ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਦਿੱਲੀ ਦੇ ਮੁੱਖ ਅਰਵਿੰਦ ਕੇਜਰੀਵਾਲ ਖਿਲਾਫ ਮਾਣਹਾਨੀ ਦੀ ਮੁੱਕਦਮਾ ਕਰਨਗੇ। ਉਨ੍ਹਾਂ ਨੇ ਇਸ ਲਈ ਕਾਂਗਰਸ ਹਾਈਕਮਾਨ ਤੋਂ ਆਗਿਆ ਮੰਗੀ ਹੈ। ਉਨ੍ਹਾਂ ਕਿਹਾ ਹੈ ਕਿ ਕੇਜਰੀਵਾਲ ਉਨ੍ਹਾਂ ਉਪਰ ਰੇਤ ਮਾਫੀਆ ਦਾ ਇਲਜ਼ਾਮ ਲਾ ਕੇ ਉਨ੍ਹਾਂ ਦਾ ਨਾਂ ਖਰਾਬ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਹਮੇਸ਼ਾ ਦੂਜਿਆਂ 'ਤੇ ਦੋਸ਼ ਲਾਉਂਦੇ ਹਨ ਤੇ ਫਿਰ ਮੁਆਫੀ ਮੰਗਦੇ ਹਨ। ਸੀਐਮ ਚੰਨੀ ਨੇ ਕਿਹਾ ਕਿ ਈਡੀ ਦੀ ਰੇਡ 'ਚ ਮੇਰਾ ਨਾਂ ਬਦਨਾਮ ਹੋ ਰਿਹਾ ਹੈ। ਇਸ 'ਚ ਮੇਰਾ ਕੋਈ ਹੱਥ ਨਹੀਂ। ਮੇਰੇ ਰਿਸ਼ਤੇਦਾਰ ਤੋਂ ਪੈਸੇ ਬਰਾਮਦ ਹੋਏ ਹਨ ਤਾਂ ਇਸ 'ਚ ਮੇਰਾ ਕੀ ਕਸੂਰ ਹੈ। ਮੈਂ ਆਪਣੇ ਰਿਸ਼ਤੇਦਾਰ 'ਤੇ ਨਜ਼ਰ ਨਹੀਂ ਰੱਖੀ, ਮੇਰਾ ਸਿਰਫ ਇਹੀ ਕਸੂਰ ਹੈ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਕਾਂਗਰਸ ਪਾਰਟੀ ਤੋਂ ਇਜਾਜ਼ਤ ਮੰਗੀ ਹੈ। ਕੇਜਰੀਵਾਲ 'ਤੇ ਮਾਣਹਾਨੀ ਦਾ ਕੇਸ ਦਰਜ ਕੀਤਾ ਜਾਏਗਾ। ਜੇਕਰ ਪਾਰਟੀ ਮੈਨੂੰ ਇਜਾਜ਼ਤ ਦਿੰਦੀ ਹੈ ਤਾਂ ਮੈਂ ਉਨ੍ਹਾਂ 'ਤੇ ਮਾਣਹਾਨੀ ਦਾ ਕੇਸ ਦਾਇਰ ਕਰਾਂਗਾ। ਉਨ੍ਹਾਂ ਕਿਹਾ ਕਿ ਮੈਂ ਸਿਰਫ 3 ਮਹੀਨੇ ਲਈ ਮੁੱਖ ਮੰਤਰੀ ਬਣਿਆ ਪਰ ਮੇਰੇ 'ਤੇ ਬਹੁਤ ਸਾਰੀਆਂ ਮੁਸੀਬਤਾਂ ਆ ਪਈਆਂ। ਹੁਣ ਕੀ ਤੁਸੀਂ ਮੈਨੂੰ ਮਰਵਾਉਣਾ ਚਾਹੁੰਦੇ ਹੋ।
ਦਰਅਸਲ 'ਆਪ' ਲੀਡਰ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਚਮਕੌਰ ਸਾਹਿਬ ਸੀਟ ਤੋਂ ਹਾਰ ਜਾਣਗੇ। ਉਨ੍ਹਾਂ ਕਿਹਾ ਕਿ ਲੋਕ ਚੰਨੀ ਦੇ ਰਿਸ਼ਤੇਦਾਰ ਘਰੋਂ ਕਰੋੜਾਂ ਰੁਪਏ ਫੜੇ ਜਾਣ ਤੋਂ ਹੱਕੇ-ਬੱਕੇ ਹਨ।
ਉਨ੍ਹਾਂ ਟਵੀਟ ’ਤੇ ਕਿਹਾ,‘ਸਾਡਾ ਸਰਵੇਖਣ ਦਿਖਾ ਰਿਹਾ ਹੈ ਕਿ ਚੰਨੀ ਜੀ ਚਮਕੌਰ ਸਾਹਿਬ ਤੋਂ ਹਾਰ ਰਹੇ ਹਨ। ਲੋਕ ਟੀਵੀ 'ਤੇ ਈਡੀ ਅਫਸਰਾਂ ਨੂੰ ਨੋਟਾਂ ਦੇ ਬੰਡਲ ਗਿਣਦੇ ਦੇਖ ਕੇ ਹੈਰਾਨ ਹਨ।’ ਚੰਨੀ ਵਿਧਾਨ ਸਭਾ ਚੋਣਾਂ ਚਮਕੌਰ ਸਾਹਿਬ ਤੋਂ ਲੜ ਰਹੇ ਹਨ। ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਚੰਨੀ ਆਮ ਆਦਮੀ ਨਹੀਂ ਬਲਕਿ ਬੇਈਮਾਨ ਆਦਮੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904