Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ਮਹੀਨੇ ਵਿੱਚ ਦੋ ਨੌਜਵਾਨ ਸਭਾ ਕਰਵਾਏਗੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਰਕ ਕਲਚਰ ਹੈ। ਸਰਕਾਰ ਸਹਾਇਤਾ ਕਰਦੀ ਹੈ। ਅਸੀਂ ਵੀ ਆਪਣੇ ਨੌਜਵਾਨਾਂ ਦੀ ਸਹਾਇਤਾ ਕਰਾਂਗੇ।


ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਸਵੇਰੇ ਸੋਸ਼ਲ ਮੀਡੀਆ 'ਤੇ ਨੌਜਵਾਨਾਂ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਆਪਣਾ ਰੋਲ ਮਾਡਲ ਖੁਦ ਬਣਨਾ ਚਾਹੀਦਾ ਹੈ ਨਾ ਕਿ ਹਰ ਦੋ ਮਹੀਨਿਆਂ ਬਾਅਦ ਕਿਸੇ ਹੋਰ ਨੂੰ ਰੋਲ ਮਾਡਲ ਬਣ ਲਵੋ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਬਹੁਤ ਕਾਬਲ ਹਨ। ਸਾਡੇ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਸਖ਼ਤ ਮਿਹਨਤ ਕਰਦੇ ਹਨ। ਇਸ ਕਾਰਨ ਅੱਜ ਉਹ ਬਾਹਰਲੇ ਮੁਲਕਾਂ ਵਿੱਚ ਵੱਸਦੇ ਮੂਲ ਵਾਸੀਆਂ ਤੋਂ ਵੀ ਅੱਗੇ ਪਹੁੰਚ ਗਏ ਹਨ।


ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨ ਵਿਦੇਸ਼ਾਂ ਵਿੱਚ ਕੰਮ ਕਰਦੇ ਹਨ। ਉੱਥੇ ਵਰਕ ਕਲਚਰ ਹੈ। ਇੱਥੇ ਸਾਡੇ ਨੌਜਵਾਨ ਵਿਹਲੇ ਰਹਿੰਦੇ ਹਨ। ਉਹ ਸਮਝਦੇ ਹਨ ਕਕਿ ਅਸੀਂ ਐਸ਼ ਕਰ ਰਹੇ ਹਾਂ। ਮੈਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਪੜ੍ਹਾਈ ਕਰਨ। ਹਾਈ ਪ੍ਰੋਫਾਈਲ ਨੌਕਰੀਆਂ ਲਈ ਅਪਲਾਈ ਕਕਰਨ। ਯੁੱਗ ਤਕਨੀਕੀ ਸਿੱਖਿਆ ਦਾ ਹੈ। ਸਾਨੂੰ ਉੱਚ ਅਹੁਦਿਆਂ 'ਤੇ ਬੈਠ ਕੇ ਫੈਸਲੇ ਲੈਣ ਦੀ ਲੋੜ ਹੈ।


ਉਨ੍ਹਾਂ ਕਿਹਾ ਕਿ ਪੰਜਾਬ ਟੈਕਨੀਕਲ ਯੂਨਵਰਸਿਟੀ ਵਿੱਚ ਦਾਖਲੇ ਘੱਟ ਗਏ ਹਨ। ਸਰਕਾਰ ਪੈਸੇ ਦੇਵੇਗੀ, ਨੌਜਵਾਨ ਸਟਾਰਟਅੱਪ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਲੈਣ ਵਾਲੇ ਨਹੀਂ, ਨੌਕਰੀਆਂ ਦੇਣ ਵਾਲੇ ਬਣਾਉਣ ਵਿੱਚ ਯਕੀਨ ਰੱਖਦੇ ਹਾਂ।



ਸੀਐਮ ਮਾਨ ਨੇ ਕਿਹਾ ਕਿ ਨੌਜਵਾਨ ਆਪਣੇ ਰੋਲ ਮਾਡਲ ਖੁਦ ਬਣਨ। ਹਰ ਦੋ ਮਹੀਨੇ ਬਾਅਦ ਰੋਲ ਮਾਡਲ ਨਾ ਬਦਲੋ। ਹਰ ਮਹੀਨੇ ਵਿੱਚ ਦੋ ਨੌਜਵਾਨ ਸਭਾ ਕੀਤੀਆਂ ਜਾਣਗੀਆਂ। ਸਰਕਾਰ ਵੱਲੋਂ ਨੌਜਵਾਨਾਂ ਨੂੰ  ਸਹੂਲਤਾਂ ਮਿਲਣਗੀਆਂ।


ਇਹ ਵੀ ਪੜ੍ਹੋ: 10 Strange Taxes: ਕੁਆਰਿਆਂ, ਵੇਸ਼ਵਾਵਾਂ, ਖਿੜਕੀਆਂ, ਗਾਵਾਂ ਦੇ ਡਕਾਰ ਤੇ ਛਾਤੀ ਢੱਕਣ 'ਤੇ ਵੀ ਟੈਕਸ!


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Beer Bottles Colour: ਕੀ ਤੁਸੀਂ ਜਾਣਦੇ ਹੋ ਬੀਅਰ ਦੀਆਂ ਬੋਤਲਾਂ ਦੇ ਰੰਗ ਦਾ ਰਾਜ? ਆਖਰ ਹਰੀਆਂ ਤੇ ਭੂਰੀਆਂ ਹੀ ਕਿਉਂ ਹੁੰਦੀਆਂ?