ਰੌਬਟ ਦੀ ਰਿਪੋਰਟ



ਚੰਡੀਗੜ੍ਹ: ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਦੀ ਸਟੇਜ 'ਤੇ ਭੰਗੜਾ ਪਾਉਣ ਮਗਰੋਂ ਹੁਣ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਇੱਕ ਹੋਰ ਵੱਖਰਾ ਅੰਦਾਜ਼ ਵੇਖਣ ਨੂੰ ਮਿਲਿਆ। ਹੁਣ ਮੁੱਖ ਮੰਤਰੀ ਗੋਲਕੀਪਰ ਬਣੀ ਹੈ। ਸ਼ਨੀਵਾਰ ਨੂੰ ਉਹ ਮੁਹਾਲੀ ਦੇ ਮੈਦਾਨ 'ਚ ਉਹ ਹਾਕੀ ਦੇ ਗੋਲਕੀਪਰ ਬਣ ਗਏ।



ਇੱਥੇ ਉਨ੍ਹਾਂ ਨੇ ਅਭਿਆਸ ਕੀਤਾ। ਅੱਜ ਯਾਨੀ ਐਤਵਾਰ ਨੂੰ ਉਹ ਜਲੰਧਰ ਦੇ ਕਟੋਚ ਸਟੇਡੀਅਮ ਵਿੱਚ ਮੰਤਰੀ ਪਰਗਟ ਸਿੰਘ ਦੀ ਟੀਮ ਨਾਲ ਮੁਕਾਬਲਾ ਕਰਨਗੇ। ਜਦੋਂ ਸੀਐਮ ਚੰਨੀ ਦੇ ਗੋਲਕੀਪਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਵਿਰੋਧੀ ਵੀ ਤਾਅਨੇ ਮਾਰਨੋਂ ਨਹੀਂ ਹਟੇ। ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ ਚੰਨੀ ਨਵਜੋਤ ਸਿੱਧੂ ਦਾ ਗੋਲਾ ਬਚਾ ਰਹੇ ਹਨ।





ਮੁੱਖ ਮੰਤਰੀ ਚਰਨਜੀਤ ਚੰਨੀ ਅੱਜ ਜਲੰਧਰ ਦੌਰੇ 'ਤੇ ਹਨ।ਜਲੰਧਰ ਦੇ ਕਟੋਚ ਸਟੇਡੀਅਮ ਵਿਖੇ 38ਵੇਂ ਸੁਰਜੀਤ ਹਾਕੀ ਟੂਰਨਾਮੈਂਟ ਦਾ ਫਾਈਨਲ ਮੈਚ ਹੈ। ਇੱਥੇ ਪਰਗਟ ਸਿੰਘ ਅਤੇ ਸੀਐਮ ਵਿਰੋਧੀ ਟੀਮਾਂ ਵਿੱਚ ਹੋਣਗੇ। ਚੰਨੀ ਲਈ ਵਿਸ਼ੇਸ਼ ਤੌਰ 'ਤੇ ਗੋਲਕੀਪਰ ਦੀ ਕਿੱਟ ਵੀ ਮੰਗਵਾਈ ਗਈ ਹੈ।

ਸੀਐਮ ਚੰਨੀ ਇਸ ਤੋਂ ਪਹਿਲਾਂ ਹੈਂਡਬਾਲ ਦੇ ਖਿਡਾਰੀ ਰਹਿ ਚੁੱਕੇ ਹਨ। ਉਨ੍ਹਾਂ ਨੇ ਟਵਿੱਟਰ 'ਤੇ ਹਾਕੀ ਗੋਲਕੀਪਰ ਦੇ ਨਾਲ ਆਪਣੀ ਪੁਰਾਣੀ ਟੀਮ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਪਰਗਟ ਸਿੰਘ ਨੂੰ ਹਾਕੀ ਵਿੱਚ ਦੁਨੀਆ ਦੇ ਸਰਵੋਤਮ ਡਿਫੈਂਡਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਨੇ 1992 ਵਿੱਚ ਬਾਰਸੀਲੋਨਾ ਓਲੰਪਿਕ ਤੇ 1996 ਵਿੱਚ ਅਟਲਾਂਟਾ ਵਿੱਚ ਭਾਗ ਲਿਆ ਹੈ।

ਉਧਰ ਵਿਰੋਧੀ ਵੀ ਤਨਜ ਕੱਸਣ 'ਚ ਕੋਈ ਦੇਰ ਨਹੀਂ ਲਾ ਰਹੇ। ਸੀਐਮ ਚੰਨੀ ਦੀ ਫੋਟੋ ਟਵੀਟ ਕਰਦਿਆਂ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਕਿ "ਲੱਗਦਾ ਹੈ ਕਿ ਚਰਨਜੀਤ ਚੰਨੀ ਨਵਜੋਤ ਸਿੱਧੂ ਦੇ ਗੋਲ ਨੂੰ ਰੋਕਣ ਲਈ ਅਭਿਆਸ ਕਰ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਸੀਐਮ ਚੰਨੀ ਸਾਹਿਬ ਨੂੰ ਨਜ਼ਾਰਾ ਆਇਆ ਹੋਏਗਾ।ਇਹ ਸਟੇਡੀਅਮ ਬਾਦਲ ਸਾਹਿਬ (ਪ੍ਰਕਾਸ਼ ਸਿੰਘ ਬਾਦਲ) ਨੇ ਬਣਵਾਇਆ ਹੈ।"