ਕੈਪਟਨ ਨੇ ਕਿਹਾ ਕਿ ਪਾਕਿਸਤਾਨ ਨਿੱਤ ਭਾਰਤੀ ਫ਼ੌਜੀਆਂ ਤੇ ਨਾਗਰਿਕਾਂ ਨੂੰ ਮਾਰ ਰਿਹਾ ਹੈ, ਅਜਿਹੇ ਵਿੱਚ ਉਹ ਪਾਕਿਸਤਾਨ ਨਹੀਂ ਜਾਣਗੇ। ਆਪਣੇ ਮੰਤਰੀ ਤੋਂ ਇਲਾਵਾ ਕੇਂਦਰੀ ਮੰਤਰੀਆਂ ਵੱਲੋਂ ਪਾਕਿਸਤਾਨ ਜਾਣ ਬਾਰੇ ਵੀ ਕੈਪਟਨ ਨੇ ਕਿਹਾ ਕਿ ਇਹ ਕੇਂਦਰ 'ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਨੂੰ ਕੀ ਜਾਇਜ਼ ਲਗਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਪਾਕਿਸਤਾਨ ਦੀ ਨੀਤੀ ਤੇ ਤੇ ਅਤਿਵਾਦ ਸੰਗਠਨਾਂ ਦੇ ਸਮਰਥਣ ਕਾਰਨ ਭਾਰਤ ਵਿੱਚ ਜੋ ਕੁਝ ਵੀ ਹੋ ਰਿਹਾ ਹੈ, ਉਸ 'ਤੇ ਅੱਖਾਂ ਬੰਦ ਕਰਕੇ ਨਹੀਂ ਬੈਠ ਸਕਦਾ।
ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਜਾਣਦੀ ਹੈ ਕਿ ਪਾਕਿਸਤਾਨ ਭਾਰਤ ਵਿੱਚ ਅਤਿਵਾਦੀ ਗਤੀਵਿਧੀਆਂ ਦਾ ਸਮਰਥਨ ਕਰਦਾ ਹੈ। ਮੁੰਬਈ (2008), ਗੁਰਦਾਸਪੁਰ (2015), ਪਠਾਨਕੋਟ (2016) ਅਤੇ ਜੰਮੂ ਕਸ਼ਮੀਰ ਵਿੱਚ ਹਿੰਸਾ ਇਸ ਦੇ ਪ੍ਰਤੱਖ ਉਦਾਹਰਣ ਹਨ। ਉਨ੍ਹਾਂ ਕਿਹਾ ਕਿ ਉਹ ਉਸ ਸਮੇਂ ਪਾਕਿਸਤਾਨ ਦਾ ਦੌਰਾਨ ਕਰਨਗੇ ਜਦ ਉਹ ਭਾਰਤ ਵਿੱਚ ਹਿੰਸਾ ਕਰਨਾ ਬੰਦ ਕਰ ਦੇਵੇਗਾ।