Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ (Gurpreet kaur mann) ਨੇ ਆਪਣੀ ਧੀ ਨਿਆਮਤ ਕੌਰ ਮਾਨ ਦਾ ਪਹਿਲਾ ਜਨਮਦਿਨ ਮਨਾਇਆ। ਇਸ ਮੌਕੇ ਡਾ. ਗੁਰਪ੍ਰੀਤ ਕੌਰ ਨੇ ਆਪਣੀ ਧੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਅਤੇ ਇੱਕ ਭਾਵੁਕ ਸੰਦੇਸ਼ ਲਿਖਿਆ।

ਡਾ. ਗੁਰਪ੍ਰੀਤ ਕੌਰ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਜਦੋਂ ਤੇਰੇ ਆਉਣ ਦੀ ਖ਼ਬਰ ਨਾਲ, ਸੀ ਆਪਣੇ ਖ਼ਿਆਲ ਸੰਭਾਲੇ ਮੈਂ ਰੱਬ ਧੀ ਵੀ ਉੱਥੇ ਈ ਦਿੰਦਾ, ਜੋ ਡਾਢੇ ਕਰਮਾਂ ਵਾਲੇ ਨੇ..ਧੀ ਇੱਕ ਰਿਸ਼ਤਾ ਨਹੀਂ ਇੱਕ ਅਹਿਸਾਸ ਹੈ.. ਧੀ ਰਾਣੀ ਨਿਆਮਤ ਦਾ ਪਹਿਲਾ ਜਨਮਦਿਨ...ਜਨਮ ਦਿਨ ਨਿਆਮਤ ਕੌਰ ਮਾਨ

ਡਾ. ਗੁਰਪ੍ਰੀਤ ਕੌਰ ਨੇ ਇਹ ਸੁਨੇਹਾ ਕਵਿਤਾ ਦੇ ਰੂਪ ਵਿੱਚ ਲਿਖਿਆ। ਉਸਨੇ ਆਪਣੀ ਜ਼ਿੰਦਗੀ ਵਿੱਚ ਆਪਣੀ ਧੀ ਦੇ ਆਉਣ 'ਤੇ ਖੁਸ਼ੀ ਅਤੇ ਇੱਕ ਮਾਤਾ-ਪਿਤਾ ਦੇ ਤੌਰ 'ਤੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ।

 

ਨਿਆਮਤ ਕੌਰ ਮਾਨ ਦਾ ਜਨਮ ਪਿਛਲੇ ਸਾਲ ਹੋਇਆ ਸੀ, ਤੇ ਉਸਦੇ ਪਹਿਲੇ ਜਨਮਦਿਨ ਦੇ ਮੌਕੇ 'ਤੇ ਪਰਿਵਾਰ ਨੇ ਖੁਸ਼ੀ ਸਾਂਝੀ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਮਾਨ ਨੇ ਆਪਣੀ ਧੀ ਨਾਲ ਬਿਤਾਏ ਇਸ ਖ਼ਾਸ ਪਲ ਦੀਆਂ ਤਸਵੀਰਾਂ ਤੇ ਸੁਨੇਹੇ ਸਾਂਝੇ ਕਰਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :