CM Mann met Vinesh Phogat's family: ਅੱਜ ਪੈਰਿਸ ਓਲੰਪਿਕ ਤੋਂ ਭਾਰਤ ਲਈ ਬੁਰੀ ਖਬਰ ਨਿਕਲ ਕੇ ਆਈ ਹੈ। ਦਰਅਸਲ, ਪਹਿਲਵਾਨ ਵਿਨੇਸ਼ ਫੋਗਾਟ ਨੂੰ 50 ਕਿਲੋ ਤੋਂ 100 ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਹੈ। ਵਿਨੇਸ਼ ਨੇ ਮਹਿਲਾ 50 ਕਿਲੋਗ੍ਰਾਮ ਵਰਗ 'ਚ ਫਾਈਨਲ ਖੇਡਣਾ ਸੀ ਪਰ ਕਿਸਮਤ ਨੂੰ ਕੁੱਝ ਹੋਰ ਮਨਜ਼ੂਰ ਸੀ। ਡਿਸਕਵਾਲੀਫਾਈ ਹੋਣ ਦੀ ਖਬਰ ਨੇ ਹਰ ਇੱਕ ਭਾਰਤੀ ਦਾ ਦਿਲ ਤੋੜ ਕੇ ਰੱਖ ਦਿੱਤਾ। ਇਸ ਦੌਰਾਨ ਅੱਜ ਪੰਜਾਬ ਦੇ ਸੀਐੱਮ ਮਾਨ ਇਸ ਮੁਸ਼ਕਿਲ ਘੜੀ ਦੇ ਵਿੱਚ ਵਿਨੇਸ਼ ਫੋਗਾਟ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ। 



ਵਿਨੇਸ਼ ਸਿਰਫ਼ ਉਨ੍ਹਾਂ ਦੀ ਧੀ ਹੀ ਨਹੀਂ, ਸਗੋਂ ਪੂਰੇ ਭਾਰਤ ਦੇਸ਼ ਦੀ ਧੀ ਹੈ- CM ਮਾਨ


CM ਮਾਨ ਨੇ ਵਿਨੇਸ਼ ਫੋਗਾਟ ਦੇ ਪਰਿਵਾਰ ਨਾਲ ਮੁਲਾਕਾਤ ਤਸਵੀਰਾਂ ਸ਼ੇਅਰ ਕਰਦੇ ਹੋਏ ਕੇਂਦਰ ਸਰਕਾਰ ਨੂੰ ਇਸ ਮਾਮਲ ਦੇ ਵਿੱਚ ਨੋਟਿਸ ਲੈਣ ਲਈ ਕਿਹਾ ਹੈ। ਸੀਐੱਮ ਭਗਵੰਤ ਮਾਨ ਨੇ ਲਿਖਿਆ ਹੈ- 'ਅੱਜ ਮੈਂ ਹਰਿਆਣੇ ਦੇ ਚਰਖੀ-ਦਾਦਰੀ ਵਿੱਚ ਦੇਸ਼ ਦੀ ਨਾਮੀ ਖਿਡਾਰਨ ਵਿਨੇਸ਼ ਫੋਗਾਟ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ... ਦੁੱਖ ਦੀ ਗੱਲ ਹੈ ਕਿ ਪੈਰਿਸ ਓਲੰਪਿਕ ਦੇ ਕੁਝ ਨਿਯਮਾਂ ਕਾਰਨ ਸਾਡੀ ਬੇਟੀ ਮੈਡਲ ਦੇ ਐਨੇ ਨੇੜੇ ਆਉਣ ਦੇ ਬਾਵਜੂਦ ਅੱਗੇ ਨਹੀਂ ਵਧ ਸਕੀ। ਕੋਈ ਗੱਲ ਨਹੀਂ, ਮੈਡਲ ਜਿੱਤਣ ਦੇ ਹੋਰ ਵੀ ਕਈ ਮੌਕੇ ਹੋਣਗੇ'।


 






 


ਉਨ੍ਹਾਂ ਨੇ ਅੱਗੇ ਲਿਖਿਆ ਹੈ- 'ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਵਿਨੇਸ਼ ਸਿਰਫ਼ ਉਨ੍ਹਾਂ ਦੀ ਧੀ ਹੀ ਨਹੀਂ, ਸਗੋਂ ਪੂਰੇ ਭਾਰਤ ਦੇਸ਼ ਦੀ ਧੀ ਹੈ...ਇਸ ਘਟਨਾ ਨੇ ਸਾਰੇ ਭਾਰਤੀਆਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ ਅਤੇ ਭਾਰਤ ਸਰਕਾਰ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ। ਪੂਰਾ ਦੇਸ਼ ਇਸ ਬੇਟੀ ਦੇ ਨਾਲ ਹੈ...''



 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।