦਾ ਹੈ। ਇਸ ਨੂੰ ਲੈਕੇ ਕਈ ਬਿਆਨ ਸਾਹਮਣੇ ਆਏ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਜਿੰਨੇ ਵੀ ਕਲਾਕਾਰ ਹਨ, ਉਹ ਕੋਈ ਵੀ ਪ੍ਰੋਗਰਾਮ ਕਰਦੇ ਹਨ, ਉਹ ਪਹਿਲਾਂ ਧਾਰਮਿਕ ਗੀਤ ਗਾਉਂਦੇ ਸਨ।

ਮੁੱਖ ਮੰਤਰੀ ਨੇ ਅੱਗੇ ਕਿਹਾ, "ਜਸਬੀਰ ਜੱਸੀ ਨੇ ਦੋ ਗੀਤ ਗਾਏ ਹਨ, ਸ਼ਬਦ ਨਹੀਂ। ਉਹ ਸ਼ਬਦ ਗਾਇਨ ਨਹੀਂ ਸੀ। ਮੈਨੂੰ ਨਹੀਂ ਪਤਾ ਕਿ ਅਜਿਹੇ ਫ਼ਰਮਾਨ ਕਿਵੇਂ ਜਾਰੀ ਕੀਤੇ ਜਾ ਰਹੇ ਹਨ। ਇਸ ਨਾਲ ਪ੍ਰਚਾਰ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ।" ਨਿਹੰਗ ਸਿੰਘ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ, ਮੁੱਖ ਮੰਤਰੀ ਨੇ ਕਿਹਾ, "ਜੇ ਸਹਿਜਧਾਰੀ ਧਾਰਮਿਕ ਗੀਤ ਨਹੀਂ ਗਾ ਸਕਦੇ, ਤਾਂ ਉਨ੍ਹਾਂ ਤੋਂ ਗੋਲਕ ਵਿੱਚ ਪੈਸੇ ਕਿਉਂ ਪਵਾਉਂਦੇ ਹਨ? ਇਹ ਵੀ ਪਾਬੰਦੀ ਲਾ ਦਿਓ ਪਤਿਤ ਮੱਥਾ ਨਹੀਂ ਟੇਕ ਸਕਦੇ। ਪਤਾ ਨਹੀਂ ਕਿਥੋਂ ਇਹ ਚੀਜ਼ਾਂ ਲੈਕੇ ਆਏ।