Punjab Elections 2022: ਪੰਜਾਬ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਕਾਂਗਰਸ ਨੇ ਹਾਲੇ ਤੱਕ ਆਪਣੇ ਚਿਹਰੇ ਦਾ ਐਲਾਨ ਨਹੀਂ ਕੀਤਾ। ਹਾਲਾਂਕਿ ਸੂਤਰਾਂ ਮੁਤਾਬਕ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 6 ਫਰਵਰੀ ਯਾਨੀ ਐਤਵਾਰ ਨੂੰ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਗੇ। ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਇੱਕ ਵੀਡੀਓ ਟਵੀਟ ਕੀਤਾ ਹੈ, ਜੋ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।



ਲੋਕ ਮੁੱਖ ਮੰਤਰੀ ਲਈ ਨਹੀਂ, ਮੁੱਖ ਮੰਤਰੀ ਲੋਕਾਂ ਲਈ ਹਨ-ਚੰਨੀ
ਸੀਐਮ ਚਰਨਜੀਤ ਸਿੰਘ ਚੰਨੀ ਨੇ ਇੱਕ ਵੀਡੀਓ ਟਵੀਟ ਕੀਤਾ ਅਤੇ ਲਿਖਿਆ ਕਿ, "ਲੋਕ ਸੀਐਮ ਲਈ ਨਹੀਂ, ਸੀਐਮ ਲੋਕਾਂ ਲਈ ਹੈ।" ਲੋਕ ਮੁੱਖ ਮੰਤਰੀ ਲਈ ਨਹੀਂ ਹਨ। ਸਗੋਂ ਮੁੱਖ ਮੰਤਰੀ ਲੋਕਾਂ ਲਈ ਹੈ। ਮੈਂ ਇੱਕ ਰੁਝਾਨ ਸੈੱਟ ਕਰ ਰਿਹਾ ਹਾਂ।







ਮੈਂ ਮਜ਼ਦੂਰਾਂ ਤੇ ਕਿਸਾਨਾਂ ਵਿੱਚ ਆ ਕੇ ਖੁਸ਼ ਹਾਂ - ਚੰਨੀ
ਸੀਐਮ ਚੰਨੀ ਨੇ ਅੱਗੇ ਕਿਹਾ ਕਿ, “ਸਾਨੂੰ ਤਾਂ ਜੋ ਵੀ ਵੱਡਾ ਹੁੰਦਾ ਹੈ, ਉਸ ਦੇ ਪੈਰ ਛੂਹਣ ਦੀ ਆਦਤ ਪੈ ਗਈ ਹੈ। ਮੇਰੇ ਪਿਤਾ ਨੇ ਇਹ ਸੰਸਕਾਰ ਦਿੱਤੇ ਹਨ। ਸਾਨੂੰ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਮੈਂ ਗਰੀਬਾਂ ਵਿੱਚ, ਮੱਧ ਵਰਗ ਵਿੱਚ, ਦੁਕਾਨਦਾਰਾਂ ਵਿੱਚ, ਮਜ਼ਦੂਰਾਂ ਵਿੱਚ ਤੇ ਕਿਸਾਨਾਂ ਵਿੱਚ ਰਹਿ ਕੇ ਖੁਸ਼ ਹਾਂ। ਮੈਨੂੰ ਉਹਨਾਂ ਲੋਕਾਂ ਦੀ ਲੋੜ ਨਹੀਂ ਜੋ ਮੇਰੇ ਨਾਲ ਬੈਠਣ ਅਤੇ ਕਹਿਣ ਕਿ ਵਾਹ-ਵਾਹ ਚੰਨੀ ਜੀ ਤੁਸੀਂ ਕਮਾਲ ਕਰ ਦਿੱਤਾ, ਮੈਨੂੰ ਉਹਨਾਂ ਲੋਕਾਂ ਦੀ ਲੋੜ ਹੈ ਜੋ ਕਹਿੰਦੇ ਹਨ ਕਿ ਤੁਸੀਂ ਅਜਿਹਾ ਨਹੀਂ ਕੀਤਾ।

ਸਿੱਧੂ ਤੇ ਚੰਨੀ ਵਿਚਾਲੇ ਜ਼ਬਰਦਸਤ ਟੱਕਰ
ਦੱਸ ਦਈਏ ਕਿ ਸੀਐਮ ਉਮੀਦਵਾਰ ਲਈ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਵਿਚਾਲੇ ਸਖ਼ਤ ਟੱਕਰ ਹੈ ਹਾਲਾਂਕਿ ਇਹ ਤੈਅ ਨਹੀਂ ਹੈ ਕਿ ਰਾਹੁਲ ਗਾਂਧੀ ਪੰਜਾਬ ਆ ਕੇ ਇਸ ਦਾ ਐਲਾਨ ਕਰਨਗੇ ਜਾਂ ਦਿੱਲੀ ਤੋਂ ਹੀ ਵਰਚੁਅਲ ਰੈਲੀ ਰਾਹੀਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨਗੇ। 6 ਫਰਵਰੀ ਨੂੰ ਲੁਧਿਆਣਾ 'ਚ ਰੈਲੀ ਰੱਖੀ ਗਈ ਹੈ ਤੇ ਕਿਹਾ ਜਾ ਰਿਹਾ ਹੈ ਕਿ ਵਰਚੁਅਲੀ ਇਸ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ।


ਇਹ ਵੀ ਪੜ੍ਹੋ :Punjab Election 2022: ਮਜੀਠੀਆ ਦੀ ਪਤਨੀ ਗਨੀਵ ਲੜ ਰਹੀ ਪਹਿਲੀ ਵਾਰ ਚੋਣ, ਰਾਜਨੀਤੀ 'ਚ ਆਉਣ ਮਗਰੋਂ ਖੋਲ੍ਹਿਆ ਅਹਿਮ ਰਾਜ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904