Punjab News: ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਰਾਸ਼ੀ ਵੰਡਣ ਲਈ ਅੰਮ੍ਰਿਤਸਰ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਕਿ 15 ਅਕਤੂਬਰ ਤੋਂ ਪਹਿਲਾਂ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਵੰਡਣ ਦਾ ਐਲਾਨ ਕੀਤਾ ਗਿਆ ਸੀ ਅੱਜ 13 ਅਕਤੂਬਰ ਤੋਂ ਸ਼ੁਰੂਆਤ ਹੋ ਗਈ ਹੈ।

Continues below advertisement

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੜ੍ਹਾਂ ਦੀ ਮਾਰ ਦੌਰਾਨ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਰਨ ਲਈ ਅੱਜ ਅਜਨਾਲਾ ਵਿਖੇ 'ਮਿਸ਼ਨ ਚੜ੍ਹਦੀਕਲਾ' ਤਹਿਤ ਦਿਵਾਲੀ ਤੋਂ ਪਹਿਲਾਂ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਵੰਡਣ ਦੀ ਸ਼ੁਰੂਆਤ ਕੀਤੀ। ਮੁਆਵਜ਼ੇ ਦੀ ਰਾਸ਼ੀ ਸਿੱਧਾ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪਾਈ ਜਾ ਰਹੀ ਹੈ। ਅਸੀਂ ਸਮੇਂ ਸਿਰ ਜ਼ਖ਼ਮਾਂ 'ਤੇ ਮੱਲ੍ਹਮ ਲਗਾਉਣ ਦਾ ਕੰਮ ਕਰ ਰਹੇ ਹਾਂ।।

Continues below advertisement

ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ 631 ਲਾਭਪਾਤਰੀ ਕਿਸਾਨਾਂ ਨੂੰ ਉਨ੍ਹਾਂ ਦੇ ਘਰਾਂ ਅਤੇ ਫਸਲਾਂ ਲਈ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਬਾਕੀ (ਪਸ਼ੂਆਂ) ਦਾ ਮੁਲਾਂਕਣ ਜਾਰੀ ਹੈ। ਵਾਧੂ ਨੁਕਸਾਨ - ਜਿਵੇਂ ਕਿ ਗਾਰ ਕੱਢਣਾ ਤੇ ਮਿੱਟੀ ਹਟਾਉਣ ਲਈ ਫੰਡਾਂ ਦੀ ਜ਼ਰੂਰਤ - ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ, ਅੱਜ ਪ੍ਰਤੀ ਏਕੜ 20,000 ਰੁਪਏ ਦੇ ਮੁਆਵਜ਼ੇ ਦੇ ਚੈੱਕ ਵੰਡੇ ਜਾ ਰਹੇ ਹਨ। 3,200 ਸਰਕਾਰੀ ਸਕੂਲ ਮਲਬੇ ਵਿੱਚ ਬਦਲ ਗਏ, 8,500 ਕਿਲੋਮੀਟਰ ਸੜਕਾਂ ਨੂੰ ਨੁਕਸਾਨ ਪਹੁੰਚਿਆ, ਲਗਭਗ 2,500 ਛੋਟੇ ਅਤੇ ਵੱਡੇ ਪੁਲ ਨੁਕਸਾਨੇ ਗਏ, 19 ਕਾਲਜ ਅਤੇ ਹਸਪਤਾਲ - ਪਸ਼ੂਆਂ ਦਾ ਨੁਕਸਾਨ ਅਣਗਿਣਤ ਹੈ।  500,000 ਏਕੜ ਫਸਲਾਂ ਪ੍ਰਭਾਵਿਤ ਹੋਈਆਂ, ਅਤੇ ਕਈ ਥਾਵਾਂ 'ਤੇ ਨਦੀਆਂ ਜ਼ਮੀਨ ਨੂੰ ਵਹਾ ਕੇ ਲੈ ਗਈਆਂ। 

ਅੱਜ ਅਜਨਾਲਾ ਇਲਾਕੇ ਦੇ 52 ਪਿੰਡਾਂ ਲਈ ਨੁਕਸਾਨੇ ਹੋਏ ਘਰਾਂ, ਫ਼ਸਲਾਂ ਅਤੇ ਪਸ਼ੂਆਂ ਲਈ 5 ਕਰੋੜ ਰੁਪਏ ਤੋਂ ਵੱਧ ਰਾਸ਼ੀ ਦਾ ਮੁਆਵਜ਼ਾ ਵੰਡਣ ਦੀ ਸ਼ੁਰੂਆਤ ਕੀਤੀ। ਅਸੀਂ ਫਿਰ ਤੋਂ ਗਰਾਊਂਡ ਲੈਵਲ 'ਤੇ ਗਿਰਦਾਵਰੀ ਕਰਵਾ ਕੇ ਹਰ ਇੱਕ ਪੀੜਤ ਤੱਕ ਮੁਆਵਜ਼ਾ ਪਹੁੰਚਾਵਾਂਗੇ। ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਮੁੜ ਲੀਹ 'ਤੇ ਲੈ ਕੇ ਆਉਣਾ ਸਾਡਾ ਮੁੱਢਲਾ ਫ਼ਰਜ਼ ਹੈ।