(Source: ECI | ABP NEWS)
CM ਮਾਨ ਨੇ ਕੈਬਨਿਟ ਮੀਟਿੰਗ 'ਚ ਪੰਜਾਬੀਆਂ ਲਈ ਕੀਤੇ ਵੱਡੇ ਐਲਾਨ, ਬਰਨਾਲਾ ਨੂੰ ਬਣਾਇਆ ਨਗਰ ਨਿਗਮ, ਕਾਰੋਬਾਰੀਆਂ ਨੂੰ ਵੀ ਦਿੱਤੀ ਰਾਹਤ
ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਰਾਬਤਾ ਕਰਦਿਆਂ ਦੱਸਿਆ ਕਿ ਲੁਧਿਆਣਾ ਵਿੱਚ ਇੱਕ ਨਵੀਂ ਸਬ-ਤਹਿਸੀਲ ਬਣਾਈ ਜਾਵੇਗੀ ਜੋ ਕਿ ਲੁਧਿਆਣਾ ਉੱਤਰੀ ਹੋਵੇਗੀ ਜਿਸ ਵਿੱਚ ਚਾਰ ਪਟਵਾਰੀ ਸਰਕਲ, ਸੱਤ ਤੋਂ ਅੱਠ ਪਿੰਡ ਅਤੇ ਇੱਕ ਕਾਨੂੰਗੋ ਸਰਕਲ ਸ਼ਾਮਲ ਹੋਵੇਗਾ। ਉੱਥੇ ਇੱਕ ਡਿਪਟੀ ਤਹਿਸੀਲਦਾਰ ਹੋਵੇਗਾ।
Punajb News: ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਕੈਬਨਿਟ ਦੀ ਮੀਟਿੰਗ ਕੀਤੀ। ਇਹ ਮੀਟਿੰਗ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੇ ਨਿਵਾਸ ਸਥਾਨ 'ਤੇ ਹੋਈ ਅਤੇ ਦੋ ਘੰਟੇ ਚੱਲੀ। ਇਸ ਵਿੱਚ ਕਈ ਮਹੱਤਵਪੂਰਨ ਫੈਸਲਿਆਂ 'ਤੇ ਵਿਚਾਰ ਕੀਤਾ ਗਿਆ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਲੁਧਿਆਣਾ ਵਿੱਚ ਇੱਕ ਨਵੀਂ ਸਬ-ਤਹਿਸੀਲ ਬਣਾਈ ਜਾਵੇਗੀ। ਇਸ ਦੇ ਨਾਲ ਹੀ ਬਰਨਾਲਾ ਨਗਰ ਕੌਂਸਲ ਨੂੰ ਨਗਰ ਨਿਗਮ ਵਜੋਂ ਅਪਗ੍ਰੇਡ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਰਾਬਤਾ ਕਰਦਿਆਂ ਦੱਸਿਆ ਕਿ ਲੁਧਿਆਣਾ ਵਿੱਚ ਇੱਕ ਨਵੀਂ ਸਬ-ਤਹਿਸੀਲ ਬਣਾਈ ਜਾਵੇਗੀ ਜੋ ਕਿ ਲੁਧਿਆਣਾ ਉੱਤਰੀ ਹੋਵੇਗੀ ਜਿਸ ਵਿੱਚ ਚਾਰ ਪਟਵਾਰੀ ਸਰਕਲ, ਸੱਤ ਤੋਂ ਅੱਠ ਪਿੰਡ ਅਤੇ ਇੱਕ ਕਾਨੂੰਗੋ ਸਰਕਲ ਸ਼ਾਮਲ ਹੋਵੇਗਾ। ਉੱਥੇ ਇੱਕ ਡਿਪਟੀ ਤਹਿਸੀਲਦਾਰ ਹੋਵੇਗਾ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਪੰਜਾਬ ਯੂਨੀਫਾਈਡ ਬਿਲਡਿੰਗ ਬਿੱਲ-2025 ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤਹਿਤ ਹੁਣ ਇਮਾਰਤ ਦੀ ਉਚਾਈ 15 ਮੀਟਰ ਤੋਂ ਵਧਾ ਕੇ 21 ਮੀਟਰ ਕੀਤੀ ਗਈ ਹੈ।
