ਸ਼ੰਕਰ ਦਾਸ ਦੀ ਰਿਪੋਰਟ


Punjab News: ਪੰਜਾਬ 'ਚ ਬਿਜਲੀ ਦਰਾਂ ਵਿੱਚ ਕੀਤੇ ਵਾਧੇ ਤੋਂ ਬਾਅਦ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਕਿ ਵਾਧੇ ਦਾ ਆਮ ਲੋਕਾਂ ਉਤੇ ਕੋਈ ਬੋਝ ਨਹੀਂ ਪਵੇਗਾ। ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਬਿਜਲੀ ਦੀਆਂ ਦਰਾਂ 'ਚ ਵਾਧੇ ਦਾ ਖ਼ਰਚਾ ਸਰਕਾਰ ਦੇਵੇਗੀ, ਇਸ ਦਾ ਆਮ ਲੋਕਾਂ 'ਤੇ ਕੋਈ ਬੋਝ ਨਹੀਂ ਪਵੇਗਾ…600 ਯੂਨਿਟ ਵਾਲੀ ਯੋਜਨਾ ਦੇ ਇੱਕ ਵੀ ਮੀਟਰ ਤੇ ਅਸਰ ਨਹੀ ਪਵੇਗਾ।

ਦਰਅਸਲ 'ਚ ਜਲੰਧਰ ਜ਼ਿਮਨੀ ਚੋਣ ਮਗਰੋਂ ਪੰਜਾਬੀਆਂ ਨੂੰ ਬਿਜਲੀ ਦਾ ਝਟਕਾ ਲੱਗਾ ਹੈ। ਪੰਜਾਬ ਵਿੱਚ ਬਿਜਲੀ ਦਰਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਬਿਜਲੀ ਦਰਾਂ ਵਿੱਚ ਕੀਤਾ ਗਿਆ ਵਾਧਾ ਕੱਲ੍ਹ ਤੋਂ ਲਾਗੂ ਹੋ ਜਾਵੇਗਾ, ਜੋ 31 ਮਾਰਚ 2024 ਤੱਕ ਲਾਗੂ ਰਹੇਗਾ। ਹਾਸਲ ਜਾਣਕਾਰੀ ਮੁਤਾਬਕ 56 ਪੈਸੇ ਪ੍ਰਤੀ ਯੂਨਿਟ ਬਿਜਲੀ ਦੇ ਰੇਟ ਵਧਾ ਦਿੱਤੇ ਗਏ ਹਨ। ਉਂਝ ਪੰਜਾਬ ਵਿੱਚ 600 ਯੂਨਿਟ ਤੱਕ ਬਿਜਲੀ ਮੁਫਤ ਹੈ, ਪਰ ਜੇਕਰ ਇਸ ਤੋਂ ਵੱਧ ਬਿਜਲੀ ਯੂਨਿਟਾਂ ਵਰਤੀਆਂ ਜਾਂਦੀਆਂ ਹਨ ਤਾਂ ਝਟਕਾ ਲੱਗੇਗਾ।

 





ਇਹ ਵੀ ਪੜ੍ਹੋ : Income Tax Return: ਸਰਕਾਰ ਨੇ ਕੀਤਾ ਐਲਾਨ, ਜੇ ਟੈਕਸ ਭਰਨਾ ਹੈ ਤਾਂ ਇਹ Document ਹੋਣਾ ਜ਼ਰੂਰੀ, ਨਹੀਂ ਤਾਂ ਨਹੀਂ ਭਰ ਸਕੋਗੇ ITR

ਦੱਸ ਦੇਈਏ ਕਿ ਦੋ ਕਿਲੋਵਾਟ ਤੱਕ ਦੇ ਕੁਨੈਕਸ਼ਨਾਂ 'ਤੇ ਨਵੀਆਂ ਦਰਾਂ ਮੁਤਾਬਕ 0 ਤੋਂ 100 ਯੂਨਿਟ ਬਿਜਲੀ ਦੀ ਖਪਤ ਲਈ ਦਰ 4.19 ਰੁਪਏ ਹੋਵੇਗੀ, ਜਦੋਂਕਿ ਪਹਿਲਾਂ ਇਹ 3.49 ਰੁਪਏ ਸੀ। ਇਸ ਦਰ ਵਿੱਚ 70 ਪੈਸੇ ਦਾ ਇਜ਼ਾਫਾ ਕੀਤਾ ਗਿਆ ਹੈ। ਖਪਤਕਾਰਾਂ ਨੂੰ ਹੁਣ 101 ਤੋਂ 300 ਯੂਨਿਟ ਤੱਕ ਬਿਜਲੀ ਦੀ ਖਪਤ ਲਈ 6.64 ਪੈਸੇ ਦੇਣੇ ਪੈਣਗੇ, ਜਦੋਂਕਿ ਪਹਿਲਾਂ ਇਹ 5.84 ਪੈਸੇ ਸੀ। ਇਸ ਦਰ ਵਿੱਚ 80 ਪੈਸੇ ਪ੍ਰਤੀ ਯੂਨਿਟ ਇਜ਼ਾਫਾ ਕੀਤਾ ਗਿਆ ਹੈ।

ਇਸੇ ਤਰ੍ਹਾਂ 300 ਤੋਂ ਵੱਧ ਯੂਨਿਟਾਂ ਦੀਆਂ ਦਰਾਂ ਵਿੱਚ 45 ਪੈਸੇ ਦਾ ਇਜ਼ਾਫਾ ਕੀਤਾ ਗਿਆ ਹੈ। ਪਹਿਲਾਂ ਇਹ 7.30 ਪੈਸੇ ਸੀ। 2 ਤੋਂ 7 ਕਿਲੋਵਾਟ ਤੱਕ ਦੇ ਕੁਨੈਕਸ਼ਨਾਂ ਲਈ 0 ਤੋਂ 100 ਯੂਨਿਟ ਲਈ 4.44 ਰੁਪਏ, 101 ਤੋਂ 300 ਯੂਨਿਟ ਲਈ 6.64 ਰੁਪਏ ਤੇ 300 ਯੂਨਿਟ ਤੋਂ ਵੱਧ ਦੀ ਖਪਤ ਲਈ 7.75 ਰੁਪਏ ਚਾਰਜ ਕੀਤੇ ਜਾਣਗੇ, ਜਦੋਂਕਿ ਪਹਿਲਾਂ ਇਹ ਕ੍ਰਮਵਾਰ 3.74 ਰੁਪਏ, 5.84 ਰੁਪਏ ਅਤੇ 7.30 ਰੁਪਏ ਸੀ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।