ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਲਗਾਤਾਰ ਨਿਸ਼ਾਨੇ 'ਤੇ ਰਹਿੰਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਉਹ ਸਿੱਧੂ ਨਾਲ ਕੰਮ ਕਰਨ ਨੂੰ ਤਿਆਰ ਹਨ ਤੇ ਉਹ ਪਾਰਟੀ ਲਈ ਕੋਈ ਵੀ ਕੁਰਬਾਨੀ ਦੇ ਸਕਦੇ ਹਨ। ਉਨ੍ਹਾਂ ਕਿਹਾ ਹੈ ਕਿ ਪਾਰਟੀ ਜਿਵੇਂ ਮੈਨੂੰ ਕਹੇਗੀ, ਮੈਂ ਉਵੇਂ ਹੀ ਕਰਾਂਗਾ। ਸ਼ਨੀਵਰ ਨੂੰ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਿੱਧੂ ਬਾਰੇ ਸਵਾਲ 'ਤੇ ਬੋਲਦਿਆਂ ਕਿਹਾ ਕਿ ਸਿੱਧੂ ਪਾਰਟੀ ਦੇ ਵਫਾਦਾਰ ਵਰਕਰ ਹਨ। ਪਾਰਟੀ ਵੱਲੋਂ ਸੌਂਪੀ ਜਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਅ ਰਹੇ ਹਨ।
ਦੱਸ ਦਈਏ ਕਿ ਪੰਜਾਬ ਦੇ ਰੇਤ ਮਾਫੀਆ, ਨਸ਼ਿਆਂ ਤੇ ਬੇਅਦਬੀ ਜਿਹੇ ਮੁੱਦਿਆਂ 'ਤੇ ਨਵਜੋਤ ਸਿੱਧੂ ਵੱਲੋਂ ਸਟੇਜਾਂ 'ਤੇ ਕਈ ਵਾਰ ਸੀਐਮ ਚੰਨੀ 'ਤੇ ਸਵਾਲ ਚੁੱਕੇ ਗਏ ਹਨ। ਇਸ ਦਾ ਜਵਾਬ ਦਿੰਦਿਆਂ ਸੀਐਮ ਨੇ ਕਿਹਾ ਕਿ ਉਹ ਹਮੇਸ਼ਾ ਹੀ ਆਲੋਚਨਾਵਾਂ ਦਾ ਸਵਾਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਆਲੋਚਨਾ ਕਰਨ ਵਾਲੇ ਨੂੰ ਸੁਣਦਾ ਹਾਂ ਤੇ ਸੁਧਾਰ ਵੀ ਕਰਦਾ ਹਾਂ।
ਇਸ ਦੌਰਾਨ ਜਦੋਂ ਸੀਐਮ ਤੋਂ ਪੁੱਛਿਆ ਗਿਆ ਕਿ ਡਰੱਗ ਮਾਮਲੇ 'ਚ ਐਫਆਈਆਰ ਦਰਜ ਹੋਣ ਦੇ ਬਾਵਜੂਦ ਸਿੱਧੂ ਵੱਲੋਂ ਕਿਉਂ ਸਵਾਲ ਚੁੱਕੇ ਜਾ ਰਹੇ ਹਨ ਤਾਂ ਉਨ੍ਹਾਂ ਹਾਸੇ 'ਚ ਜਵਾਬ ਟਾਲਦਿਆਂ ਕਿਹਾ ਕਿ 'ਆਉਂਦੇ-ਆਉਂਦੇ ਦਿਲ ਨੂੰ ਕਰਾਰ ਆਵੇਗਾ'।
ਬੀਤੇ ਦਿਨ ਪੰਜਾਬ ਦੀ ਨਵੀਂ ਸਰਕਾਰ ਦੇ 100 ਦਿਨ ਪੂਰੇ ਹੋਣ 'ਤੇ ਪ੍ਰੈੱਸ ਕਾਨਫਰੰਸ ਕੀਤੀ ਗਈ ਸੀ। ਇਸ ਦੌਰਾਨ ਸੀਐਮ ਚੰਨੀ ਵੱਲੋਂ ਜਿੱਥੇ ਸਿੱਧੂ 'ਤੇ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ ਗਏ, ਉੱਥੇ ਹੀ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਗਵਰਨਰ 'ਤੇ ਵੀ ਵੱਡੇ ਸਵਾਲ ਚੁੱਕੇ ਗਏ ਸਨ ਤੇ ਰਾਜ ਭਵਨ ਦੇ ਬਾਹਰ ਧਰਨੇ 'ਤੇ ਬੈਠਣ ਦੀ ਗੱਲ ਵੀ ਆਖੀ ਗਈ ਸੀ।
ਇਹ ਵੀ ਪੜ੍ਹੋ : Sulli Deals ਤੋਂ ਬਾਅਦ ਹੁਣ Bulli Bai ਨੇ ਮੁਸਲਿਮ ਔਰਤਾਂ ਦੀ ਹੋ ਰਹੀ ਹੈ ਨਿਲਾਮੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490