CM ਭਗਵੰਤ ਮਾਨ ਦੀ ਅਹਿਮ ਪ੍ਰੈੱਸ ਕਾਨਫ਼ਰੰਸ, ਚੰਡੀਗੜ੍ਹ ਤੋਂ Live https://t.co/PUYjM0auQN
— AAP Punjab (@AAPPunjab) October 28, 2025
ਇਸ ਦੇ ਨਾਲ ਹੀ ਬਰਨਾਲਾ ਨਗਰ ਕੌਂਸਲ ਨੂੰ ਨਗਰ ਨਿਗਮ ਵਜੋਂ ਅਪਗ੍ਰੇਡ ਕੀਤਾ ਗਿਆ ਹੈ ਕਿਉਂਕਿ ਬਰਨਾਲਾ ਦੀ ਆਬਾਦੀ ਅਤੇ ਜੀ. ਐੱਸ. ਟੀ. ਦੀ ਕੁਲੈਕਸ਼ਨ ਇਹ ਸ਼ਰਤਾਂ ਪੂਰੀਆਂ ਕਰਦੀ ਹੈ। ਬਰਨਾਲਾ ਵਿਖੇ ਵੱਡੀ ਗਿਣਤੀ 'ਚ ਇੰਡਸਟਰੀ ਮੌਜੂਦ ਹੈ ਅਤੇ ਬਰਨਾਲਾ ਦੇ ਲੋਕਾਂ ਦੀ ਇਹ ਲੰਬੇ ਚਿਰਾਂ ਤੋਂ ਮੰਗ ਸੀ।
ਮੁੱਖ ਮੰਤਰੀ ਨੇ ਦੱਸਿਆ ਕਿ ਕੈਬਨਿਟ ਮੀਟਿੰਗ ਦੌਰਾਨ ਪੰਜਾਬ ਸਪੋਰਟਸ ਮੈਡੀਸਨ ਕੈਡਰ ਦੀਆਂ ਕਰੀਬ 100 ਤੋਂ ਵੱਧ ਨਵੀਆਂ ਪੋਸਟਾਂ ਸਿਰਜੀਆਂ ਗਈਆਂ ਹਨ ਤਾਂ ਜੋ ਖਿਡਾਰੀਆਂ ਨੂੰ ਵੱਡੀਆਂ ਸਹੂਲਤਾਂ ਮਿਲ ਸਕਣ। ਇਸ ਦੇ ਨਾਲ ਹੀ ਡੇਰਾਬੱਸੀ ਵਿਖੇ 100 ਬੈੱਡਾਂ ਵਾਲਾ ਈ. ਐੱਸ. ਆਈ. ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਲਈ ਜ਼ਮੀਨ ਮੁਹੱਈਆ ਕਰਵਾਈ ਜਾਵੇਗੀ।
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਨਸ਼ਾ ਮੁਕਤੀ ਕੇਂਦਰਾਂ ਦੇ ਨਿਯਮਾਂ 'ਚ ਸੋਧ ਕੀਤੀ ਗਈ ਹੈ। ਇਸ ਦੇ ਨਾਲ ਹੀ ਕੇਂਦਰਾਂ 'ਚ ਬਾਇਓਮੈਟ੍ਰਿਕ ਹਾਜ਼ਰੀਆਂ ਲੱਗਣਗੀਆਂ ਅਤੇ ਜਿਹੜੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ, ਸਭ ਕੁੱਝ ਸਰਕਾਰ ਦੀ ਦੇਖ-ਰੇਖ ਹੇਠ ਹੋਵੇਗਾ
ਇਹ ਧਿਆਨ ਦੇਣ ਯੋਗ ਹੈ ਕਿ ਇਹ ਇੱਕ ਮਹੀਨੇ ਵਿੱਚ ਸਰਕਾਰ ਦੀ ਦੂਜੀ ਮੀਟਿੰਗ ਹੈ। ਪਿਛਲੀ ਮੀਟਿੰਗ 13 ਅਕਤੂਬਰ ਨੂੰ ਹੋਈ ਸੀ, ਜਿੱਥੇ ਕਈ ਮਹੱਤਵਪੂਰਨ ਫੈਸਲੇ ਲਏ ਗਏ ਸਨ। ਉਸ ਮੀਟਿੰਗ ਵਿੱਚ ਸਮਾਜ ਦੇ ਹਰ ਖੇਤਰ ਨੂੰ ਧਿਆਨ ਵਿੱਚ ਰੱਖਿਆ ਗਿਆ ਸੀ। ਇੱਕ ਹੜ੍ਹ ਪ੍ਰਤੀਕਿਰਿਆ ਰਣਨੀਤੀ ਵੀ ਵਿਕਸਤ ਕੀਤੀ ਗਈ ਸੀ।






















