Asian Games 2023:  ਏਸ਼ੀਆਈ ਖੇਡਾਂ 2023 'ਚ ਭਾਰਤੀ ਹਾਕੀ ਟੀਮ ਦਾ ਪਾਕਿਸਤਾਨ ਖ਼ਿਲਾਫ਼ ਪੂਲ-ਏ ਮੈਚ 'ਚ ਇਤਿਹਾਸਕ ਪ੍ਰਦਰਸ਼ਨ ਵੇਖਣ ਨੂੰ ਮਿਲਿਆ। ਭਾਰਤ ਨੇ ਇਸ ਮੈਚ ਨੂੰ 10-2 ਦੇ ਫਰਕ ਨਾਲ ਜਿੱਤ ਕੇ ਪਾਕਿਸਤਾਨ ਲਈ ਸੈਮੀਫਾਈਨਲ 'ਚ ਪਹੁੰਚਣਾ ਮੁਸ਼ਕਲ ਕਰ ਦਿੱਤਾ। ਇਸ ਮੁਕਾਬਲੇ 'ਚ ਭਾਰਤੀ ਹਾਕੀ ਟੀਮ ਨੇ ਪਹਿਲੇ ਹਾਫ ਤੋਂ ਹੀ ਆਪਣੀ ਪਕੜ ਮਜ਼ਬੂਤ ਕਰਦੇ ਹੋਏ 2-0 ਨਾਲ ਖ਼ਤਮ ਕੀਤਾ ਸੀ। ਇਸ ਤੋਂ ਬਾਅਦ ਦੂਜੇ ਹਾਫ ਦੇ ਅੰਤ 'ਚ ਸਕੋਰ ਲਾਈਨ 4-0​ 'ਤੇ ਪਹੁੰਚ ਗਿਆ ਸੀ।



ਭਾਰਤੀ ਹਾਕੀ ਟੀਮ ਦੀ ਇਸ ਇਤਿਹਾਸਕ ਜਿੱਤ ਤੋਂ ਬਾਅਦ ਹਰ ਪਾਸੇ ਖੁਸ਼ੀ ਦੀ ਲਹਿਰ ਹੈ। ਲੋਕ ਭਾਰਤੀ ਹਾਕੀ ਟੀਮ ਨੂੰ ਵਧਾਈ ਦੇ ਰਹੇ ਹਨ। 


ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਹਾਕੀ ਟੀਮ ਤੇ ਬੈਡਮਿੰਟਨ ਵਿੱਚ ਵੀ ਭਾਰਤੀ ਟੀਮ ਦੀ ਜਿੱਤ ਉੱਤੇ ਖ਼ੁਸ਼ੀ ਜ਼ਾਹਿਰ ਕਰਦਿਆ ਟਵੀਟ ਕਰ ਕੇ ਭਾਰਤੀ ਹਾਕੀ ਟੀਮ  ਤੇ ਬੈਡਮਿੰਟਨ ਦੀ  ਭਾਰਤੀ ਟੀਮ ਨੂੰ ਦਿੱਤੀ ਵਧਾਈ ਹੈ। ਉਹਨਾਂ ਐਕਸ (ਟਵਿੱਟਰ) ਉੱਤੇ ਟਵੀਟ ਕਰਦਿਆ ਲਿਖਿਆ...AsianGames2023 ਵਿੱਚ ਭਾਰਤੀ ਹਾਕੀ ਟੀਮ ਨੇ ਰਿਕਾਰਡ ਜਿੱਤ ਦਰਜ ਕਰਦਿਆਂ ਪਾਕਿਸਤਾਨ ਨੂੰ 10-2 ਨੂੰ ਹਰਾ ਕੇ ਸੈਮੀਫ਼ਾਈਨਲ ਵਿੱਚ ਜਗ੍ਹਾ ਬਣਾ ਲਈ ਹੈ…ਕਪਤਾਨ ਹਰਮਨਪ੍ਰੀਤ ਸਿੰਘ ਨੇ ਸ਼ਾਨਦਾਰ ਖੇਡ ਵਿਖਾਈ…ਸਾਰੀ ਟੀਮ ਨੂੰ ਮੁਬਾਰਕਾਂ ਤੇ ਆਉਣ ਵਾਲੇ ਮੈਚ ਲਈ ਸ਼ੁੱਭਕਾਮਨਾਵਾਂ…


 


 






 


ਬੈਡਮਿੰਟਨ ਵਿੱਚ ਵੀ ਭਾਰਤੀ ਟੀਮ ਨੇ ਇਤਿਹਾਸ ਸਿਰਜਦਿਆਂ ਦੱਖਣੀ ਕੋਰੀਆ ਨੂੰ 3-2 ਨਾਲ ਹਰਾ ਕੇ ਪਹਿਲੀ ਵਾਰ ਫ਼ਾਈਨਲ ਵਿੱਚ ਜਗਾ ਬਣਾਈ ਹੈ…ਪੰਜਾਬ ਦੇ ਧਰੁਵ ਕਪਿਲਾ ਵੀ ਟੀਮ ਦਾ ਹਿੱਸਾ ਹੈ..ਟੀਮ ਨੂੰ ਮੁਬਾਰਕਾਂ ਤੇ ਫ਼ਾਈਨਲ ਦੇ ਮੈਚ ਲਈ ਸ਼ੁੱਭਕਾਮਨਾਵਾਂ। 


 


 


ਦੱਸਣਯੋਗ ਹੈ ਕਿ ਭਾਰਤ ਲਈ ਇਸ ਮੈਚ ਵਿੱਚ ਪਾਕਿਸਤਾਨ ਖ਼ਿਲਾਫ਼ ਕਪਤਾਨ ਹਰਮਨਪ੍ਰੀਤ ਸਿੰਘ ਨੇ ਸਭ ਤੋਂ ਵੱਧ 4 ਗੋਲ ਕੀਤੇ। ਵਰੁਣ ਵੀ 2 ਗੋਲ ਕਰਨ ਵਿੱਚ ਕਾਮਯਾਬ ਰਹੇ। ਇਸ ਤੋਂ ਇਲਾਵਾ ਸ਼ਮਸ਼ੇਰ, ਮਨਦੀਪ, ਲਲਿਤ ਅਤੇ ਸੁਮਿਤ ਨੇ ਇੱਕ-ਇੱਕ ਗੋਲ ਕੀਤਾ ਸੀ।